ਅਮਰੀਕੀ ਅਧਿਕਾਰੀਆਂ ਨੇ ਡਸਟਬਿਨ 'ਚ ਸੁੱਟ'ਤੇ ਚੀਨ ਦੇ ਤੋਹਫ਼ੇ ! ਜਹਾਜ਼ 'ਚ ਨਹੀਂ ਰੱਖੀ ਇਕ ਵੀ 'ਚੀਜ਼'

ਅਮਰੀਕੀ ਅਧਿਕਾਰੀਆਂ ਨੇ ਡਸਟਬਿਨ 'ਚ ਸੁੱਟ'ਤੇ ਚੀਨ ਦੇ ਤੋਹਫ਼ੇ ! ਜਹਾਜ਼ 'ਚ ਨਹੀਂ ਰੱਖੀ ਇਕ ਵੀ 'ਚੀਜ਼'

ਇੰਟਰਨੈਸ਼ਨਲ ਡੈਸਕ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦੋ-ਦਿਨਾ ਚੀਨ ਦੌਰੇ ਦੇ ਖ਼ਤਮ ਹੋਣ ਤੋਂ ਬਾਅਦ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਬੀਜਿੰਗ ਦੇ ਹਵਾਈ ਅੱਡੇ 'ਤੇ ਅਮਰੀਕੀ ਰਾਸ਼ਟਰਪਤੀ ਦੇ ਸਰਕਾਰੀ ਜਹਾਜ਼ 'ਏਅਰ ਫੋਰਸ ਵਨ' 'ਤੇ ਸਵਾਰ ਹੋਣ ਤੋਂ ਪਹਿਲਾਂ, ਪੂਰੇ ਅਮਰੀਕੀ ਵਫ਼ਦ ਨੇ ਚੀਨੀ ਅਧਿਕਾਰੀਆਂ ਦੁਆਰਾ ਦਿੱਤੇ ਗਏ ਸਾਰੇ ਤੋਹਫ਼ੇ ਤੇ ਬਰਨਰ ਫ਼ੋਨ ਜਹਾਜ਼ ਦੀਆਂ ਪੌੜੀਆਂ ਦੇ ਕੋਲ ਰੱਖੇ ਇੱਕ ਡਸਟਬਿਨ 'ਚ ਸੁੱਟ ਦਿੱਤੇ। ਅਮਰੀਕੀ ਸੁਰੱਖਿਆ ਏਜੰਸੀਆਂ ਵੱਲੋਂ ਜਾਰੀ ਇਹ ਹੁਕਮ ਬਿਲਕੁਲ ਸਪੱਸ਼ਟ ਸੀ ਕਿ ਚੀਨ ਦੀ ਬਣੀ ਕੋਈ ਵੀ ਚੀਜ਼ ਜਹਾਜ਼ ਦੇ ਅੰਦਰ ਨਹੀਂ ਜਾਣ ਦਿੱਤੀ ਜਾਵੇਗੀ।

ਸੁਰੱਖਿਆ ਦੇ ਲਿਹਾਜ਼ ਨਾਲ ਟਰੰਪ, ਐਲਨ ਮਸਕ ਅਤੇ ਐਨਵੀਡੀਆ ਦੇ ਸੀ.ਈ.ਓ. ਜੈਨਸਨ ਹੁਆਂਗ ਵਰਗੇ ਦਿੱਗਜਾਂ ਨੇ ਆਪਣੇ ਨਿੱਜੀ ਫ਼ੋਨ ਅਮਰੀਕਾ ਵਿੱਚ ਹੀ ਛੱਡ ਦਿੱਤੇ ਸਨ। ਜੋ ਫ਼ੋਨ ਜਹਾਜ਼ ਵਿੱਚ ਸਨ, ਉਨ੍ਹਾਂ ਨੂੰ 'ਫ਼ਾਰਾਡੇ ਬੈਗਜ਼' (ਜੋ ਵਾਈ-ਫਾਈ, ਬਲੂਟੁੱਥ ਅਤੇ ਜੀ.ਪੀ.ਐੱਸ. ਸਿਗਨਲ ਬਲਾਕ ਕਰਦੇ ਹਨ) 'ਚ ਰੱਖਿਆ ਗਿਆ ਸੀ। ਪੂਰੇ ਦੌਰੇ ਦੌਰਾਨ ਸਿਰਫ਼ ਬੇਸਿਕ ਫੰਕਸ਼ਨਾਂ ਵਾਲੇ ਬਰਨਰ ਫ਼ੋਨਾਂ ਦੀ ਵਰਤੋਂ ਕੀਤੀ ਗਈ।

ਭਾਵੇਂ ਟਰੰਪ-ਸ਼ੀ ਜਿਨਪਿੰਗ ਮੁਲਾਕਾਤ ਬਾਹਰੋਂ ਦੋਸਤਾਨਾ ਲੱਗ ਰਹੀ ਸੀ, ਪਰ ਪਰਦੇ ਦੇ ਪਿੱਛੇ ਦੋਵਾਂ ਦੇਸ਼ਾਂ ਦੇ ਅਧਿਕਾਰੀਆਂ ਵਿਚਕਾਰ ਭਾਰੀ ਤਣਾਅ ਦੇਖਣ ਨੂੰ ਮਿਲਿਆ। ਬੀਜਿੰਗ ਦੇ 'ਟੈਂਪਲ ਆਫ਼ ਹੈਵਨ' ਵਿਖੇ ਇੱਕ ਅਮਰੀਕੀ ਸੀਕ੍ਰੇਟ ਸਰਵਿਸ ਏਜੰਟ ਨੂੰ ਹਥਿਆਰ ਲੈ ਕੇ ਜਾਣ ਕਾਰਨ ਚੀਨੀ ਸੁਰੱਖਿਆ ਕਰਮਚਾਰੀਆਂ ਨੇ ਰੋਕ ਦਿੱਤਾ, ਜਿਸ ਕਾਰਨ ਦੋਵਾਂ ਧਿਰਾਂ ਵਿੱਚ ਹੱਥੋਪਾਈ ਅਤੇ ਤਿੱਖੀ ਬਹਿਸ ਹੋਈ। ਬੀਜਿੰਗ ਵਿੱਚ ਵ੍ਹਾਈਟ ਹਾਊਸ ਦੇ ਇੱਕ ਉੱਚ ਅਧਿਕਾਰੀ ਨੂੰ ਚੀਨੀ ਮੀਡੀਆ ਦੇ ਕਰਮਚਾਰੀਆਂ ਨੇ ਬੁਰੀ ਤਰ੍ਹਾਂ ਲਤਾੜ ਦਿੱਤਾ, ਜਿਸ ਕਾਰਨ ਉਸ ਦੇ ਸੱਟਾਂ ਵੀ ਲੱਗੀਆਂ। ਅਮਰੀਕੀ ਵਫ਼ਦ ਨੇ ਇਸ ਘਟਨਾ 'ਤੇ ਸਖ਼ਤ ਨਾਰਾਜ਼ਗੀ ਜਤਾਈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 

Credit : www.jagbani.com

  • TODAY TOP NEWS