ਨਵਜੋਤ ਸਿੰਘ ਸਿੱਧੂ ਨੇ ਵੰਡੀ ਜਾਇਦਾਦ! ਜਾਣੋ ਕੀ-ਕੀ ਆਇਆ ਧੀ ਤੇ ਪੁੱਤਰ ਦੇ ਹਿੱਸੇ

ਨਵਜੋਤ ਸਿੰਘ ਸਿੱਧੂ ਨੇ ਵੰਡੀ ਜਾਇਦਾਦ! ਜਾਣੋ ਕੀ-ਕੀ ਆਇਆ ਧੀ ਤੇ ਪੁੱਤਰ ਦੇ ਹਿੱਸੇ

ਜਲੰਧਰ/ਅੰਮ੍ਰਿਤਸਰ/ਪਟਿਆਲਾ (ਵੈੱਬ ਡੈਸਕ)- ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਨੇ ਆਪਣੇ ਘਰਾਂ ਦੀ ਵੰਡ ਕਰ ਲਈ ਹੈ। ਉਨ੍ਹਾਂ ਨੇ ਆਪਣਾ ਅੰਮ੍ਰਿਤਸਰ ਵਾਲਾ ਘਰ ਆਪਣੀ ਧੀ ਰਾਬੀਆ ਨੂੰ ਅਤੇ ਪਟਿਆਲਾ ਵਾਲਾ ਆਪਣਾ ਜੱਦੀ ਘਰ ਆਪਣੇ ਪੁੱਤਰ ਕਰਨ ਨੂੰ ਦੇ ਦਿੱਤਾ ਹੈ। ਇਸ ਦੀ ਜਾਣਕਾਰੀ ਨਵਜੋਤ ਸਿੱਧੂ ਨੇ ਇਕ ਪੋਸਟ ਸਾਂਝੀ ਕਰਕੇ ਦਿੱਤੀ ਹੈ। ਪੋਸਟ 'ਚ ਉਨ੍ਹਾਂ ਕਿਹਾ ਕਿ ਦੇਵੀ ਪਾਰਵਤੀ ਦੇ ਆਸ਼ੀਰਵਾਦ ਨਾਲ ਉਨ੍ਹਾਂ ਨੇ ਅੰਮ੍ਰਿਤਸਰ ਨਾਲ ਕੀਤੇ ਵਾਅਦੇ ਨੂੰ ਪੂਰਾ ਕਰਨ ਲਈ ਘਰ ਬਣਾਇਆ।

PunjabKesari

PunjabKesari

ਪੋਸਟ ਸਾਂਝੀ ਕਰਦਿਆਂ ਨਵਜੋਤ ਸਿੱਧੂ ਕਿਹਾ ਕਿ ਲੋਕਾਂ ਨੇ ਕਿਹਾ ਕਿ ਮੈਂ ਚੋਣਾਂ ਤੋਂ ਬਾਅਦ ਇਕ ਪ੍ਰਵਾਸੀ ਪੰਛੀ ਬਣ ਜਾਵਾਂਗਾ। ਮੈਂ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਮੈਂ ਰਹਾਂਗਾ। ਸੰਸਦ ਮੈਂਬਰ ਵਜੋਂ ਦੋ ਵਾਰ ਕੰਮ ਕਰਨ ਤੋਂ ਬਾਅਦ ਵੀ ਉਹ ਵਾਅਦਾ ਅਧੂਰਾ ਰਿਹਾ। ਮੈਂ ਨਵਰਾਤਰੀ 'ਤੇ ਬਾਹਰ ਨਿਕਲਿਆ ਅਤੇ ਇਕ ਨਵਾਂ ਸੁਨੇਹਾ ਮਿਲਿਆ। 'ਬਿੱਗ ਬੌਸ' ਤੋਂ ਸਟਾਰ ਪਲੱਸ 'ਤੇ ਹਿੰਦੀ ਕੁਮੈਂਟਰੀ ਅਤੇ ਫਿਰ ਦ ਕਪਿਲ ਸ਼ਰਮਾ ਸ਼ੋਅ ਤੱਕ, ਮੈਂ ਇਹ ਸਫ਼ਰ 2022 'ਚ ਸ਼ੁਰੂ ਕੀਤੀ ਸੀ ਅਤੇ ਉਸ ਦੇ ਆਸ਼ੀਰਵਾਦ ਨਾਲ ਇਸ ਨੂੰ 2024 'ਚ ਪੂਰਾ ਕੀਤਾ। ਉਨ੍ਹਾਂ ਕਿਹਾ ਕਿ ਰਾਜਨੀਤੀ ਤੋਂ ਇਕ ਪੈਸਾ ਵੀ ਨਹੀਂ ਲਿਆ। ਮੈਂ ਇਹ ਸਭ ਆਪਣੀ ਮਿਹਨਤ ਨਾਲ ਕਮਾਇਆ ਹੈ। ਮੇਰਾ ਜੱਦੀ ਘਰ ਜੋਕਿ ਮੇਰੇ ਪਿਤਾ ਵੱਲੋਂ ਬਣਾਇਆ ਗਿਆ ਸੀ, ਮੇਰੇ ਪੁੱਤਰ ਕਰਨ ਨੂੰ ਮਿਲੇਗਾ ਅਤੇ ਅੰਮ੍ਰਿਤਸਰ ਵਾਲਾ ਘਰ ਰਾਬੀਆ ਨੂੰ ਮਿਲੇਗਾ। 

PunjabKesari

ਅੰਮ੍ਰਿਤਸਰ ਵਾਲਾ ਘਰ ਇਕ ਏਕੜ ਤੋਂ ਵੱਧ ਜ਼ਮੀਨ 'ਤੇ ਬਣਿਆ 
ਇਥੇ ਦੱਸਣੋਯਗ ਹੈ ਕਿ ਨਵਜੋਤ ਸਿੰਘ ਸਿੱਧੂ ਦਾ ਅੰਮ੍ਰਿਤਸਰ ਵਾਲਾ ਘਰ 49,500 ਵਰਗ ਫੁੱਟ (1.1 ਏਕੜ) 'ਚ ਫੈਲਿਆ ਹੋਇਆ ਹੈ, 2014-15 'ਚ ਲਗਭਗ 25 ਕਰੋੜ ਰੁਪਏ (250 ਮਿਲੀਅਨ ਰੁਪਏ) ਦੀ ਲਾਗਤ ਨਾਲ ਪੂਰਾ ਹੋਇਆ ਸੀ। ਅੰਮ੍ਰਿਤਸਰ ਦੇ ਇਕ ਆਲੀਸ਼ਾਨ ਖੇਤਰ ਵਿੱਚ ਸਥਿਤ ਇਸ 'ਚ ਇਕ ਸਵੀਮਿੰਗ ਪੂਲ, ਇਕ ਜਿੰਮ, ਇਕ ਸਪਾ ਅਤੇ ਇਕ ਸ਼ਾਨਦਾਰ ਮੰਦਿਰ ਹੈ। ਘਰ ਵਿਚ 100 ਤੋਂ 600 ਸਾਲ ਪੁਰਾਣੇ ਰੁੱਖ ਵੀ ਹਨ, ਜੋ ਚੇਨਈ, ਗੋਆ ਅਤੇ ਬੰਗਲੁਰੂ ਤੋਂ ਲਿਆਂਦੇ ਗਏ ਹਨ।

PunjabKesari

ਸਿੰਗਾਪੁਰ ਤੋਂ ਘਰ ਵਿਚ ਸਥਾਪਤ ਕਰਨ ਲਈ ਲਿਆਂਦਾ ਸੀ ਸ਼ਿਵਲਿੰਗ
ਸਾਲ 2014 'ਚ ਜਦੋਂ ਨਵਜੋਤ ਸਿੱਧੂ ਦਾ ਪਰਿਵਾਰ ਆਪਣੇ ਘਰ 'ਚ ਰਹਿਣ ਆਇਆ ਤਾਂ ਉੱਥੇ ਸਥਾਪਤ ਕੀਤਾ ਗਿਆ ਸ਼ਿਵਲਿੰਗ ਸੁਰਖੀਆਂ 'ਚ ਆਇਆ। ਇਹ ਸ਼ਿਵਲਿੰਗ ਸਿੰਗਾਪੁਰ ਤੋਂ ਦਰਾਮਦ ਕੀਤਾ ਗਿਆ ਸੀ ਅਤੇ ਇਸ ਦੀ ਕੀਮਤ ਲਗਭਗ 2.5 ਕਰੋੜ ਰੁਪਏ ਹੋਣ ਦਾ ਅਨੁਮਾਨ ਹੈ। ਪੂਜਾ ਲਈ ਵੱਖ-ਵੱਖ ਥਾਵਾਂ ਤੋਂ ਪੰਡਿਤਾਂ ਨੂੰ ਵੀ ਬੁਲਾਇਆ ਗਿਆ ਸੀ।

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Credit : www.jagbani.com

  • TODAY TOP NEWS