ਨਾਚ ਨੂੰ ਦੱਸਿਆ 'ਸਕ੍ਰਿੱਪਟਿਡ' ਅਤੇ ਸਿਆਸੀ ਡਰਾਮਾ
ਮਾਈ ਭਾਗੋ ਦੇ ਸਾਹਸ ਨਾਲ ਪੰਜਾਬੀ ਔਰਤਾਂ ਦੀ ਤੁਲਨਾ
ਆਪਣੇ ਬਿਆਨ 'ਚ ਸੁਖਪਾਲ ਖਹਿਰਾ ਨੇ ਪੰਜਾਬ ਦੀਆਂ ਔਰਤਾਂ ਦੀ ਬਹਾਦਰੀ ਦੀ ਤੁਲਨਾ ਮਾਈ ਭਾਗੋ (ਮਾਤਾ ਭਾਗ ਕੌਰ) ਦੇ ਜਜ਼ਬੇ ਨਾਲ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਔਰਤਾਂ ਉਸ ਸਾਹਸ ਨੂੰ ਆਦਰਸ਼ ਮੰਨਦੀਆਂ ਹਨ, ਜੋ ਮਾਈ ਭਾਗੋ ਨੇ 1705 'ਚ ਮੁਕਤਸਰ ਦੀ ਜੰਗ ਦੌਰਾਨ ਮੁਗਲਾਂ ਵਿਰੁੱਧ ਲੜਦਿਆਂ ਦਿਖਾਇਆ ਸੀ। ਉਨ੍ਹਾਂ ਮੁਤਾਬਕ ਮਾਮੂਲੀ ਰਕਮ ਲਈ ਨੱਚਣਾ ਪੰਜਾਬ ਦੀਆਂ ਬਹਾਦਰ ਔਰਤਾਂ ਦੀ ਅਣਖ ਦੇ ਉਲਟ ਹੈ।
48,000 ਰੁਪਏ ਦੇ ਬਕਾਏ ਦੀ ਪੁਰਜ਼ੋਰ ਮੰਗ
ਕਾਂਗਰਸ ਪਾਰਟੀ ਵੱਲੋਂ ਖਹਿਰਾ ਨੇ ਮੰਗ ਕੀਤੀ ਕਿ ਭਗਵੰਤ ਮਾਨ ਦੀ ਸਰਕਾਰ ਪੰਜਾਬ ਦੀਆਂ ਔਰਤਾਂ ਨੂੰ ਪਿਛਲੇ ਚਾਰ ਸਾਲਾਂ ਦੇ ਬਕਾਏ ਵਜੋਂ 48,000 ਰੁਪਏ ਅਦਾ ਕਰੇ। ਉਨ੍ਹਾਂ ਕਿਹਾ ਕਿ ਸਰਕਾਰ ਨੇ ਇਹ ਵਾਅਦਾ ਪੂਰਾ ਕਰਨ 'ਚ ਬਹੁਤ ਦੇਰੀ ਕੀਤੀ ਹੈ, ਇਸ ਲਈ ਔਰਤਾਂ ਨੂੰ ਉਨ੍ਹਾਂ ਦਾ ਬਣਦਾ ਪੂਰਾ ਹੱਕ ਦਿੱਤਾ ਜਾਣਾ ਚਾਹੀਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Credit : www.jagbani.com