ਬਰਨਾਲਾ - ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਅੱਜ-ਕੱਲ ਗੁੰਡਾਗਰਦੀ ਦੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਅਜਿਹੀ ਹੀ ਇੱਕ ਘਟਨਾ ਬਰਨਾਲਾ ਦੇ ਭਦੌੜ ਵਿੱਚ ਵਾਪਰੀ, ਜਿੱਥੇ ਇੱਕ ਮਾਮੂਲੀ ਝਗੜਾ ਵੱਡੇ ਝਗੜੇ ਵਿੱਚ ਬਦਲ ਗਿਆ। ਇਸ ਦੌਰਾਨ ਵਿਅਕਤੀਆਂ ਵਲੋਂ ਤਾਬੜਤੋੜ ਗੋਲੀਬਾਰੀ ਕੀਤੀ ਗਈ। ਇਸ ਘਟਨਾ ਦੌਰਾਨ ਭਦੌੜ ਦੇ ਦੋ ਨੌਜਵਾਨਾਂ 'ਤੇ ਵੀ ਹਮਲਾ ਕੀਤਾ ਗਿਆ, ਹਾਲਾਂਕਿ ਕੋਈ ਜ਼ਖਮੀ ਨਹੀਂ ਹੋਇਆ।
ਜਾਣਕਾਰੀ ਮੁਤਾਬਕ ਘਟਨਾ ਦੀ ਸੂਚਨਾ ਮਿਲਣ 'ਤੇ ਪਹੁੰਚੀ ਭਦੌੜ ਪੁਲਸ ਨੇ 7 ਲੋਕਾਂ ਖਿਲਾਫ ਮਾਮਲਾ ਦਰਜ ਕਰਕੇ ਇੱਕ ਪਿਸਤੌਲ ਅਤੇ ਦੋ ਵਾਹਨ ਬਰਾਮਦ ਕੀਤੇ ਹਨ। ਥਾਣਾ ਭਦੌੜ ਵਿਖੇ ਡੀ. ਐੱਸ. ਪੀ. ਗੁਰਪ੍ਰੀਤ ਸਿੰਘ ਸਿੱਧੂ ਤਪਾ ਤੇ ਥਾਣਾ ਭਦੌੜ ਦੇ ਇੰਸਪੈਕਟਰ ਹਰਸਿਮਰਨਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਬੀਤੀ ਰਾਤ ਤਕਰੀਬਨ 8:30 ਵਜੇ ਦੇ ਕਰੀਬ ਰਿਸ਼ੂ ਗਰਗ ਪੁੱਤਰ ਸੁਰਿੰਦਰ ਕੁਮਾਰ (ਕਾਲਾ) ਅਤੇ ਉਸ ਦਾ ਦੋਸਤ ਹਰਪ੍ਰੀਤ ਸਿੰਘ ਪੁੱਤਰ ਪ੍ਰੇਮ ਸਿੰਘ ਵਾਸੀ ਭਦੌੜ ਜੈਕਸ ਪੀਜ਼ਾ ਹੱਟ ਤਿੰਨਕੋਨੀ ਭਦੌੜ ਵਿਖੇ ਕੁਝ ਖਾਣ-ਪੀਣ ਲਈ ਗਏ ਸਨ। ਇਸੇ ਦੌਰਾਨ ਜੈਕਸ ਪੀਜ਼ਾ ਹੱਟ ’ਤੇ ਪਹਿਲਾਂ ਤੋਂ ਹੀ ਬੈਠੇ ਜਸਵੀਰ ਸਿੰਘ ਸੀਰਾ ਵਾਸੀ ਪਿੰਡ ਸੈਦੋਕੇ ਜ਼ਿਲ੍ਹਾ (ਮੋਗਾ) ਆਪਣੀ ਪਤਨੀ ਅਤੇ ਆਪਣੀ ਮਾਤਾ ਦੇ ਨਾਲ ਬੈਠ ਕੇ ਕੁਝ ਖਾਹ ਪੀ ਰਹੇ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
Credit : www.jagbani.com