ਚੰਡੀਗੜ੍ਹ : ਹਰਿਆਣਾ ਸਰਕਾਰ ਨੇ ਸਾਬਕਾ ਅਗਨੀਵੀਰਾਂ ਦੇ ਮੁੜ ਵਸੇਬੇ ਅਤੇ ਉਨ੍ਹਾਂ ਨੂੰ ਰੁਜ਼ਗਾਰ ਦੇ ਬਿਹਤਰ ਮੌਕੇ ਪ੍ਰਦਾਨ ਕਰਨ ਲਈ ਇੱਕ ਅਹਿਮ ਕਦਮ ਚੁੱਕਿਆ ਹੈ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਪ੍ਰਧਾਨਗੀ ਹੇਠ ਅੱਜ ਇੱਥੇ ਹੋਈ ਰਾਜ ਕੈਬਨਿਟ ਦੀ ਮੀਟਿੰਗ ਵਿੱਚ 'ਅਗਨੀਵੀਰ ਨੀਤੀ, 2024' ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ। ਇਸ ਨਵੀਂ ਨੀਤੀ ਤਹਿਤ ਸਾਬਕਾ ਅਗਨੀਵੀਰਾਂ ਲਈ ਮੌਜੂਦਾ 10 ਫੀਸਦੀ ਖਿਤਿਜੀ (Horizontal) ਰਾਖਵੇਂਕਰਨ ਨੂੰ ਵਧਾ ਕੇ 20 ਫੀਸਦੀ ਕਰ ਦਿੱਤਾ ਗਿਆ ਹੈ।
ਇਨ੍ਹਾਂ ਅਸਾਮੀਆਂ 'ਤੇ ਮਿਲੇਗਾ ਲਾਭ
ਸਰਕਾਰ ਦੇ ਇਸ ਫੈਸਲੇ ਦਾ ਉਦੇਸ਼ ਅਗਨੀਵੀਰਾਂ ਦੇ ਹੁਨਰ ਅਤੇ ਅਨੁਸ਼ਾਸਨ ਦੀ ਵਰਤੋਂ ਸੁਰੱਖਿਆ ਨਾਲ ਸਬੰਧਤ ਸੇਵਾਵਾਂ ਵਿੱਚ ਕਰਨਾ ਹੈ। ਇਹ ਵਧਿਆ ਹੋਇਆ ਕੋਟਾ ਹਰਿਆਣਾ ਸਰਕਾਰ ਦੇ ਹੇਠ ਲਿਖੇ ਵਿਭਾਗਾਂ ਦੀਆਂ ਅਸਾਮੀਆਂ ਲਈ ਲਾਗੂ ਹੋਵੇਗਾ...
ਫੋਰੈਸਟ ਗਾਰਡ (ਵਾਤਾਵਰਣ, ਜੰਗਲਾਤ ਅਤੇ ਜੰਗਲੀ ਜੀਵ ਵਿਭਾਗ)
ਵਾਰਡਰ (ਜੇਲ੍ਹ ਵਿਭਾਗ)
ਮਾਈਨਿੰਗ ਗਾਰਡ (ਖਾਣਾਂ ਅਤੇ ਭੂ-ਵਿਗਿਆਨ ਵਿਭਾਗ)
ਕੇਂਦਰ ਸਰਕਾਰ ਦੀ ਸਲਾਹ 'ਤੇ ਲਿਆ ਫੈਸਲਾ
ਜ਼ਿਕਰਯੋਗ ਹੈ ਕਿ ਪਹਿਲਾਂ ਰਾਜ ਸਰਕਾਰ ਨੇ ਹਰਿਆਣਾ ਦੇ ਡੋਮੀਸਾਈਲ ਰੱਖਣ ਵਾਲੇ ਸਾਬਕਾ ਅਗਨੀਵੀਰਾਂ ਲਈ ਗਰੁੱਪ 'ਸੀ' ਦੀਆਂ ਕੁਝ ਅਸਾਮੀਆਂ ਵਿੱਚ 10 ਫੀਸਦੀ ਰਾਖਵੇਂਕਰਨ ਦੀ ਵਿਵਸਥਾ ਕੀਤੀ ਸੀ। ਹਾਲਾਂਕਿ, ਕੇਂਦਰੀ ਗ੍ਰਹਿ ਮੰਤਰਾਲੇ ਨੇ ਸਲਾਹ ਦਿੱਤੀ ਸੀ ਕਿ ਅਗਨੀਵੀਰਾਂ ਦੀ ਵਿਸ਼ੇਸ਼ ਫੌਜੀ ਸਿਖਲਾਈ, ਸਰੀਰਕ ਤੰਦਰੁਸਤੀ ਅਤੇ ਫੀਲਡ ਦੇ ਤਜ਼ਰਬੇ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਵਰਤਣ ਲਈ ਇਸ ਕੋਟੇ ਨੂੰ 20 ਫੀਸਦੀ ਕੀਤਾ ਜਾਵੇ।
ਤੁਰੰਤ ਲਾਗੂ ਕਰਨ ਦੇ ਨਿਰਦੇਸ਼
ਪ੍ਰਸ਼ਾਸਨਿਕ ਵਿਭਾਗਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਇਸ ਫੈਸਲੇ ਨੂੰ ਲਾਗੂ ਕਰਨ ਲਈ ਜ਼ਰੂਰੀ ਸੋਧਾਂ ਅਤੇ ਸੋਧੇ ਹੋਏ ਨਿਰਦੇਸ਼ ਜਾਰੀ ਕਰਨ। ਇਹ ਨਵਾਂ ਨਿਯਮ ਨਾ ਸਿਰਫ ਭਵਿੱਖ ਦੀਆਂ ਭਰਤੀਆਂ 'ਤੇ, ਬਲਕਿ ਚੱਲ ਰਹੀਆਂ ਸਾਰੀਆਂ ਭਰਤੀ ਪ੍ਰਕਿਰਿਆਵਾਂ 'ਤੇ ਵੀ ਲਾਗੂ ਹੋਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
Credit : www.jagbani.com