ਪੰਜਾਬ 'ਚ ਭਾਜਪਾ ਦੀ ਸਰਕਾਰ ਬਣੇਗੀ ਅਤੇ ਭਾਜਪਾ ਦਾ ਮੁੱਖ ਮੰਤਰੀ ਬਣੇਗਾ : ਸ਼ਵੇਤ ਮਲਿਕ

ਪੰਜਾਬ 'ਚ ਭਾਜਪਾ ਦੀ ਸਰਕਾਰ ਬਣੇਗੀ ਅਤੇ ਭਾਜਪਾ ਦਾ ਮੁੱਖ ਮੰਤਰੀ ਬਣੇਗਾ : ਸ਼ਵੇਤ ਮਲਿਕ

ਮੋਗਾ : ਮੋਗਾ ਵਿਖੇ ਅੱਜ ਭਾਜਪਾ ਦੀ ਵਿਸ਼ਾਲ 'ਬਦਲਾਅ ਰੈਲੀ' ਹੋ ਰਹੀ ਹੈ, ਜਿਸ 'ਚ ਮੁੱਖ ਮਹਿਮਾਨ ਵਜੋਂ ਗ੍ਰਹਿ ਮੰਤਰੀ ਪੁੱਜੇ ਹਨ। ਇਸ ਮੌਕੇ ਮੀਡੀਆ ਨੂੰ ਸੰਬੋਧਨ ਕਰਦਿਆਂ ਭਾਜਪਾ ਆਗੂ ਸ਼ਵੇਤ ਮਲਿਕ ਨੇ ਕਿਹਾ ਕਿ ਅੱਜ ਸਾਡੇ ਲਈ ਬਹੁਤ ਸੁਭਾਗ ਵਾਲਾ ਦਿਨ ਹੈ ਕਿ ਅੱਜ ਸਾਡੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਪੰਜਾਬ ਆ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਬਦਲਾਅ ਦੀ ਜਿਹੜੀ ਹਵਾ ਚੱਲ ਰਹੀ ਸੀ, ਉਨ੍ਹਾਂ ਦੇ ਆਉਣ ਤੋਂ ਬਾਅਦ ਹਨ੍ਹੇਰੀ ਬਣ ਜਾਵੇਗੀ।

ਉਨ੍ਹਾਂ ਨੇ ਵਿਰੋਧੀ ਪਾਰਟੀਆਂ 'ਤੇ ਤੰਜ ਕੱਸਦਿਆਂ ਕਿਹਾ ਕਿ ਪੰਜਾਬ ਨੇ 10 ਸਾਲ ਗਲਤੀਆਂ ਕੀਤੀਆਂ, ਪਹਿਲੇ 5 ਸਾਲ ਧੋਖਾ ਖਾ ਗਏ ਅਤੇ ਕਾਂਗਰਸੀਆਂ ਦੇ ਹੱਥ 'ਚ ਪੰਜਾਬ ਦੇ ਬੈਠੇ, ਜਿਨ੍ਹਾਂ ਨੇ ਪੰਜਾਬ ਨੂੰ ਲੁੱਟਿਆ ਵੀ ਅਤੇ ਕੁੱਟਿਆ ਵੀ।

ਇਸ ਤੋਂ ਬਾਅਦ ਅਗਲੇ 5 ਸਾਲ ਆਮ ਆਦਮੀ ਪਾਰਟੀ ਦੇ ਕਬਜ਼ੇ 'ਚ ਆ ਗਏ। ਉਨ੍ਹਾਂ ਕਿਹਾ ਕਿ ਅੱਜ ਇੰਨਾ ਵੱਡਾ ਇਕੱਠ ਹੁੰਕਾਰ ਭਰ ਰਿਹਾ ਹੈ ਕਿ ਹੁਣ ਬਦਲਾਅ ਹੋਣ ਜਾ ਰਿਹਾ ਹੈ। ਸ਼ਵੇਤ ਮਲਿਕ ਨੇ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਪੰਜਾਬ 'ਚ ਭਾਜਪਾ ਦੀ ਸਰਕਾਰ ਬਣੇਗੀ ਅਤੇ ਭਾਜਪਾ ਦਾ ਮੁੱਖ ਮੰਤਰੀ ਬਣੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 

Credit : www.jagbani.com

  • TODAY TOP NEWS