
ਚੰਡੀਗੜ੍ਹ : ਪੰਜਾਬ ’ਚ ਰਾਜ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ (ਆਪ) ਦੇ 10 ਵਿਧਾਇਕਾਂ ਦੇ ਜਾਅਲੀ ਸਾਈਨ ਕਰ ਕੇ ਨਾਮਜ਼ਦਗੀ ਦਾਖ਼ਲ ਕਰਨ ਦੇ ਮਾਮਲੇ ’ਚ ਜੈਪੁਰ ਦੇ ਨਵਨੀਤ ਚਤੁਰਵੇਦੀ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਪੰਜਾਬ ਤੇ ਚੰਡੀਗੜ੍ਹ ਪੁਲਸ ਆਹਮੋ-ਸਾਹਮਣੇ ਹੋ ਗਈ। ਚੰਡੀਗੜ੍ਹ ਪੁਲਸ ਨੇ ਮੰਗਲਵਾਰ ਨੂੰ ਨਾਮਜ਼ਦਗੀ ਦਾਖ਼ਲ ਕਰਨ ਵਾਲੇ ਨਵਨੀਤ ਨੂੰ ਸੁਰੱਖਿਆ ਮੁੱਹਈਆ ਕਰਵਾਈ ਹੋਈ ਸੀ। ਸੁਖ਼ਨਾ ਝੀਲ ਨੇੜੇ ਰੂਪਨਗਰ ਦੇ ਐੱਸ. ਪੀ. ਅਤੇ ਪੁਲਸ ਮੁਲਾਜ਼ਮ ਨਵਨੀਤ ਨੂੰ ਕਾਰ ਤੋਂ ਉਤਾਰਨ ਲੱਗੇ ਤਾਂ ਸੈਕਟਰ-3 ਥਾਣਾ ਇੰਚਾਰਜ ਨਰਿੰਦਰ ਪਟਿਆਲ ਨਾਲ ਬਹਿਸ ਹੋ ਗਈ। ਥਾਣਾ ਇੰਚਾਰਜ ਨੇ ਕਾਰ ਦੀ ਖਿੜਕੀ ਬੰਦ ਕਰ ਲਈ ਅਤੇ ਕਿਹਾ ਕਿ ਨਵਨੀਤ ਉਨ੍ਹਾਂ ਦੀ ਸੁਰੱਖਿਆ ’ਚ ਹੈ। ਪੰਜਾਬ ਪੁਲਸ ਦੇ ਸਾਰੇ ਮੁਲਾਜ਼ਮ ਸਿਵਲ ਡਰੈੱਸ ’ਚ ਸਨ। ਐੱਸ. ਪੀ. ਸਮੇਤ ਮੁਲਾਜ਼ਮਾਂ ਨੇ ਇਨੋਵਾ ਕਾਰ ਦੀ ਘੇਰਾਬੰਦੀ ਕਰ ਲਈ। ਸੁਖਨਾ ਝੀਲ ਨੇੜੇ ਦੋਵੇਂ ਟੀਮਾਂ ਵਿਚਕਾਰ ਬਹਿਸ ਹੋਈ। ਇਸ ਤੋਂ ਬਾਅਦ ਰੂਪਨਗਰ ਅਤੇ ਸੈਕਟਰ-3 ਥਾਣਾ ਇੰਚਾਰਜਾਂ ਨੇ ਇਕ-ਦੂਜੇ ’ਤੇ ਪਿਸਤੌਲ ਤਾਣ ਦਿੱਤੀ। ਸੂਚਨਾ ਮਿਲਦਿਆਂ ਹੀ ਐੱਸ. ਐੱਸ. ਪੀ. ਕੰਵਰਦੀਪ ਕੌਰ ਮੌਕੇ ’ਤੇ ਪਹੁੰਚੇ ਤੇ ਨਵਨੀਤ ਚਤੁਰਵੇਦੀ ਨੂੰ ਆਪਣੇ ਨਾਲ ਸੈਕਟਰ-9 ਪੁਲਸ ਹੈੱਡਕੁਆਰਟਰ ਲੈ ਗਏ। ਚੰਡੀਗੜ੍ਹ ਪੁਲਸ ਦਾ ਕਹਿਣਾ ਸੀ ਕਿ ਉਹ ਮੁਲਾਜ਼ਮਾਂ ਦੀ ਸੁਰੱਖਿਆ ’ਚ ਹੈ। ਇਸ ਲਈ ਦੂਜੀ ਟੀਮ ਨਾਲ ਲੈ ਕੇ ਨਹੀਂ ਜਾ ਸਕਦੀ ਸੀ। ਹੈੱਡਕੁਆਰਟਰ ਬਾਹਰ ਵੀ ਪੁਲਸ ਤਾਇਨਾਤ ਕਰ ਦਿੱਤੀ ਗਈ। ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਕਿਹਾ ਕਿ ਮੁਲਜ਼ਮ ਨੂੰ ਚੰਡੀਗੜ੍ਹ ਦੇ ਡੀ. ਜੀ. ਪੀ. ਦੇ ਨਾਂ ’ਤੇ ਰਜਿਸਟਰਡ ਵਾਹਨ ’ਚ ਘੁੰਮਾਇਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਨਵਨੀਤ ਦੇ ਨਾਮਜ਼ਦਗੀ ਰੱਦ ਕਰ ਦਿੱਤੇ ਗਏ ਸਨ। ਰੂਪਨਗਰ ਸਿਟੀ ਥਾਣੇ ’ਚ ਕੇਸ ਦਰਜ ਕੀਤਾ ਗਿਆ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Credit : www.jagbani.com