ਇੰਟਰਨੈਸ਼ਨਲ ਡੈਸਕ- ਅਫਗਾਨਿਸਤਾਨ ਦੇ ਦੱਖਣ-ਪੂਰਬੀ ਹਿੱਸੇ ਵਿੱਚ ਆਏ ਭਿਆਨਕ ਭੂਚਾਲ ਤੋਂ ਬਾਅਦ ਸਥਿਤੀ ਹੋਰ ਵੀ ਵਿਗੜ ਗਈ ਹੈ। ਹੁਣ ਤੱਕ 2,200 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 3,600 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਇਹ ਅੰਕੜਾ ਪਹਿਲਾਂ 1,400 ਦੇ ਆਸ-ਪਾਸ ਸੀ, ਪਰ ਤਾਲਿਬਾਨ ਸਰਕਾਰ ਦੇ ਬੁਲਾਰੇ ਹਮਦੁੱਲਾ ਫਿਤਰਤ ਨੇ ਵੀਰਵਾਰ ਨੂੰ ਪੁਸ਼ਟੀ ਕੀਤੀ ਕਿ ਮਰਨ ਵਾਲਿਆਂ ਦੀ ਗਿਣਤੀ ਹੁਣ 2,205 ਤੱਕ ਪਹੁੰਚ ਗਈ ਹੈ। ਰਾਹਤ ਅਤੇ ਬਚਾਅ ਕਾਰਜ ਅਜੇ ਵੀ ਜਾਰੀ ਹਨ।
ਪਹਿਲਾ ਭੂਚਾਲ : ਐਤਵਾਰ ਨੂੰ ਆਇਆ, ਤੀਬਰਤਾ 6.0
ਦੂਜਾ ਭੂਚਾਲ : ਮੰਗਲਵਾਰ ਨੂੰ ਆਇਆ, ਤੀਬਰਤਾ 5.5
ਸਭ ਤੋਂ ਜ਼ਿਆਦਾ ਪ੍ਰਭਾਵਿਤ ਖੇਤਰ : ਕੁਨਰ ਪ੍ਰਾਂਤ
ਘਰ ਤਬਾਹ : 6,700 ਤੋਂ ਜ਼ਿਆਦਾ ਮਕਾਨ ਪੂਰੀ ਤਰ੍ਹਾਂ ਢਹਿ ਗਏ
ਜ਼ਮੀਨ ਧਸੀ, ਰਸਤੇ ਬੰਦ : ਪਹਾੜੀ ਇਲਾਕਿਆਂ ਅਤੇ ਲੈਂਡਸਲਾਈਡ ਕਾਰਨ ਬਚਾਅ ਕੰਮ 'ਚ ਰੁਕਾਵਟ ਆ ਰਹੀ ਹੈ।
ਰਾਹਤ ਕੰਮ ਦੀ ਸਥਿਤੀ
ਰਾਹਤ ਟੀਮਾਂ ਲਗਾਤਾਰ ਮਲਬਾ ਹਟਾ ਕੇ ਕੈਂਪਾਂ ਅਤੇ ਜ਼ਖਮੀਆਂ ਨੂੰ ਕੱਢਣ 'ਚ ਲੱਗੀਆਂ ਹੋਈਆਂ ਹਨ। ਹੈਲੀਕਾਪਟਰ ਅਤੇ ਫੌਜ ਦੇ ਕਮਾਂਡੋ ਵੀ ਤਾਇਨਾਤ ਕੀਤੇ ਗਏ ਹਨ। ਤਾਲਿਬਾਨ ਸਰਕਾਰ ਨੇ ਅਸਥਾਈ ਟੈਂਟ ਅਤੇ ਮੁੱਢਲੀ ਸਹਾਇਤਾ ਸਮੱਗਰੀ ਭੇਜੀ ਹੈ। ਕਈ ਪਿੰਡ ਇੰਨੇ ਦੂਰ ਹਨ ਕਿ ਰਾਹਤ ਕਰਮਚਾਰੀ ਪੈਦਲ ਹੀ ਉੱਥੇ ਪਹੁੰਚ ਰਹੇ ਹਨ।
Credit : www.jagbani.com