ਮੈਣ ਮਾਜਰੀ (ਗੁਰਦੇਵ ਸਿੰਘ) : ਵਿਸਾਖੀ ਮੌਕੇ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਨਤਮਸਤਕ ਹੋ ਕੇ ਵਾਪਸ ਪਰਤ ਰਹੀ ਪਿੰਡ ਮੈਣ ਮਾਜਰੀ ਦੀ ਸੰਗਤ ਦੀ ਬੱਸ ਪਲਟਣ ਕਾਰਨ ਵਾਪਰੇ ਦਰਦਨਾਕ ਹਾਦਸੇ ਤੋਂ ਬਾਅਦ ਅੱਜ ਪਿੰਡ ਵਿੱਚ ਮਾਤਮ ਛਾਇਆ ਰਿਹਾ। ਇਸ ਹਾਦਸੇ ਵਿੱਚ ਮਾਰੇ ਗਏ ਅੱਠ ਸ਼ਰਧਾਲੂਆਂ ਵਿੱਚੋਂ ਪਿੰਡ ਮੈਣ ਮਾਜਰੀ ਦੇ ਛੇ ਵਿਅਕਤੀਆਂ ਦਾ ਅੱਜ ਇਕੱਠੇ ਅੰਤਿਮ ਸੰਸਕਾਰ ਕੀਤਾ ਗਿਆ।
ਇਸ ਦਰਦਨਾਕ ਹਾਦਸੇ ਕਾਰਨ ਨਾ ਸਿਰਫ਼ ਪਿੰਡ ਮੈਣ ਮਾਜਰੀ, ਸਗੋਂ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ। ਜ਼ਿਕਰਯੋਗ ਹੈ ਕਿ ਇਸ ਹਾਦਸੇ ਵਿੱਚ ਜਿੱਥੇ ਅੱਠ ਕੀਮਤੀ ਜਾਨਾਂ ਚਲੀਆਂ ਗਈਆਂ, ਉੱਥੇ ਹੀ ਕਈ ਹੋਰ ਸ਼ਰਧਾਲੂ ਪੀਜੀਆਈ ਚੰਡੀਗੜ੍ਹ ਵਿਖੇ ਗੰਭੀਰ ਹਾਲਤ ਵਿੱਚ ਜ਼ੇਰੇ ਇਲਾਜ ਹਨ।
Credit : www.jagbani.com