ਕਪੂਰਥਲਾ- ਕਪੂਰਥਲਾ ਦੇ ਪਿੰਡ ਗੁਰਜਲਾ 'ਚ ਦੋ ਧਿਰਾਂ ਵਿਚਕਾਰ ਹੋਇਆ ਝਗੜਾ ਇੰਨਾ ਵੱਧ ਗਿਆ ਕਿ ਮਾਮਲਾ ਕੁੱਟਮਾਰ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲੇ ਤੱਕ ਪਹੁੰਚ ਗਿਆ। ਦੋਵੇਂ ਧਿਰਾਂ ਦੇ ਕਈ ਲੋਕ ਜ਼ਖ਼ਮੀ ਹੋਏ ਹਨ ਅਤੇ ਸਰਕਾਰੀ ਹਸਪਤਾਲ 'ਚ ਇਲਾਜ ਅਧੀਨ ਹਨ। ਜਾਣਕਾਰੀ ਮੁਤਾਬਕ ਸਾਰਾ ਵਿਵਾਦ ਦੀ ਸ਼ੁਰੂਆਤ ਜੂਠੇ ਭਾਂਡੇ ਧੌਣ ਨੂੰ ਲੈ ਕੇ ਹੋਇਆ ਸੀ। ਇਕ ਮਾਮੂਲੀ ਝਗੜਾ ਹੌਲੀ-ਹੌਲੀ ਦੋਵਾਂ ਧਿਰਾਂ ਵਿਚਕਾਰ ਹਿੰਸਕ ਲੜਾਈ ਵਿਚ ਬਦਲ ਗਿਆ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਪਰਿਵਾਰ ਵਾਲੇ ਆਪਸ ਵਿਚ ਰਿਸ਼ਤੇਦਾਰ ਹਨ ਅਤੇ ਇਨ੍ਹਾਂ ਵਿਚ ਜੇਠ-ਜੇਠਾਣੀ ਅਤੇ ਦਿਓਰ-ਦਰਾਣੀ ਸ਼ਾਮਲ ਹਨ।

ਜਾਣਕਾਰੀ ਮੁਤਾਬਕ ਇਕ ਛੋਟੀ ਕੁੜੀ ਭਾਂਡੇ ਸਾਫ਼ ਕਰ ਰਹੀ ਸੀ ਕਿ ਇਸੇ ਦੌਰਾਨ ਇਕ ਧਿਰ ਦੀ ਔਰਤ ਜੋ ਕਿ ਕੁੜੀ ਦੀ ਮਾਮੀ ਲੱਗਦੀ ਸੀ, ਉਸ ਵੱਲੋਂ ਕੱਪ ਵਿਚੋਂ ਥੋੜ੍ਹਾ ਜਿਹਾ ਪਾਣੀ ਸੁਟਿਆ ਗਿਆ ਸੀ। ਇਸ ਦੌਰਾਨ ਕੁੜੀ ਨੇ ਔਰਤ ਮਨਜੀਤ ਨੂੰ ਪਾਗਲ ਕਹਿ ਦਿੱਤਾ ਅਤੇ ਫਿਰ ਔਰਤ ਨੇ ਉਸ ਨੂੰ ਕਿਹਾ ਕਿ ਮੈਂ ਤੇਰੀ ਮਾਮੀ ਲੱਗਦੀ ਹਾਂ ਅਤੇ ਇੰਝ ਨਹੀਂ ਬੋਲਣਾ ਚਾਹੀਦਾ। ਇਸ ਤੋਂ ਕੁੜੀ ਦੀ ਮਾਂ ਸਮੇਤ ਹੋਰ ਪਰਿਵਾਰਕ ਮੈਂਬਰਾਂ ਨਾਲ ਝਗੜਾ ਹੋਇਆ। ਇਹ ਮਾਮਲਾ ਵਧ ਗਿਆ ਅਤੇ ਖ਼ੂਨੀ ਝਗੜੇ ਵਿਚ ਤਬਦੀਲ ਹੋ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
Credit : www.jagbani.com