ਪੰਜਾਬ ਦਾ ਮੁੱਖ ਨੈਸ਼ਨਲ ਹਾਈਵੇਅ ਰਹੇਗਾ ਜਾਮ! ਇਸ ਪਾਸੇ ਜਾਣ ਤੋਂ ਪਹਿਲਾਂ ਪੜ੍ਹ ਲਓ ਪੂਰੀ ਖ਼ਬਰ

ਪੰਜਾਬ ਦਾ ਮੁੱਖ ਨੈਸ਼ਨਲ ਹਾਈਵੇਅ ਰਹੇਗਾ ਜਾਮ! ਇਸ ਪਾਸੇ ਜਾਣ ਤੋਂ ਪਹਿਲਾਂ ਪੜ੍ਹ ਲਓ ਪੂਰੀ ਖ਼ਬਰ

ਲੁਧਿਆਣਾ: ਦਲਿਤ ਸੰਗਠਨਾਂ ਵੱਲੋਂ ਜਲੰਧਰ ਬਾਈਪਾਸ ਨੇੜੇ ਜਲੰਧਰ-ਲੁਧਿਆਣਾ ਨੈਸ਼ਨਲ ਹਾਈਵੇ ਨੂੰ ਥੋੜ੍ਹੀ ਦੇਰ ਵਿਚ ਹੀ ਜਾਮ ਕਰਨ ਦੀ ਤਿਆਰੀ ਹੈ। ਇਸ ਕਾਰਨ ਲੁਧਿਆਣਾ ਤੋਂ ਜਲੰਧਰ ਵੱਲ ਆਉਣ-ਜਾਣ ਵਾਲੇ ਲੋਕਾਂ ਨੂੰ ਪ੍ਰੇਸ਼ਾਨੀ ਹੋਵੇਗੀ, ਅਤੇ ਜਲੰਧਰ-ਪਾਣੀਪਤ ਹਾਈਵੇ 'ਤੇ ਵੀ ਆਵਾਜਾਈ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ।

ਇਹ ਖ਼ਬਰ ਵੀ ਪੜ੍ਹੋ - ਵੱਡੀ ਖ਼ੁਸ਼ਖ਼ਬਰੀ! ਪੰਜਾਬ ਸਰਕਾਰ ਵੱਲੋਂ ਤਨਖ਼ਾਹਾਂ 'ਚ 10-10 ਹਜ਼ਾਰ ਰੁਪਏ ਦਾ ਵਾਧਾ

ਇਹ ਵਿਰੋਧ ਪ੍ਰਦਰਸ਼ਨ ਹਰਿਆਣਾ ਦੇ IPS ਵਾਈ ਪੂਰਨ ਕੁਮਾਰ ਸੁਸਾਈਡ ਕੇਸ ਨੂੰ ਲੈ ਕੇ ਕੀਤਾ ਜਾ ਰਿਹਾ ਹੈ। ਦਲਿਤ ਸੰਗਠਨਾਂ ਦੀ ਮੁੱਖ ਮੰਗ ਹੈ ਕਿ ਇਸ ਮਾਮਲੇ ਵਿਚ ਜਿਨ੍ਹਾਂ ਅਫ਼ਸਰਾਂ ਦੇ ਨਾਂ ਆਈ.ਪੀ.ਐੱਸ. ਨੇ ਆਪਣੇ ਸੁਸਾਈਡ ਵਿਚ ਦੱਸੇ ਸਨ, ਉਨ੍ਹਾਂ ਸਾਰਿਆਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਾ ਕਰਨ ਕਾਰਨ ਪੂਰੇ ਦਲਿਤ ਸਮਾਜ ਵਿਚ ਰੋਸ ਹੈ। ਇਸ ਚੱਕਾ ਜਾਮ ਦੀ ਅਗਵਾਈ ਭਾਰਤੀ ਵਾਲਮੀਕਿ ਧਰਮ ਸਮਾਜ (ਭਾਵਾਧਸ) ਅਤੇ ਪੰਜਾਬ ਦਲਿਤ ਵਿਕਾਸ ਬੋਰਡ ਦੇ ਚੇਅਰਮੈਨ ਵਿਜੇ ਦਾਨਵ ਕਰ ਰਹੇ ਹਨ। ਭਾਵਾਧਸ ਦੇ ਇਕ ਹੋਰ ਨੇਤਾ ਚੌਧਰੀ ਯਸ਼ਪਾਲ ਵੀ ਪ੍ਰਦਰਸ਼ਨ ਵਿੱਚ ਸ਼ਾਮਲ ਹਨ।

ਜੇਕਰ ਦਲਿਤ ਸੰਗਠਨਾਂ ਨੇ ਨੈਸ਼ਨਲ ਹਾਈਵੇ 44 (ਜਾਲੰਧਰ ਬਾਈਪਾਸ) ਨੂੰ ਜਾਮ ਕੀਤਾ, ਤਾਂ ਲੋਕਾਂ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਇਸ ਨਾਲ ਲੁਧਿਆਣਾ ਅਤੇ ਜਲੰਧਰ ਦੇ ਵਿਚਕਾਰ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਜਾਵੇਗੀ। ਨੈਸ਼ਨਲ ਹਾਈਵੇ ਦੇ ਨਾਲ-ਨਾਲ ਲਿੰਕ ਰੋਡ, ਸਮਰਾਲਾ ਚੌਕ, ਢੋਲੇਵਾਲ ਚੌਕ ਅਤੇ ਓਲਡ ਜੀਟੀ ਰੋਡ 'ਤੇ ਵੀ ਜਾਮ ਦੀ ਸਥਿਤੀ ਬਣ ਸਕਦੀ ਹੈ। ਜੇਕਰ ਸਿਰਫ਼ ਜਲੰਧਰ ਬਾਈਪਾਸ ਚੌਕ ਹੀ ਜਾਮ ਕੀਤਾ ਗਿਆ ਤਾਂ ਸ਼ਹਿਰ ਵਾਸੀ ਪ੍ਰੇਸ਼ਾਨ ਹੋਣਗੇ। ਇਸ ਨਾਲ ਘੰਟਾਘਰ ਤੋਂ ਸਲੇਮ ਟਾਬਰੀ ਵੱਲ ਜਾਣ ਵਾਲਾ ਟ੍ਰੈਫਿਕ ਅਤੇ ਓਲਡ ਜੀਟੀ ਰੋਡ ਤੋਂ ਘੰਟਾਘਰ ਐਲੀਵੇਟਿਡ ਰੋਡ ਵੱਲੋਂ ਜਲੰਧਰ ਬਾਈਪਾਸ ਚੌਕ ਪਹੁੰਚਣ ਵਾਲੇ ਲੋਕ ਪ੍ਰਭਾਵਿਤ ਹੋਣਗੇ। ਇਸ ਸਥਿਤੀ ਵਿੱਚ ਕਾਰਾਬਾਰਾ ਚੌਕ, ਬਹਾਦਰ ਕੇ ਰੋਡ, ਸਬਜ਼ੀ ਮੰਡੀ, ਦਾਣਾ ਮੰਡੀ ਅਤੇ ਸ਼ਿਵਪੁਰੀ ਚੌਕ ਵਿੱਚ ਟ੍ਰੈਫਿਕ ਜਾਮ ਲੱਗ ਸਕਦਾ ਹੈ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਸਰਕਾਰ ਨੇ ਦਿੱਤਾ Diwali ਦਾ ਤੋਹਫ਼ਾ! ਨਵੀਂ ੀਫ਼ਿਕੇਸ਼ਨ ਜਾਰੀ

ਐਮਰਜੈਂਸੀ ਸੇਵਾਵਾਂ ਨੂੰ ਛੋਟ

ਭਾਵਾਧਸ ਦੇ ਨੇਤਾ ਚੌਧਰੀ ਯਸ਼ਪਾਲ ਨੇ ਸਪੱਸ਼ਟ ਕੀਤਾ ਹੈ ਕਿ ਇਸ ਚੱਕਾ ਜਾਮ ਦੌਰਾਨ ਐਂਬੂਲੈਂਸ, ਸਕੂਲ ਬੱਸਾਂ ਸਮੇਤ ਦੂਸਰੀਆਂ ਸਾਰੀਆਂ ਐਮਰਜੈਂਸੀ ਸੇਵਾਵਾਂ ਨੂੰ ਨਹੀਂ ਰੋਕਿਆ ਜਾਵੇਗਾ। ਚੱਕਾ ਜਾਮ ਤੋਂ ਪਹਿਲਾਂ, ਲੁਧਿਆਣਾ ਵਿਚ ਜਲੰਧਰ ਬਾਈਪਾਸ 'ਤੇ ਪੁਲਸ ਤਾਇਨਾਤ ਕਰ ਦਿੱਤੀ ਗਈ ਹੈ। ਪ੍ਰਦਰਸ਼ਨਕਾਰੀ ਮੌਕੇ 'ਤੇ ਪਹੁੰਚਣੇ ਸ਼ੁਰੂ ਹੋ ਗਏ ਹਨ, ਪਰ ਹਾਈਵੇ 'ਤੇ ਆਵਾਜਾਈ ਫਿਲਹਾਲ ਆਮ ਚੱਲ ਰਹੀ ਹੈ।

- ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

Credit : www.jagbani.com

  • TODAY TOP NEWS