ਜਲੰਧਰ ਦੇ NRI ਨੇ ਕਰ 'ਤਾ ਕਮਾਲ! 4 ਮੰਜ਼ਿਲਾ ਕੋਠੀ 'ਤੇ ਖੜ੍ਹਾ ਕਰਵਾ ਦਿੱਤਾ 'ਸਟੈਚੂ ਆਫ਼ ਲਿਬਰਟੀ'

ਜਲੰਧਰ ਦੇ NRI ਨੇ ਕਰ 'ਤਾ ਕਮਾਲ! 4 ਮੰਜ਼ਿਲਾ ਕੋਠੀ 'ਤੇ ਖੜ੍ਹਾ ਕਰਵਾ ਦਿੱਤਾ 'ਸਟੈਚੂ ਆਫ਼ ਲਿਬਰਟੀ'

ਜਲੰਧਰ- ਜਲੰਧਰ ਦੇ ਕਿਸ਼ਨਪੁਰਾ ਇਲਾਕੇ ਦੇ ਰਹਿਣ ਵਾਲੇ ਇਕ ਐੱਨ. ਆਰ. ਆਈ. ਨੇ ਆਪਣੇ ਘਰ ਨੂੰ ਅਮਰੀਕਾ ਦਾ ਰੰਗ ਦਿੱਤਾ ਹੈ। ਅਮਰੀਕਾ ਵਿਚ ਰਹਿ ਰਹੇ ਅਤੇ ਕੰਸਟ੍ਰਕਸ਼ਨ ਕਾਰੋਬਾਰੀ ਨੇ ਘਰ ਦੀ ਚੌਥੀ ਮੰਜ਼ਿਲ 'ਤੇ ਸਟੈਚੂ ਆਫ਼ ਲਿਬਰਟੀ ਬਣਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਦਾ ਆਈਡੀਆ ਉਨ੍ਹਾਂ ਨੂੰ ਉਦੋਂ ਆਇਆ ਜਦੋਂ ਉਹ ਅਮਰੀਕਾ ਵਿਚ ਰਹੇ ਸਨ। ਇਸ ਸਟੈਚੂ ਨੂੰ ਵੇਖਣ ਲਈ ਲੋਕ ਆਲੇ-ਦੁਆਲੇ ਤੋਂ ਨਹੀਂ ਸਗੋਂ ਦੂਰੋਂ-ਦੂਰੋਂ ਵੀ ਵੇਖਣ ਆਉਂਦੇ ਹਨ। 

PunjabKesari

ਐੱਨ. ਆਰ. ਆਈ. ਗੁਰਜੀਤ ਸਿੰਘ ਮਠਾਰੂ ਨੇ ਕਿਹਾ ਕਿ ਉਹ 26 ਸਾਲਾਂ ਤੋਂ ਅਮਰੀਕਾ ਦੇ ਨਿਊਯਾਰਕ ਵਿਚ ਰਹਿ ਰਹੇ ਹਨ ਪਰ ਹਰ ਸਾਲ ਉਹ ਭਾਰਤ ਆਉਂਦੇ ਹਨ ਅਤੇ ਕੁਝ ਦਿਨ ਇਥੇ ਬਿਤਾ ਕੇ ਜਾਂਦੇ ਹਨ। ਜਦੋਂ ਉਹ ਨਿਊਯਰਕ ਵਿਚ ਸਟੈਚੂ ਆਫ਼ ਲਿਬਰਟੀ ਨੂੰ ਵੇਖਦੇ ਸਨ ਤਾਂ ਉਨ੍ਹਾਂ ਦੇ ਦਿਮਾਗ ਵਿਚ ਇਹ ਆਈਡੀਆ ਆਇਆ ਕਿ ਉਹ ਵੀ ਆਪਣੇ ਘਰ ਦੀ ਛੱਤ 'ਤੇ ਸਟੈਚੂ ਆਫ਼ ਲਿਬਰਟੀ ਲਗਵਾਉਣਗੇ।

PunjabKesari

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

Credit : www.jagbani.com

  • TODAY TOP NEWS