ਗਾਜ਼ੀਆਬਾਦ- ਨਵੀਨ ਫਲ ਅਤੇ ਸਬਜ਼ੀ ਮੰਡੀ ਵਿਚ ਸੋਮਵਾਰ ਸਵੇਰੇ ਦੁਕਾਨ ਅਲਾਟਮੈਂਟ ਨੂੰ ਲੈ ਕੇ ਮੰਡੀ ਸਕੱਤਰ ਦੀ ਮੀਟਿੰਗ ਵਿਚ ਗੋਲੀਆਂ ਚੱਲ ਗਈਆਂ। ਇਕ ਗੋਲੀ ਇਕ ਵਪਾਰੀ ਨੂੰ ਲੱਗੀ, ਜਦੋਂ ਕਿ 2 ਲੋਕ ਮਚੀ ਹਫੜਾ-ਦਫੜੀ ਕਾਰਨ ਗੰਭੀਰ ਜ਼ਖਮੀ ਹੋ ਗਏ।
ਸਵੇਰੇ ਲੱਗਭਗ 10.30 ਵਜੇ ਮੰਡੀ ਵਿਚ ਕਮੇਟੀ ਦੀ ਮਾਸਿਕ ਮੀਟਿੰਗ ਚੱਲ ਰਹੀ ਸੀ, ਤਾਂ ਲੋਨੀ ਦੇ ਚਿਰੌੜੀ ਨਿਵਾਸੀ ਹਰੀਸ਼ ਚੌਧਰੀ ਅਤੇ ਕਮੇਟੀ ਦੇ ਮੈਂਬਰਾਂ ਵਿਚਾਲੇ ਤੂੰ-ਤੂੰ, ਮੈਂ-ਮੈਂ ਹੋ ਗਈ। ਦੋਸ਼ ਹੈ ਕਿ ਵਜਿੰਦਰ ਯਾਦਵ ਨਾਮੀ ਮੈਂਬਰ ਨੇ ਹਰੀਸ਼ ਤੋਂ 50,000 ਰੁਪਏ ਮਹੀਨਾ ਦੇਣ ਦੀ ਮੰਗ ਕੀਤੀ ਅਤੇ ਇਤਰਾਜ਼ਯੋਗ ਭਾਸ਼ਾ ਦੀ ਵਰਤੋਂ ਕੀਤੀ।
ਮੌਕੇ ’ਤੇ ਮੌਜੂਦ ਲੋਕਾਂ ਮੁਤਾਬਕ ਗੋਲੀ ਲੱਗਣ ਤੋਂ ਬਾਅਦ ਵਪਾਰੀ ਨੂੰ ਬਚਾਉਣ ਦੀ ਕੋਸ਼ਿਸ਼ ਵਿਚ ਭਾਜੜ ਮਚ ਗਈ। ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ। ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ, ਜਿਸ ਵਿਚ ਇਕ ਨੌਜਵਾਨ ਪਿਸਤੌਲ ਲਹਿਰਾਉਂਦਾ ਦੇਖਿਆ ਜਾ ਸਕਦਾ ਹੈ।
Credit : www.jagbani.com