ਬਜ਼ੁਰਗ ਨੂੰ ਠੁੱਡਾਂ ਮਾਰਨੀਆਂ ਨੀਵੇਂ ਮਾਨਸਿਕ ਪੱਧਰ ਨੂੰ ਦਰਸਾਉਂਦਾ : ਮਜੀਠੀਆ

ਬਜ਼ੁਰਗ ਨੂੰ ਠੁੱਡਾਂ ਮਾਰਨੀਆਂ ਨੀਵੇਂ ਮਾਨਸਿਕ ਪੱਧਰ ਨੂੰ ਦਰਸਾਉਂਦਾ : ਮਜੀਠੀਆ

ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਦੇਵ ਮਾਨ ਵੱਲੋਂ ਇੱਕ ਬਜ਼ੁਰਗ ਨਾਲ ਕੀਤੇ ਗਏ ਕਥਿਤ ਦੁਰਵਿਵਹਾਰ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕੀਤੀ ਹੈ। ਬਿਕਰਮ ਮਜੀਠੀਆ ਨੇ ਇਕ ਵੀਡੀਓ ਸ਼ੇਅਰ ਕਰਦਿਆਂ ਦੋਸ਼ ਲਾਇਆ ਕਿ ਇਸ ਘਟਨਾ ਨੇ 'ਆਪ' ਦੀ ਅਸਲ ਸੋਚ ਅਤੇ ਉਨ੍ਹਾਂ ਦੇ ਸੰਸਕਾਰਾਂ ਦੀ ਹਕੀਕਤ ਸਭ ਦੇ ਸਾਹਮਣੇ ਲਿਆ ਦਿੱਤੀ ਹੈ।

ਮਜੀਠੀਆ ਵੱਲੋਂ ਸ਼ੇਅਰ ਕੀਤੀ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਇਸ ਵੱਡੇ ਸਮਾਗਮ ਦੌਰਾਨ ਇਕ ਬਜ਼ੁਰਗ ਸਟੇਜ ਉੱਤੇ ਵਿਧਾਇਕ ਦੇਵ ਮਾਨ ਨੂੰ ਮਿਲਣ ਪਹੁੰਚਦਾ ਹੈ ਤੇ ਇਸੇ ਦੌਰਾਨ ਹੀ ਵਿਧਾਇਕ ਵੱਲੋਂ ਉਸ ਨੂੰ ਧੱਕੇ ਦੇ ਕੇ ਸਟੇਜ ਤੋਂ ਹੇਠਾਂ ਲਾਹ ਦਿੱਤਾ ਜਾਂਦਾ ਹੈ। ਇੰਨਾ ਹੀ ਨਹੀਂ ਇਸ ਦੌਰਾਨ ਵਿਧਾਇਕ ਬਜ਼ੁਰਗ ਨੂੰ ਠੁੱਡਾਂ ਮਾਰਦੇ ਵੀ ਦਿਖਾਈ ਦੇ ਰਹੇ ਹਨ। ਬਿਕਰਮ ਮਜੀਠੀਆ ਨੇ ਕਿਹਾ ਕਿ ਵਿਧਾਇਕ ਦੇਵ ਮਾਨ ਵੱਲੋਂ ਸਟੇਜ ਤੋਂ ਇੱਕ ਬਜ਼ੁਰਗ ਨੂੰ ਠੁੱਡਾਂ ਮਾਰਨੀਆਂ ਉਨ੍ਹਾਂ ਦੇ ਨੀਵੇਂ ਮਾਨਸਿਕ ਪੱਧਰ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਬਜ਼ੁਰਗਾਂ ਨਾਲ ਅਜਿਹਾ ਵਤੀਰਾ ਦਿਖਾਉਣਾ ਇਹ ਸਾਬਤ ਕਰਦਾ ਹੈ ਕਿ 'ਆਪ' ਦੇ ਨੇਤਾਵਾਂ 'ਚ ਨਾ ਤਾਂ ਕੋਈ ਤਹਜ਼ੀਬ ਹੈ ਅਤੇ ਨਾ ਹੀ ਕੋਈ ਸੰਸਕਾਰ।

ਅਕਾਲੀ ਆਗੂ ਨੇ ਇਸ ਘਟਨਾ ਨੂੰ ਸਿਰਫ਼ ਇੱਕ ਵਿਅਕਤੀ ਦੀ ਗਲਤੀ ਮੰਨਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਇਹ ਅਹੰਕਾਰ ਨਾਲ ਭਰੀ ਸੋਚ ਦਾ ਪ੍ਰਤੀਕ ਹੈ। ਉਨ੍ਹਾਂ ਮੁਤਾਬਕ ਸੱਤਾ ਦੇ ਨਸ਼ੇ 'ਚ ਚੂਰ ਹੋ ਕੇ ਬਜ਼ੁਰਗਾਂ ਦਾ ਨਿਰਾਦਰ ਕਰਨਾ ਬੇਹੱਦ ਮੰਦਭਾਗਾ ਹੈ। ਮਜੀਠੀਆ ਨੇ ਮੰਗ ਕੀਤੀ ਹੈ ਕਿ ਬਜ਼ੁਰਗ ਦੀ ਬੇਇਜ਼ਤੀ ਕਰਨ ਲਈ ਵਿਧਾਇਕ ਦੇਵ ਮਾਨ ਨੂੰ ਤੁਰੰਤ ਮੁਆਫ਼ੀ ਮੰਗਣੀ ਚਾਹੀਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਨੂੰ ਇਸ ਗੰਭੀਰ ਮੁੱਦੇ 'ਤੇ ਆਪਣਾ ਸਟੈਂਡ ਸਪੱਸ਼ਟ ਕਰਨ ਲਈ ਵੀ ਕਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 

Credit : www.jagbani.com

  • TODAY TOP NEWS