ਇੰਟਰਨੈਸ਼ਨਲ ਡੈਸਕ- ਦੱਖਣ-ਪੱਛਮੀ ਕੈਲੀਫੋਰਨੀਆ ਦੇ ਵੱਡੇ ਹਿੱਸੇ 'ਚ ਮੰਗਲਵਾਰ ਨੂੰ ਭਿਆਨਕ ਤੂਫਾਨ ਆਇਆ, ਜਿਸ ਨਾਲ ਖੇਤਰ 'ਚ ਭਾਰੀ ਮੀਂਹ, ਅਚਾਨਕ ਹੜ੍ਹ ਅਤੇ ਮਲਬਾ ਦੇ ਵਹਾਅ ਦਾ ਖ਼ਤਰਾ ਪੈਦਾ ਹੋ ਗਿਆ। ਅਮਰੀਕੀ ਰਾਸ਼ਟਰੀ ਮੌਸਮ ਸੇਵਾ ਨੇ ਲਾਸ ਏਂਜਲਸ ਕਾਊਂਟੀ ਅਤੇ ਨੇੜੇ-ਤੇੜੇ ਦੇ ਇਲਾਕਿਆਂ 'ਚ ਤੇਜ਼ ਤੂਫ਼ਾਨ ਆਉਣ ਦੀ ਚਿਤਾਵਨੀ ਜਾਰੀ ਕੀਤੀ ਹੈ। ਏਜੰਸੀ ਨੇ ਹਾਲ ਹੀ 'ਚ ਜੰਗਲ 'ਚ ਲੱਗੀ ਅੱਗ 'ਚ ਬਚੇ ਹੋਏ ਮਲਬੇ ਦੇ ਵਹਾਅ ਦੇ ਉੱਚ ਜ਼ੋਖਮ ਦੀ ਚਿਤਾਵਨੀ ਦਿੱਤੀ ਹੈ ਅਤੇ ਪੈਲੀਸੇਡਸ ਦੇ ਸੜੇ ਹੋਏ ਹਿੱਸਿਆਂ ਅਤੇ ਮਾਲਿਬੂ ਖੇਤਰਾਂ 'ਚ ਅਚਾਨਕ ਹੜ੍ਹ ਦੀ ਚਿਤਾਵਨੀ ਦਿੱਤੀ ਹੈ।
ਲਾਸ ਏਂਜਲਸ ਫਾਇਰ ਵਿਭਾਗ ਦੀ ਬੁਲਾਰੇ ਮਾਰਗਰੇਟ ਸਟੀਵਟਰ ਨੇ ਸੋਮਵਾਰ ਨੂੰ ਇਕ ਪ੍ਰੈੱਸ ਰਿਲੀਜ਼ 'ਚ ਕਿਹਾ ਸੀ ਕਿ ਤੂਫ਼ਾਨ ਦੇ ਖ਼ਤਰੇ ਕਾਰਨ ਪੈਲੀਸੇਡਸ, ਹਸਟਰ ਅਤੇ ਸਨਸੈੱਟ ਦੀ ਅੱਗ ਨਾਲ ਪ੍ਰਭਾਵਿਤ ਖੇਤਰਾਂ ਲਈ ਉਸ ਰਾਤ 10 ਵਜੇ ਤੋਂ ਬੁੱਧਵਾਰ ਸਵੇਰੇ 6 ਵਜੇ ਤੱਕ ਨਿਕਾਸੀ ਦੀ ਚਿਤਾਵਨੀ ਜਾਰੀ ਕੀਤੀ ਸੀ। ਲਾਸ ਏਂਜਲਸ ਦੀ ਮੇਅਰ ਕਰੇਨ ਬਾਸ ਨੇ 'ਐਕਸ' 'ਤੇ ਕਿਹਾ ਕਿ ਸ਼ਹਿਰ ਦੇ ਕਰਮਚਾਰੀ ਭਵਿੱਖਬਾਣੀ 'ਤੇ ਲਗਾਤਾਰ ਨਜ਼ਰ ਰੱਖੇ ਹੋਏ ਹਨ ਅਤੇ ਕਿਸੇ ਵੀ ਐਮਰਜੈਂਸੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਹਨ। ਉਨ੍ਹਾਂ ਨੇ ਨਿਵਾਸੀਆਂ ਨੂੰ ਚੌਕਸ ਰਹਿਣ, ਹੜ੍ਹ ਪ੍ਰਭਾਵਿਤ ਇਲਾਕਿਆਂ ਤੋਂ ਬਚਣ ਅਤੇ ਪਹਾੜੀ ਇਲਾਕਿਆਂ 'ਚ ਸੰਭਾਵਿਤ ਮਲਬੇ ਦੇ ਵਹਾਅ ਤੋਂ ਸਾਵਧਾਨ ਰਹਿਣ ਯਾਨੀ ਘਰਾਂ 'ਚ ਰਹਿਣ ਦੀ ਅਪੀਲ ਕੀਤੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Credit : www.jagbani.com