ਅੰਮ੍ਰਿਤਸਰ- ਇਕ ਪਾਸੇ ਜਿੱਥੇ ਸਮੱਗਲਰਾਂ ਵੱਲੋਂ ਹੈਰੋਇਨ, ਹਥਿਆਰ ਤੇ ਹੋਰ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਕਰਨ ਲਈ ਡਰੋਨ ਦੀ ਵਰਤੋਂ ਕੀਤੀ ਜਾ ਰਹੀ ਹੈ, ਉਥੇ ਹੀ ਪੰਜਾਬ ’ਚ ਹੀ ਕੁਝ ਸ਼ਾਤਿਰ ਸਮੱਗਲਰਾਂ ਵੱਲੋਂ ਕੋਰੀਅਰ ਕੰਪਨੀਆਂ ਰਾਹੀਂ ਵਿਦੇਸ਼ਾਂ, ਜਿਨ੍ਹਾਂ ’ਚ ਮੁੱਖ ਤੌਰ ’ਤੇ ਕੈਨੇਡਾ ਤੇ ਯੂ. ਐੱਸ. ਏ. ਵਰਗੇ ਦੇਸ਼ ਸ਼ਾਮਲ ਹਨ, ’ਚ ਹੈਰੋਇਨ, ਅਫ਼ੀਮ ਤੇ ਹੋਰ ਨਸ਼ੀਲੇ ਪਦਾਰਥ ਭੇਜੇ ਜਾ ਰਹੇ ਹਨ। ਜਾਣਕਾਰੀ ਅਨੁਸਾਰ ਡੀ. ਆਰ. ਆਈ. ਵੱਲੋਂ ਪਿਛਲੇ ਚਾਰ ਮਹੀਨਿਆਂ ਦੌਰਾਨ ਲੱਗਭਗ 75 ਪਾਰਸਲ ਫੜੇ ਗਏ ਹਨ, ਜਿਨ੍ਹਾਂ ’ਚ ਅਫ਼ੀਮ ਤੇ ਹੋਰ ਨਸ਼ੀਲੇ ਪਦਾਰਥ ਪੈਕ ਕੀਤੇ ਹੋਏ ਸਨ। ਇੰਨਾ ਹੀ ਨਹੀਂ, ਇਕ ਘਰ ਦੇ ਅੰਦਰ ਛਾਪੇਮਾਰੀ ਕਰਕੇ ਹੁਣ ਤੱਕ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ, ਜਿਨ੍ਹਾਂ ਦਾ ਕੰਮ ਹੀ ਨਸ਼ੀਲੇ ਪਦਾਰਥਾਂ ਨੂੰ ਅਜਿਹੇ ਸ਼ਾਤਿਰਾਨਾ ਤਰੀਕੇ ਨਾਲ ਪੈਕ ਕਰਨਾ ਹੁੰਦਾ ਹੈ ਤਾਂ ਜੋ ਸਕੈਨਰ ’ਚ ਕੁਝ ਨਜ਼ਰ ਨਾ ਆਵੇ ਅਤੇ ਪਾਰਸਲ ਆਪਣੇ ਨਿਰਧਾਰਤ ਸਥਾਨ ਤੱਕ ਪਹੁੰਚ ਜਾਵੇ।
ਭੇਜਣ ਵਾਲੇ ਤੇ ਰਿਸੀਵ ਕਰਨ ਵਾਲਿਆਂ ਦੇ ਫ਼ਰਜ਼ੀ ਨਾਂ ਤੇ ਪਤੇ
ਦੋ ਮੁਲਜ਼ਮ ਅਜੇ ਵੀ ਫ਼ਰਾਰ ਪਰ ਸ਼ਿਕੰਜੇ ਦੇ ਨੇੜੇ
7 ਸਾਲ ਪਹਿਲਾਂ ਵੀ ਜ਼ਬਤ ਕੀਤੀ ਗਈ ਸੀ ਹੈਰੋਇਨ ਦੀ ਖੇਪ
ਡੀ. ਆਰ. ਆਈ. ਦੀ ਗੱਲ ਕਰੀਏ ਤਾਂ ਵਿਭਾਗ ਵੱਲੋਂ 7 ਸਾਲ ਪਹਿਲਾਂ ਵੀ ਇਕ ਕੋਰੀਅਰ ਕੰਪਨੀ ਦੇ ਪਾਰਸਲ ’ਚੋਂ ਭਾਰੀ ਮਾਤਰਾ ’ਚ ਹੈਰੋਇਨ ਦੀ ਖੇਪ ਜ਼ਬਤ ਕੀਤੀ ਗਈ ਸੀ। ਇੱਥੇ ਵੀ ਇਸੇ ਤਰ੍ਹਾਂ ਦੀ ਲਾਪ੍ਰਵਾਹੀ ਹੀ ਸਾਹਮਣੇ ਆਈ ਸੀ ਅਤੇ ਭੇਜਣ ਵਾਲੇ ਵੱਲੋਂ ਆਪਣਾ ਨਾਂ ਤੇ ਪਤਾ ਫ਼ਰਜ਼ੀ ਦਿੱਤਾ ਗਿਆ ਸੀ ਪਰ ਵਿਭਾਗ ਨੇ ਫਿਰ ਵੀ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਸੀ।
ਫਰਾਂਸ ਦੀ ਪੁਲਸ ਨੇ ਵੀ ਜ਼ਬਤ ਕੀਤੇ ਪਾਰਸਲ
ਕੋਰੀਅਰ ਕੰਪਨੀਆਂ ਵੱਲੋਂ ਵੱਖ-ਵੱਖ ਜ਼ਿਲਿਆਂ ਤੋਂ ਭੇਜੇ ਗਏ ਕੈਨੇਡਾ, ਯੂ. ਐੱਸ. ਏ. ਤੇ ਆਸਟ੍ਰੇਲੀਆ ਦੇ ਪਾਰਸਲਾਂ ਨੂੰ ਫਰਾਂਸ ਦੀ ਪੁਲਸ ਵੱਲੋਂ ਵੀ ਜ਼ਬਤ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਡੀ. ਆਰ. ਆਈ. ਵੱਲੋਂ ਇੰਟਰਪੋਲ ਦੀ ਮਦਦ ਨਾਲ ਇਨ੍ਹਾਂ ਪਾਰਸਲਾਂ ਦੀ ਸੂਚਨਾ ਫਰਾਂਸ ਪੁਲਸ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਫਰਾਂਸ ਦੀ ਪੁਲਸ ਨੇ ਪਾਰਸਲਾਂ ਨੂੰ ਜ਼ਬਤ ਕੀਤਾ ਅਤੇ ਹੈਰੋਇਨ ਤੇ ਹੋਰ ਨਸ਼ੀਲੇ ਪਦਾਰਥ ਬਰਾਮਦ ਕੀਤੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
Credit : www.jagbani.com