ਪੰਜਾਬ ਲਈ ਕੇਂਦਰ ਦਾ ਇਕ ਹੋਰ ਅਹਿਮ ਫ਼ੈਸਲਾ! ਜਲਦ ਮਿਲੇਗਾ ਖ਼ਾਸ ਤੋਹਫ਼ਾ

ਪੰਜਾਬ ਲਈ ਕੇਂਦਰ ਦਾ ਇਕ ਹੋਰ ਅਹਿਮ ਫ਼ੈਸਲਾ! ਜਲਦ ਮਿਲੇਗਾ ਖ਼ਾਸ ਤੋਹਫ਼ਾ

ਲੁਧਿਆਣਾ: ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਲਈ ਛੇਤੀ ਹੀ ਅੰਮ੍ਰਿਤਸਰ ਤੋਂ ਚੱਲ ਕੇ ਸਹਿਰਸਾ ਲਈ 'ਅੰਮ੍ਰਿਤ ਭਾਰਤ' ਟ੍ਰੇਨ ਚਲਾਈ ਜਾਵੇਗੀ। ਇਸ ਸਬੰਧੀ ਰੇਲਵੇ ਬੋਰਡ ਵੱਲੋਂ ਟ੍ਰੇਨ ਦਾ ਸ਼ਡਿਊਲ ਵੀ ਤਿਆਰ ਕਰ ਲਿਆ ਗਿਆ ਹੈ, ਜਿਸ ਨੂੰ ਛੇਤੀ ਹੀ ਚਲਾ ਦਿੱਤਾ ਜਾਵੇਗਾ। ਵਿਭਾਗੀ ਜਾਣਕਾਰੀ ਮੁਤਾਬਕ ਟ੍ਰੇਨ ਨੰਬਰ 14628 ਛਿਹਰਟਾ (ਅੰਮ੍ਰਿਤਸਰ) ਤੋਂ ਸਹਿਰਸਾ ਲਈ ਅਤੇ ਟ੍ਰੇਨ ਨੰਬਰ 14627 ਸਹਿਰਸਾ ਤੋਂ ਛਿਹਰਟਾ (ਅੰਮ੍ਰਿਤਸਰ) ਲਈ ਚਲਾਈ ਜਾਵੇਗੀ। ਟ੍ਰੇਨ ਚਲਾਉਣ ਦੀ ਤਾਰੀਖ਼ ਦਾ ਐਲਾਨ ਛੇਤੀ ਹੀ ਕੀਤਾ ਜਾਵੇਗਾ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਲਗਾਤਾਰ ਤਿੰਨ ਛੁੱਟੀਆਂ! ਲੱਗ ਗਈਆਂ ਮੌਜਾਂ

ਇਹ ਟ੍ਰੇਨ ਸ਼ਨੀਵਾਰ ਰਾਤ 10 ਵਜੇ ਛਿਹਰਟਾ ਤੋਂ ਰਵਾਨਾ ਹੋ ਕੇ ਸੋਮਵਾਰ ਨੂੰ ਸਵੇਰੇ 10 ਵਜੇ ਪਹੁੰਚੇਗੀ ਤੇ ਵਾਪਸੀ 'ਤੇ ਟ੍ਰੇਨ ਸੋਮਵਾਰ ਨੂੰ ਦੁਪਹਿਰ 1 ਵਜੇ ਚੱਲ ਕੇ ਛਿਹਰਟਾ ਬੁੱਧਵਾਰ ਨੂੰ ਦੁਪਹਿਰ 3.20 'ਤੇ ਪਹੁੰਚੇਗੀ। ਇਹ ਟ੍ਰੇਨ ਆਉਂਦੀ-ਜਾਂਦੀ ਅੰਮ੍ਰਿਤਸਰ, ਬਿਆਸ, ਜਲੰਧਰ ਸਿਟੀ, ਫਗਵਾੜਾ, ਢੰਡਾਰੀ ਕਲਾਂ, ਸਰਹਿੰਦ, ਰਾਜਪੁਰਾ, ਅੰਬਾਲਾ, ਯਮੁਨਾ ਨਗਰ, ਜਗਾਧਰੀ, ਸਹਾਰਨਪੁਰ, ਰੁੜਕੀ, ਮੁਰਾਦਾਬਾਦ, ਚੰਦੌਸੀ, ਸੀਤਾਪੁਰ, ਬੁਰਵਾਲ, ਗੌਂਡਾ, ਮਨਕਪੁਰ, ਬਸਤੀ, ਖਲੀਲਾਬਾਦ, ਗੋਰਖਪੁਰ, ਕਪਤਾਨਗੰਜ, ਸਿਸਵਾ ਬਜ਼ਾਰ, ਨਰਕਤੀਆ ਗੰਜ, ਸਿਕਤਾ, ਰਕਸੌਲ, ਸੀਤਾਮੜ੍ਹੀ, ਸ਼ਿਸ਼ਓ, ਸਕਰੀ, ਜਹਾਜਪੁਰ, ਨਿਰਮਲੀ, ਸਰਿਆਗੰਜ ਸਟੇਸ਼ਨਾਂ 'ਤੇ ਠਹਿਰੇਗੀ। ਰਾਹ ਵਿਚ ਅੰਬਾਲਾ, ਮੁਰਾਦਾਬਾਦ, ਗੌਂਡਾ, ਗੋਰਖਪੁਰ ਸਟੇਸ਼ਨਾਂ 'ਤੇ ਟ੍ਰੇਨ ਵਿਚ ਪਾਣੀ ਦੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ। ਟ੍ਰੇਨ ਵਿਚ 22 ਕੋਚ ਲਗਾਏ ਗਏ ਹਨ। 

- ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

Credit : www.jagbani.com

  • TODAY TOP NEWS