ਇੰਟਰਨੈਸ਼ਨਲ ਡੈਸਕ- ਇਰਾਨ-ਇਜ਼ਰਾਈਲ ਤੇ ਅਮਰੀਕਾ ਵਿਚਾਲੇ ਜੰਗ ਕਾਰਨ ਪੂਰੀ ਦੁਨੀਆ ਲਈ ਮੁਸੀਬਤਾਂ ਖੜੀਆਂ ਹੋ ਗਈਆਂ ਹਨ। ਫਿਲਹਾਲ ਦੋਵਾਂ ਧਿਰਾਂ ਵੱਲੋਂ ਧੜਾਧੜ ਹਮਲੇ ਕੀਤੇ ਜਾ ਰਹੇ ਹਨ, ਜਿਸ ਕਾਰਨ ਇਹ ਜੰਗ ਹਾਲੇ ਰੁਕਣ ਦਾ ਨਾਂ ਨਹੀਂ ਲੈ ਰਹੀ।
ਮਿਡਲ ਈਸਟ ਵਿਚ ਵਧਦੇ ਫ਼ੌਜੀ ਤਣਾਅ ਵਿਚਾਲੇ ਦੁਬਈ ਵਿਚ ਰਹਿਣ ਵਾਲੇ ਲੋਕਾਂ ਨੂੰ ਫ਼ੋਨ ’ਤੇ ਮਿਜ਼ਾਈਲ ਹਮਲੇ ਨਾਲ ਜੁੜੇ ਐਮਰਜੈਂਸੀ ਅਲਰਟ ਮਿਲ ਰਹੇ ਹਨ। ਅਲਰਟ ਵਜੋਂ ਲੋਕਾਂ ਨੂੰ ਘਰਾਂ ਵਿਚ ਰਹਿਣ ਦੀ ਅਪੀਲ ਕੀਤੀ ਗਈ ਹੈ। ਲੋਕਾਂ ਨੂੰ ਸਾਫ਼ ਤੌਰ ’ਤੇ ਸਲਾਹ ਦਿੱਤੀ ਗਈ ਹੈ ਕਿ ਉਹ ਬਿਨਾਂ ਜ਼ਰੂਰਤ ਘਰੋਂ ਬਾਹਰ ਨਾ ਨਿਕਲਣ, ਸਾਵਧਾਨੀ ਵਰਤਣ ਅਤੇ ਕਿਸੇ ਵੀ ਸੰਭਾਵੀ ਐਮਰਜੈਂਸੀ ਸਥਿਤੀ ਲਈ ਤਿਆਰ ਰਹਿਣ।
ਹਾਲ ਹੀ ਵਿਚ ਦੁਬਈ ਨੂੰ ਮਿਜ਼ਾਈਲ ਅਲਰਟ ਅਤੇ ਕਈ ਡਰੋਨ ਹਮਲਿਆਂ ਦਾ ਸਾਹਮਣਾ ਕਰਨਾ ਪਿਆ, ਜਿਨ੍ਹਾਂ ’ਚੋਂ ਇਕ ਹਮਲਾ ਇਕ ਰਿਹਾਇਸ਼ੀ ਇਮਾਰਤ ’ਤੇ ਵੀ ਹੋਇਆ। ਈਰਾਨ ਨੇ ਸ਼ਹਿਰ ਅਤੇ ਫ਼ਾਰਸ ਦੀ ਖਾੜੀ ਵਿਚ ਜਹਾਜ਼ਾਂ ’ਤੇ ਆਪਣੇ ਹਮਲੇ ਤੇਜ਼ ਕਰ ਦਿੱਤੇ ਸਨ। ਇਸ ਤੋਂ ਪਹਿਲਾਂ, ਗੋਲਡਮੈਨ ਸਾਕਸ ਅਤੇ ਸਿਟੀਗਰੁੱਪ ਵਰਗੇ ਬੈਂਕਾਂ ਨੇ ਦੁਬਈ ਵਿਚ ਆਪਣੇ ਕਰਮਚਾਰੀਆਂ ਨੂੰ ਦਫ਼ਤਰਾਂ ਤੋਂ ਦੂਰ ਰਹਿਣ ਲਈ ਕਿਹਾ ਸੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
Credit : www.jagbani.com