ਜਲੰਧਰ ਦੀ ਵਿਦਿਆਰਥਣ ਦੀ ਖਰੜ 'ਚੋਂ ਮਿਲੀ ਲਾਸ਼ ਵੇਖ ਪਰਿਵਾਰ ਦੇ ਉੱਡੇ ਹੋਸ਼! ਘਰੋਂ ਦੋਸਤ ਨੂੰ ਮਿਲਣ ਗਈ ਸੀ ਕੁੜੀ

ਜਲੰਧਰ ਦੀ ਵਿਦਿਆਰਥਣ ਦੀ ਖਰੜ 'ਚੋਂ ਮਿਲੀ ਲਾਸ਼ ਵੇਖ ਪਰਿਵਾਰ ਦੇ ਉੱਡੇ ਹੋਸ਼! ਘਰੋਂ ਦੋਸਤ ਨੂੰ ਮਿਲਣ ਗਈ ਸੀ ਕੁੜੀ

ਜਲੰਧਰ- ਜਲੰਧਰ ਦੀ ਰਹਿਣ ਵਾਲੀ ਇਕ ਕੁੜੀ ਨੇ ਖਰੜ ਵਿਚ ਨੇ ਸ਼ੱਕੀ ਹਾਲਾਤ ਵਿੱਚ ਪੱਖੇ ਨਾਲ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਅਨਾਮਿਕਾ ਵਜੋਂ ਹੋਈ ਹੈ, ਜੋ ਹਰਦਿਆਲ ਨਗਰ ਜਲੰਧਰ ਦੀ ਰਹਿਣ ਵਾਲੀ ਸੀ। ਅਨਾਮਿਕਾ ਖਰੜ ਯੂਨੀਵਰਸਿਟੀ 'ਚ ਬੀ. ਐੱਸ. ਸੀ. ਦੀ ਵਿਦਿਆਰਥਣ ਸੀ ਅਤੇ ਪੜ੍ਹਾਈ ਦੌਰਾਨ ਪਾਰਟ ਟਾਈਮ ਕੰਮ ਕਰਦੀ ਸੀ। ਅਨਾਮਿਕਾ ਦੀ ਦੋਸਤੀ ਯੁਵਰਾਜ ਨਾਲ ਸੀ, ਜੋਕਿ ਜਲੰਧਰ ਦੇ ਸੰਤੋਖਪੁਰਾ ਦਾ ਰਹਿਣ ਵਾਲਾ ਸੀ ਅਤੇ ਉਸ ਦੇ ਨਾਲ ਹੀ ਪੜ੍ਹਦਾ ਸੀ। ਖਰੜ ਪੁਲਸ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਆਈ. ਪੀ. ਸੀ. ਦੀ ਧਾਰਾ 174 ਦੇ ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ, ਜਿਸ ਵਿੱਚ ਇਸ ਨੂੰ ਖ਼ੁਦਕੁਸ਼ੀ ਕਰਾਰ ਦਿੱਤਾ ਗਿਆ ਹੈ। ਹਾਲਾਂਕਿ ਪਰਿਵਾਰ ਦਾ ਦੋਸ਼ ਹੈ ਕਿ ਉਨ੍ਹਾਂ ਦੀ ਧੀ ਨੇ ਆਪਣੇ ਦੋਸਤ ਯੁਵਰਾਜ ਕਾਰਨ ਇਹ ਗੰਭੀਰ ਕਦਮ ਚੁੱਕਿਆ ਹੈ ਅਤੇ ਡੂੰਘਾਈ ਨਾਲ ਜਾਂਚ ਦੀ ਮੰਗ ਕੀਤੀ ਹੈ। 

PunjabKesari

ਮ੍ਰਿਤਕ ਦੇ ਭਰਾ ਦੇ ਅਨੁਸਾਰ ਉਸ ਦੀ ਭੈਣ ਅਤੇ ਦੋਸ਼ੀ ਯੁਵਰਾਜ ਇਕ ਦੂਜੇ ਨੂੰ ਪਹਿਲਾਂ ਤੋਂ ਜਾਣਦੇ ਸਨ ਅਤੇ ਦੋਵਾਂ ਵਿਚਕਾਰ ਨੇੜਲਾ ਰਿਸ਼ਤਾ ਸੀ। ਪਰਿਵਾਰ ਦਾ ਕਹਿਣਾ ਹੈ ਕਿ ਅਨਾਮਿਕਾ ਆਪਣੇ ਦੋਸਤ ਯੁਵਰਾਜ ਨੂੰ ਮਿਲਣ ਖਰੜ ਗਈ ਸੀ ਅਤੇ ਉਹ ਰਾਤ ਲਗਭਗ ਸਾਢੇ 11 ਵਜੇ ਘਰ ਪਹੁੰਚੀ ਅਤੇ ਅਗਲੇ ਦਿਨ ਉਸ ਨੇ ਪੱਖੇ ਨਾਲ ਲਟਕ ਕੇ ਖ਼ੁਦਕੁਸ਼ੀ ਕਰ ਲਈ।

PunjabKesari

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

Credit : www.jagbani.com

  • TODAY TOP NEWS