ਇੰਟਰਨੈਸ਼ਨਲ ਡੈਸਕ- ਇਰਾਨ 'ਚ ਛਿੜੀ ਜੰਗ ਭਿਆਨਕ ਰੂਪ ਧਾਰਨ ਕਰਦੀ ਜਾ ਰਹੀ ਹੈ। ਇਸੇ ਦੌਰਾਨ ਸ਼ਨੀਵਾਰ ਨੂੰ ਇਰਾਨ ਦੇ ਮੁੱਖ ਯੂਰੇਨੀਅਮ ਐਨਰਿਚਮੈਂਟ ਕੇਂਦਰ ਨਤਾਂਜ਼ ਨੂੰ ਇੱਕ ਵਾਰ ਫਿਰ ਨਿਸ਼ਾਨਾ ਬਣਾਇਆ ਗਿਆ ਹੈ। ਇਰਾਨੀ ਮੀਡੀਆ ਨੇ ਇਸ ਹਮਲੇ ਦੀ ਪੁਸ਼ਟੀ ਕੀਤੀ ਹੈ ਕਿ ਅਮਰੀਕੀ ਅਤੇ ਇਜ਼ਰਾਈਲੀ ਫ਼ੌਜਾਂ ਨੇ ਇਸ ਖੇਤਰ 'ਤੇ ਨਵੇਂ ਹਵਾਈ ਹਮਲੇ ਕੀਤੇ ਹਨ, ਜਿਸ ਮਗਰੋਂ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਦੇਖਿਆ ਜਾ ਰਿਹਾ ਹੈ।
ਹਾਲਾਂਕਿ ਇਰਾਨ ਦੇ ਪ੍ਰਮਾਣੂ ਊਰਜਾ ਸੰਗਠਨ (AEOI) ਨੇ ਹਮਲੇ ਤੋਂ ਬਾਅਦ ਦੱਸਿਆ ਕਿ ਹੁਣ ਤੱਕ ਕਿਸੇ ਵੀ ਤਰ੍ਹਾਂ ਦੀ ਰੇਡੀਓਐਕਟਿਵ ਲੀਕੇਜ ਦੀ ਖ਼ਬਰ ਨਹੀਂ ਹੈ। ਨਤਾਂਜ਼ ਦੇ ਆਲੇ-ਦੁਆਲੇ ਰਹਿਣ ਵਾਲੇ ਲੋਕ ਸੁਰੱਖਿਅਤ ਦੱਸੇ ਜਾ ਰਹੇ ਹਨ। ਇਰਾਨੀ ਅਧਿਕਾਰੀਆਂ ਅਨੁਸਾਰ, ਪਹਿਲਾਂ ਤੋਂ ਕੀਤੇ ਗਏ ਸੁਰੱਖਿਆ ਪ੍ਰਬੰਧਾਂ ਅਤੇ ਮੀਂਹ ਵਰਗੇ ਮੌਸਮੀ ਕਾਰਕਾਂ ਕਾਰਨ ਵਾਤਾਵਰਣ ਨੂੰ ਹੋਣ ਵਾਲੇ ਵੱਡੇ ਨੁਕਸਾਨ ਤੋਂ ਬਚਾਅ ਹੋ ਗਿਆ ਹੈ। ਨਤਾਂਜ਼ 'ਤੇ ਇਸ ਤੋਂ ਪਹਿਲਾਂ 2 ਮਾਰਚ ਨੂੰ ਵੀ ਹਮਲਾ ਹੋਇਆ ਸੀ, ਜਿਸ ਵਿੱਚ ਤਿੰਨ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਸੀ। ਅੱਜ ਦਾ ਹਮਲਾ ਉਸ ਤੋਂ ਕਿਤੇ ਜ਼ਿਆਦਾ ਭਿਆਨਕ ਦੱਸਿਆ ਜਾ ਰਿਹਾ ਹੈ।
ਅਮਰੀਕਾ ਅਤੇ ਇਜ਼ਰਾਈਲ ਦਾ ਮੰਨਣਾ ਹੈ ਕਿ ਨਤਾਂਜ਼ ਦੇ ਅੰਦਰ "ਪਿਕੈਕਸ ਮਾਊਂਟੇਨ" ਨਾਂ ਦੇ ਸੁਰੱਖਿਅਤ ਟਨਲ ਕੰਪਲੈਕਸ ਵਿੱਚ ਇਰਾਨ ਆਪਣਾ ਹਾਈਲੀ ਐਨਰਿਚਡ ਯੂਰੇਨੀਅਮ ਜਮ੍ਹਾਂ ਕਰ ਰਿਹਾ ਹੈ। ਅਮਰੀਕੀ ਖੁਫੀਆ ਏਜੰਸੀਆਂ ਦਾ ਦਾਅਵਾ ਹੈ ਕਿ ਇਰਾਨ ਕੋਲ ਇੰਨਾ ਯੂਰੇਨੀਅਮ ਹੈ ਕਿ ਉਹ ਘੱਟੋ-ਘੱਟ 10 ਪ੍ਰਮਾਣੂ ਬੰਬ ਬਣਾ ਸਕਦਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
Credit : www.jagbani.com