ਲੁਧਿਆਣਾ : ‘ਮਿਸ਼ਨ ਸਿਹਤ ਕਵਚ’ ਤਹਿਤ 17 ਅਕਤੂਬਰ ਨੂੰ ਹੋਣ ਵਾਲੀ ਪੇਰੈਂਟ-ਟੀਚਰ ਮੀਟਿੰਗ (ਪੀ. ਟੀ. ਐੱਮ.) ਵਿਚ ਅਧਿਆਪਕ ਨਾ ਸਿਰਫ ਬੱਚਿਆਂ ਦੀ ਪੜ੍ਹਾਈ ’ਤੇ ਚਰਚਾ ਕਰਨਗੇ, ਸਗੋਂ ਮਾਪਿਆਂ ਦਾ ਬੀ. ਪੀ. ਵੀ ਚੈੱਕ ਕਰਨਗੇ, ਮਤਲਬ ਹੁਣ ਅਧਿਆਪਕਾਂ ਦੀ ਚਾਕ ਛੱਡ ਕੇ ਸਟੈਥੋਸਕੋਪ ਸੰਭਾਲਣ ਦੀ ਵਾਰੀ ਆ ਗਈ ਹੈ। ਜ਼ਿਲ੍ਹਾ ਸਿੱਖਿਆ ਅਧਿਕਾਰੀ (ਸੈਕੰਡਰੀ) ਦੇ ਦਫਤਰ ਤੋਂ ਜਾਰੀ ਪੱਤਰ ਨੇ ਇਸ ਵਾਰ ਅਧਿਆਪਕਾਂ ਨੂੰ ਡਾਕਟਰ ਬਣਾ ਦਿੱਤਾ ਹੈ। ਹੁਕਮਾਂ ਮੁਤਾਬਕ 17 ਅਕਤੂਬਰ ਨੂੰ ਹੋਣ ਵਾਲੀ ਮਾਪੇ-ਅਧਿਆਪਕ ਮਿਲਣੀ ਵਿਚ ‘ਮਿਸ਼ਨ ਸਿਹਤ ਕਵਚ’ ਤਹਿਤ ਸਕੂਲਾਂ ’ਚ ਬਲੱਡ ਪ੍ਰੈਸ਼ਰ ਜਾਂਚ ਕੈਂਪ ਲਗਾਏ ਜਾਣਗੇ। ਇਸ ਦੌਰਾਨ ਅਧਿਆਪਕ ਅਤੇ ਵਿਦਿਆਰਥੀ ਮਿਲ ਕੇ ਘੱਟ ਤੋਂ ਘੱਟ 100 ਮਾਪਿਆਂ ਦਾ ਬੀ. ਪੀ. 3-3 ਵਾਰ ਚੈੱਕ ਕਰਨਗੇ ਅਤੇ ਉਸ ਦਾ ਰਿਕਾਰਡ ਗੂਗਲ ਫਾਰਮ ’ਚ ਭਰਨਗੇ। ਵਿਭਾਗ ਨੇ ਕਿਹਾ ਕਿ ਪੂਰੇ ਪ੍ਰੋਗਰਾਮ ਦੀ ਫੋਟੋਗ੍ਰਾਫੀ ਕਰਕੇ ਸਬੂਤ ਆਪਣੇ ਕੋਲ ਰੱਖਣ ਤਾਂ ਕਿ ਲੋੜ ਪੈਣ ’ਤੇ ਰਿਪੋਰਟ ਮੰਗੀ ਜਾ ਸਕੇ।
ਅਧਿਆਪਕ ਜਾਂ ਸਿਹਤ ਵਰਕਰ?
ਅਧਿਆਪਕਾਂ ’ਚ ਨਾਰਾਜ਼ਗੀ : ਅਸੀਂ ਡਾਕਟਰ ਨਹੀਂ, ਅਧਿਆਪਕ ਹਾਂ
ਇਸ ਹੁਕਮ ਨੇ ਸਿੱਖਿਆ ਜਗਤ ਵਿਚ ਤਿੱਖੀ ਪ੍ਰਤੀਕਿਰਿਆ ਪੈਦਾ ਕਰ ਦਿੱਤੀ ਹੈ। ਅਧਿਆਪਕਾਂ ਨੇ ਇਸ ਨੂੰ ਸਿੱਖਿਆ ਦੇ ਖੇਤਰ ਵਿਚ ਵਧਦੀਆਂ ਗੈਰ-ਵਿੱਦਿਅਕ ਜ਼ਿੰਮੇਵਾਰੀਆਂ ਦੀ ਉਦਾਹਰਨ ਦੱਸਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਿੱਖਿਆ ਵਿਭਾਗ ਹੁਣ ਅਧਿਆਪਕਾਂ ਨੂੰ ਹਰ ਪ੍ਰਸ਼ਾਸਨਿਕ ਵਰਤੋਂ ਦਾ ਹਿੱਸਾ ਬਣਾ ਰਿਹਾ ਹੈ, ਜਿਸ ਨਾਲ ਪੜ੍ਹਾਈ ’ਤੇ ਧਿਆਨ ਦੇਣਾ ਮੁਸ਼ਕਲ ਹੁੰਦਾ ਜਾ ਰਿਹਾ ਹੈ।
ਹੁਣ ਅਧਿਆਪਕ, ਸਰਵੇਖਣਕਰਤਾ ਅਤੇ ਡਾਕਟਰ ਤਿੰਨੋਂ ਇਕੱਠੇ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
Credit : www.jagbani.com