ਜਿਹੜੇ ਮੁਲਾਜ਼ਮਾਂ ਦਾ DA ਨਹੀਂ ਦੇ ਸਕੇ, ਪੰਜਾਬ ਦੀ ਜਨਤਾ ਨੂੰ 1000-1000 ਕੀ ਦੇਣਗੇ: ਰਵਨੀਤ ਬਿੱਟੂ

ਜਿਹੜੇ ਮੁਲਾਜ਼ਮਾਂ ਦਾ DA ਨਹੀਂ ਦੇ ਸਕੇ, ਪੰਜਾਬ ਦੀ ਜਨਤਾ ਨੂੰ 1000-1000 ਕੀ ਦੇਣਗੇ: ਰਵਨੀਤ ਬਿੱਟੂ

ਮੋਗਾ- ਮੋਗਾ ਵਿਚ 'ਬਦਲਾਅ' ਰੈਲੀ ਨੂੰ ਸੰਬੋਧਨ ਕਰਦੇ ਹੋਏ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਬਿੱਟੂ ਨੇ ਕਿਹਾ ਕਿ ਠਾਠਾਂ ਮਾਰਦਾ ਇਕੱਠ ਵੇਖ ਕੇ ਅੱਜ ਇੰਝ ਲੱਗ ਰਿਹਾ ਹੈ ਕਿ ਸਾਰਾ ਪੰਜਾਬ ਹੀ ਸਾਡਾ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਜਿਹੜੀਆਂ ਲਗਾਤਾਰ ਵਿਧਾਨ ਸਭਾ ਤੋਂ ਲੈ ਕੇ ਮੀਡੀਆ ਤੱਕ ਗੱਲਾਂ ਕਰ ਰਹੇ ਸਨ, ਮੈਂ ਸਮਝਦਾ ਹਾਂ ਕਿ ਮੁੱਖ ਮੰਤਰੀ ਭਗਵੰਤ ਮਾਨ, ਅਰਿਵੰਦ ਕੇਜਰੀਵਾਲ ਅਤੇ ਕਾਂਗਰਸ ਪਾਰਟੀ ਨੂੰ ਅੱਜ ਪਤਾ ਲੱਗ ਗਿਆ ਹੋਣਾ ਕਿ ਪੰਜਾਬ ਦੇ ਲੋਕ ਕਿਸ ਦੇ ਨਾਲ ਹਨ। ਅੱਜ ਪੰਜਾਬ ਦੇ ਲੋਕ 'ਡਬਲ ਇੰਜਣ' ਵਾਲੀ ਸਰਕਾਰ ਚਾਹੁੰਦੇ ਹਨ। 

ਇਹ ਗੱਲਾਂ 10 ਲੱਖ ਰੁਪਏ ਅਤੇ 1000-1000 ਰੁਪਏ ਦੇਣ ਦੀਆਂ ਕਰਦੇ ਹਨ। ਰਵਨੀਤ ਬਿੱਟੂ ਨੇ ਕਿਹਾ ਕਿ ਜਿੰਨੇ ਵੀ ਸਾਡੇ ਮੁਲਾਜ਼ਮ ਰਿਟਾਇਰਡ ਹੋਏ ਹਨ, ਉਨ੍ਹਾਂ ਵਿਚੋਂ ਡੀ. ਏ. ਨਾ ਮਿਲਣ ਕਰਕੇ ਬਿਨ੍ਹਾਂ ਇਲਾਜ ਦੇ 15 ਹਜ਼ਾਰ ਮੁਲਾਜ਼ਮ ਮਰੇ ਹਨ। ਇਨ੍ਹਾਂ ਨੇ ਪੰਜਾਬ ਦੀ ਜਨਤਾ ਨੂੰ 1000-1000 ਰੁਪਏ ਕੀ ਦੇਣੇ ਹਨ, ਜਿਹੜੇ ਡੀ. ਏ. ਦੀ ਕਿਸ਼ਤ ਨਹੀਂ ਦੇ ਸਕੇ। ਰਵਨੀਤ ਬਿੱਟੂ ਨੇ ਕਿਹਾ ਕਿ ਹੁਣ ਪੰਜਾਬ ਦੀ ਜਨਤਾ ਨੂੰ ਬਦਲਾਅ ਲੈ ਕੇ ਆਉਣਾ ਪਵੇਗਾ। 

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

Credit : www.jagbani.com

  • TODAY TOP NEWS