ਜੰਗ 'ਚ ਮਾਰੇ ਗਏ 32 ਭਾਰਤੀ ਨੌਜਵਾਨ ! 35 ਹਾਲੇ ਵੀ ਰੂਸੀ ਮੋਰਚਿਆਂ 'ਤੇ ਤਾਇਨਾਤ

ਜੰਗ 'ਚ ਮਾਰੇ ਗਏ 32 ਭਾਰਤੀ ਨੌਜਵਾਨ ! 35 ਹਾਲੇ ਵੀ ਰੂਸੀ ਮੋਰਚਿਆਂ 'ਤੇ ਤਾਇਨਾਤ

ਇੰਟਰਨੈਸ਼ਨਲ ਡੈਸਕ- ਅਮਰੀਕਾ ਤੇ ਇਰਾਨ ਵਿਚਾਲੇ ਪਿਛਲੇ 40 ਦਿਨਾਂ ਤੋਂ ਚੱਲਦੀ ਆ ਰਹੀ ਭਿਆਨਕ ਜੰਗ 'ਤੇ ਆਖ਼ਿਰਕਾਰ 14 ਦਿਨਾਂ ਲਈ ਰੋਕ ਲੱਗ ਗਈ ਹੈ, ਪਰ ਪਿਛਲੇ ਕਰੀਬ 4 ਸਾਲਾਂ ਤੋਂ ਰੂਸ ਅਤੇ ਯੂਕ੍ਰੇਨ ਵਿਚਾਲੇ ਚੱਲ ਰਹੀ ਜੰਗ ਹਾਲੇ ਵੀ ਚੱਲਦੀ ਜਾ ਰਹੀ ਹੈ। ਭਾਰਤੀ ਨੌਜਵਾਨ, ਜਿਨ੍ਹਾਂ ਨੂੰ ਇੱਥੋਂ ਰੂਸ 'ਚ ਨੌਕਰੀ ਦੇਣ ਦਾ ਝਾਂਸਾ ਦੇ ਕੇ ਲਿਜਾਇਆ ਗਿਆ ਸੀ, ਨੂੰ ਜ਼ਬਰਦਸਤੀ ਯੂਕ੍ਰੇਨ ਖ਼ਿਲਾਫ਼ ਜੰਗ 'ਚ ਧੱਕ ਦਿੱਤਾ ਗਿਆ। ਇਸ ਜੰਗ 'ਚ ਹੁਣ ਤੱਕ ਰੂਸੀ ਫੌਜ ਵੱਲੋਂ ਲੜ ਰਹੇ 32 ਭਾਰਤੀ ਨਾਗਰਿਕਾਂ ਦੀ ਮੌਤ ਹੋ ਚੁੱਕੀ ਹੈ। 

ਜਾਣਕਾਰੀ ਅਨੁਸਾਰ, 35 ਦੇ ਕਰੀਬ ਭਾਰਤੀ ਅਜੇ ਵੀ ਰੂਸੀ ਫੌਜ ਦੀਆਂ ਫਰੰਟ ਲਾਈਨਾਂ 'ਤੇ ਤਾਇਨਾਤ ਹਨ। ਭਾਰਤ ਉਨ੍ਹਾਂ ਦੀ ਸੁਰੱਖਿਅਤ ਵਾਪਸੀ ਲਈ ਰੂਸੀ ਅਧਿਕਾਰੀਆਂ ਨਾਲ ਲਗਾਤਾਰ ਗੱਲਬਾਤ ਕਰ ਰਿਹਾ ਹੈ। ਇਸ ਦੌਰਾਨ ਵਿਦੇਸ਼ ਮੰਤਰਾਲੇ ਨੇ ਵਾਰ-ਵਾਰ ਭਾਰਤੀ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਰੂਸ ਵਿੱਚ ਵਧੀਆ ਨੌਕਰੀਆਂ ਦੇ ਨਾਂ 'ਤੇ ਦਿੱਤੇ ਜਾਣ ਵਾਲੇ ਝਾਂਸੇ 'ਚ ਨਾ ਫਸਣ। ਅਕਸਰ ਨੌਜਵਾਨਾਂ ਨੂੰ ਇਹ ਕਹਿ ਕੇ ਲਿਜਾਇਆ ਜਾਂਦਾ ਹੈ ਕਿ ਉਨ੍ਹਾਂ ਨੂੰ ਰੂਸ 'ਚ ਚੰਗੀ ਨੌਕਰੀ, ਜਿਵੇਂ ਹੋਟਲ, ਮਾਲ ਜਾਂ ਫੈਕਟਰੀ ਆਦਿ 'ਚ ਲਵਾਇਆ ਜਾਵੇਗਾ, ਪਰ ਬਾਅਦ ਵਿੱਚ ਉਨ੍ਹਾਂ ਨੂੰ ਜੰਗੀ ਮੋਰਚਿਆਂ 'ਤੇ ਤਾਇਨਾਤ ਕਰ ਦਿੱਤਾ ਜਾਂਦਾ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

Credit : www.jagbani.com

  • TODAY TOP NEWS