ਭੋਗਪੁਰ - ਥਾਣਾ ਭੋਗਪੁਰ ਅਧੀਨ ਆਉਂਦੇ ਪਿੰਡ ਚਾਹੜਕੇ ਵਾਸੀ ਦੀਪ ਸਿੰਘ ਤੇ ਅਮਰਜੀਤ ਕੌਰ ਦਾ ਪੁੱਤਰ ਗੁਰਜੀਤ ਸਿੰਘ ਭੰਗੂ (28), ਜੋ ਕਿ ਪੁਰਤਗਾਲ ਦੇ ਸ਼ਹਿਰ ਲਿਸਬਨ ਕਮਾਈ ਕਰਨ ਗਿਆ ਸੀ, ਦੀ ਸੜਕ ਹਾਦਸੇ ’ਚ ਮੌਤ ਹੋਣ ਦੀ ਖ਼ਬਰ ਮਿਲੀ।
ਦੀਪ ਸਿੰਘ ਨੇ ਦੱਸਿਆ ਕਿ ਸਵੇਰੇ 8 ਵਜੇ ਦੇ ਕਰੀਬ ਗੁਰਜੀਤ ਸਿੰਘ ਭੰਗੂ ਦੇ ਨਜ਼ਦੀਕ ਰਹਿ ਰਹੇ ਉਸ ਦੇ ਭਤੀਜੇ ਸਤਨਾਮ ਸਿੰਘ ਭੰਗੂ ਦਾ ਫੋਨ ਆਇਆ ਕਿ ਗੁਰਜੀਤ ਸਿੰਘ ਭੰਗੂ ਦੇ ਸਕੂਟਰ ਨੂੰ ਪਿੱਛੋਂ ਕਿਸੇ ਕਾਰ ਚਾਲਕ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਗੁਰਜੀਤ ਸਿੰਘ ਭੰਗੂ ਦੀ ਲਾਸ਼ ਪੁਲਸ ਨੇ ਕਬਜ਼ੇ ’ਚ ਲੈ ਲਈ ਹੈ ਤੇ ਕਾਰ ਚਾਲਕ ਨੂੰ ਕਾਬੂ ਕਰ ਲਿਆ ਹੈ।
Credit : www.jagbani.com