ਜੰਗ ਵਿਚਾਲੇ North Korea ਨੇ ਦਾਗ'ਤੀਆਂ 10 ਮਿਜ਼ਾਈਲਾਂ ! Alert ਜਾਰੀ

ਜੰਗ ਵਿਚਾਲੇ North Korea ਨੇ ਦਾਗ'ਤੀਆਂ 10 ਮਿਜ਼ਾਈਲਾਂ ! Alert ਜਾਰੀ

ਇੰਟਰਨੈਸ਼ਨਲ ਡੈਸਕ- ਇੱਕ ਪਾਸੇ ਮਿਡਲ ਈਸਟ 'ਚ ਛਿੜੀ ਇਰਾਨ ਜੰਗ ਨੇ ਪੂਰੀ ਦੁਨੀਆ ਨੂੰ ਵਖ਼ਤ ਪਾਇਆ ਹੋਇਆ ਹੈ, ਉੱਥੇ ਹੀ ਪੂਰਬੀ ਏਸ਼ੀਆ ਤੋਂ ਵੀ ਇਕ ਅਜਿਹੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਉੱਤਰੀ ਕੋਰੀਆ ਨੇ 10 ਬੈਲਿਸਟਿਕ ਮਿਜ਼ਾਈਲਾਂ ਦੀ ਟੈਸਟਿੰਗ ਕੀਤੀ ਹੈ, ਜਿਨ੍ਹਾਂ 'ਚੋਂ ਘੱਟੋ-ਘੱਟ ਇਕ ਜਾਪਾਨ ਦੇ ਉਪਰੋਂ ਗੁਜ਼ਰੀ ਹੈ। ਉੱਤਰੀ ਕੋਰੀਆ ਦੇ ਇਸ ਕਦਮ ਨਾਲ ਇਲਾਕੇ 'ਚ ਹਫੜਾ-ਦਫੜੀ ਮਚ ਗਈ ਹੈ ਤੇ ਜਾਪਾਨ ਸਰਕਾਰ ਨੇ ਤੁਰੰਤ ਐਮਰਜੈਂਸੀ ਪ੍ਰੋਟੋਕੋਲ ਐਕਟੀਵੇਟ ਕਰ ਦਿੱਤੇ ਹਨ। ਜਾਪਾਨ ਦੇ ਪ੍ਰਧਾਨ ਮੰਤਰੀ ਦਫ਼ਤਰ ਨੇ ਇੱਕ ਐਮਰਜੈਂਸੀ ਅਲਰਟ ਜਾਰੀ ਕਰਦਿਆਂ ਲੋਕਾਂ ਨੂੰ ਸੁਚੇਤ ਰਹਿਣ ਲਈ ਕਿਹਾ ਹੈ।

ਜਾਪਾਨ ਕੋਸਟ ਗਾਰਡ ਅਨੁਸਾਰ, ਇਹ ਟੈਸਟਿੰਗ ਸ਼ਨੀਵਾਰ ਦੁਪਹਿਰ 1:20 ਵਜੇ ਦੇ ਕਰੀਬ ਕੀਤੀ ਗਈ ਸੀ। ਰੱਖਿਆ ਮੰਤਰਾਲੇ ਦੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਮਿਜ਼ਾਈਲਾਂ ਜਾਪਾਨ ਦੇ ਵਿਸ਼ੇਸ਼ ਆਰਥਿਕ ਖੇਤਰ (EEZ) ਤੋਂ ਬਾਹਰ ਸਮੁੰਦਰ ਵਿੱਚ ਡਿੱਗੀਆਂ ਹਨ, ਜਿਸ ਕਾਰਨ ਕਿਸੇ ਤੁਰੰਤ ਨੁਕਸਾਨ ਦੀ ਸੂਚਨਾ ਨਹੀਂ ਹੈ। ਪ੍ਰਧਾਨ ਮੰਤਰੀ ਸਾਨਾਏ ਤਾਕਾਈਚੀ ਦੀ ਸਰਕਾਰ ਨੇ ਇੱਕ ਐਮਰਜੈਂਸੀ ਰਿਸਪਾਂਸ ਟੀਮ ਦਾ ਗਠਨ ਕੀਤਾ ਹੈ ਜੋ ਮਿਜ਼ਾਈਲ ਦੀ ਟ੍ਰੈਜੈਕਟਰੀ ਅਤੇ ਸੁਰੱਖਿਆ ਸਥਿਤੀ 'ਤੇ ਨਜ਼ਰ ਰੱਖ ਰਹੀ ਹੈ।

ਦੱਖਣੀ ਕੋਰੀਆਈ ਫੌਜ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਉੱਤਰੀ ਕੋਰੀਆ ਨੇ ਪੂਰਬੀ ਦਿਸ਼ਾ ਵੱਲ ਮਿਜ਼ਾਈਲ ਦਾਗੀ ਹੈ। ਇਹ ਮਿਜ਼ਾਈਲ ਪ੍ਰੀਖਣ ਅਜਿਹੇ ਸਮੇਂ ਹੋਇਆ ਹੈ ਜਦੋਂ ਅਮਰੀਕਾ ਅਤੇ ਦੱਖਣੀ ਕੋਰੀਆ ਆਪਣੇ ਸਾਲਾਨਾ ਸੰਯੁਕਤ ਫੌਜੀ ਅਭਿਆਸ ਕਰ ਰਹੇ ਹਨ। ਉੱਤਰੀ ਕੋਰੀਆ ਅਕਸਰ ਅਜਿਹੇ ਅਭਿਆਸਾਂ ਦੇ ਜਵਾਬ ਵਿੱਚ ਆਪਣੀ ਫੌਜੀ ਤਾਕਤ ਦਾ ਪ੍ਰਦਰਸ਼ਨ ਕਰਦਾ ਹੈ। ਜਾਪਾਨ ਸਰਕਾਰ ਨੇ ਸਮੁੰਦਰੀ ਜਹਾਜ਼ਾਂ ਨੂੰ ਸਾਵਧਾਨ ਰਹਿਣ ਅਤੇ ਕਿਸੇ ਵੀ ਅਗਲੀ ਅਧਿਕਾਰਤ ਜਾਣਕਾਰੀ ਲਈ ਅਲਰਟ ਰਹਿਣ ਦੀ ਸਲਾਹ ਦਿੱਤੀ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

Credit : www.jagbani.com

  • TODAY TOP NEWS