ਇੰਟਰਨੈਸ਼ਨਲ ਡੈਸਕ: ਮੱਧ ਪੂਰਬ ਵਿੱਚ ਜਾਰੀ ਭਿਆਨਕ ਜੰਗ ਦੇ ਸੰਕਟ ਦੇ ਵਿਚਕਾਰ ਭਾਰਤੀ ਨਾਗਰਿਕਾਂ ਨੇ ਮਨੁੱਖਤਾ ਦੀ ਮਿਸਾਲ ਪੇਸ਼ ਕੀਤੀ ਹੈ। ਅਸਲ ਵਿਚ ਈਰਾਨ ਵਿੱਚ ਚੱਲ ਰਹੇ ਯੁੱਧ ਦੌਰਾਨ ਭਾਰਤੀਆਂ ਨੇ ਵੱਡੀ ਗਿਣਤੀ ਵਿੱਚ ਈਰਾਨੀ ਦੂਤਾਵਾਸ ਦੇ ਬੈਂਕ ਖਾਤੇ ਵਿੱਚ ਮਾਨਵਤਾਵਾਦੀ ਸਹਾਇਤਾ ਲਈ ਯੋਗਦਾਨ ਪਾਇਆ ਹੈ।ਭਾਰਤੀਆਂ ਦੀ ਇਸ ਦਰਿਆਦਿਲੀ ਤੋਂ ਖੁਸ਼ ਹੋ ਕੇ ਈਰਾਨੀ ਦੂਤਾਵਾਸ ਨੇ ਸੋਸ਼ਲ ਮੀਡੀਆ 'ਤੇ ਭਾਰਤ ਦੇ ਲੋਕਾਂ ਦਾ ਦਿਲੋਂ ਧੰਨਵਾਦ ਕੀਤਾ ਹੈ।
ਦੂਤਾਵਾਸ ਨੇ ਜਤਾਇਆ ਭਾਰਤੀਆਂ ਦਾ ਆਭਾਰ
ਈਰਾਨੀ ਦੂਤਾਵਾਸ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' (ਪਹਿਲਾਂ ਟਵਿੱਟਰ) 'ਤੇ ਲਿਖਿਆ ਕਿ ਉਹ ਭਾਰਤ ਦੇ ਉਨ੍ਹਾਂ ਲੋਕਾਂ ਦੇ ਤਹਿ ਦਿਲੋਂ ਸ਼ੁਕਰਗੁਜ਼ਾਰ ਹਨ, ਜਿਨ੍ਹਾਂ ਨੇ ਵੱਡਾ ਦਿਲ ਦਿਖਾਉਂਦੇ ਹੋਏ ਆਪਣਾ ਮਾਨਵਤਾਵਾਦੀ ਯੋਗਦਾਨ ਦੂਤਾਵਾਸ ਦੇ ਬੈਂਕ ਖਾਤੇ ਵਿੱਚ ਟ੍ਰਾਂਸਫਰ ਕੀਤਾ ਹੈ। ਦੂਤਾਵਾਸ ਅਨੁਸਾਰ ਇਹ ਸਹਾਇਤਾ ਰਾਸ਼ੀ ਈਰਾਨ ਵਿੱਚ ਜੰਗ ਦੇ ਮੌਜੂਦਾ ਸੰਕਟ ਦੌਰਾਨ ਬਹੁਤ ਮਹੱਤਵਪੂਰਨ ਹੈ।
ਭੁਗਤਾਨ ਲਈ ਨਵੀਆਂ ਗਾਈਡਲਾਈਨਜ਼ ਜਾਰੀ
ਸਹਾਇਤਾ ਭੇਜਣ ਵਾਲੇ ਲੋਕਾਂ ਦੀ ਸਹੂਲਤ ਲਈ ਦੂਤਾਵਾਸ ਨੇ ਕੁਝ ਨਵੀਆਂ ਹਦਾਇਤਾਂ ਵੀ ਜਾਰੀ ਕੀਤੀਆਂ ਹਨ ਤਾਂ ਜੋ ਟ੍ਰਾਂਜੈਕਸ਼ਨ ਵਿੱਚ ਕੋਈ ਦਿੱਕਤ ਨਾ ਆਵੇ:.
ਬੈਂਕ ਖਾਤਾ ਸਰਗਰਮ: ਦੂਤਾਵਾਸ ਦਾ ਬੈਂਕ ਖਾਤਾ ਪੂਰੀ ਤਰ੍ਹਾਂ ਸਰਗਰਮ ਹੈ ਅਤੇ ਲੋਕ ਸਿੱਧੇ ਇਸ ਵਿੱਚ ਪੈਸੇ ਭੇਜ ਸਕਦੇ ਹਨ।
ਗੂਗਲ ਪੇਅ ਅਤੇ UPI 'ਤੇ ਰੋਕ: ਦੂਤਾਵਾਸ ਨੇ ਸਪੱਸ਼ਟ ਕੀਤਾ ਹੈ ਕਿ ਫਿਲਹਾਲ ਗੂਗਲ ਪੇਅ (Google Pay) ਇਸ ਖਾਤੇ ਨਾਲ ਕੰਮ ਨਹੀਂ ਕਰਦਾ। ਇਸ ਤੋਂ ਇਲਾਵਾ UPI ਰਾਹੀਂ ਭੁਗਤਾਨ ਦੀ ਸੁਵਿਧਾ ਵੀ ਅਜੇ ਉਪਲਬਧ ਨਹੀਂ ਹੈ, ਹਾਲਾਂਕਿ ਇਸ ਨੂੰ ਸ਼ੁਰੂ ਕਰਨ ਦੇ ਯਤਨ ਕੀਤੇ ਜਾ ਰਹੇ ਹਨ।
ਬੈਂਕ ਰਾਹੀਂ ਕਰੋ ਟ੍ਰਾਂਜੈਕਸ਼ਨ: ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਸਿੱਧੇ ਬੈਂਕ ਰਾਹੀਂ ਹੀ ਭੁਗਤਾਨ ਕਰਨ। ਜੇਕਰ ਕੋਈ ਸਮੱਸਿਆ ਆਉਂਦੀ ਹੈ, ਤਾਂ ਉਹ ਕਿਸੇ ਦੂਜੇ ਬੈਂਕ ਰਾਹੀਂ ਕੋਸ਼ਿਸ਼ ਕਰ ਸਕਦੇ ਹਨ ਜਾਂ ਕੁਝ ਸਮੇਂ ਬਾਅਦ ਦੁਬਾਰਾ ਕੋਸ਼ਿਸ਼ ਕਰ ਸਕਦੇ ਹਨ।
ਫੋਨ ਕਾਲ ਤੋਂ ਬਚਣ ਦੀ ਅਪੀਲ
ਦੂਤਾਵਾਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਦਿੱਤੇ ਗਏ ਮੋਬਾਈਲ ਨੰਬਰ 'ਤੇ ਸਿਰਫ਼ ਮੈਸੇਜ ਭੇਜਣ ਅਤੇ ਫੋਨ ਕਾਲ ਕਰਨ ਤੋਂ ਪਰਹੇਜ਼ ਕਰਨ ਤਾਂ ਜੋ ਕੰਮ ਵਿੱਚ ਕੋਈ ਰੁਕਾਵਟ ਨਾ ਆਵੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Credit : www.jagbani.com