ਵੱਡਾ ਹਾਦਸਾ; ਲੈਂਡਿੰਗ ਦੌਰਾਨ ਰਨਵੇਅ ਤੋਂ ਫਿਸਲ ਕੇ ਸਮੁੰਦਰ 'ਚ ਜਾ ਡਿੱਗਾ ਜਹਾਜ਼, 2 ਲੋਕਾਂ ਦੀ ਮੌਤ

ਵੱਡਾ ਹਾਦਸਾ; ਲੈਂਡਿੰਗ ਦੌਰਾਨ ਰਨਵੇਅ ਤੋਂ ਫਿਸਲ ਕੇ ਸਮੁੰਦਰ 'ਚ ਜਾ ਡਿੱਗਾ ਜਹਾਜ਼, 2 ਲੋਕਾਂ ਦੀ ਮੌਤ

ਹਾਂਗਕਾਂਗ - ਹਾਂਗਕਾਂਗ ਵਿੱਚ ਸੋਮਵਾਰ ਤੜਕੇ ਲੈਂਡਿੰਗ ਦੌਰਾਨ ਇੱਕ ਕਾਰਗੋ ਜਹਾਜ਼ ਰਨਵੇਅ ਤੋਂ ਫਿਸਲ ਕੇ ਸਮੁੰਦਰ ਵਿੱਚ ਜਾ ਡਿੱਗਾ। ਇਸ ਹਾਦਸੇ ਵਿਚ 2 ਲੋਕਾਂ ਦੀ ਮੌਤ ਹੋ ਗਈ। ਸ਼ੁਰੂਆਤੀ ਪੁਲਸ ਰਿਪੋਰਟਾਂ ਦੇ ਅਨੁਸਾਰ, ਜਹਾਜ਼ ਹਵਾਈ ਅੱਡੇ 'ਤੇ ਤਾਇਨਾਤ ਇੱਕ ਵਾਹਨ ਨਾਲ ਟਕਰਾਉਣ ਮਗਰੋਂ ਸਮੁੰਦਰ ਵਿਚ ਡਿੱਗ ਪਿਆ, ਜਿਸ ਨਾਲ ਵਾਹਨ ਵਿੱਚ ਸਵਾਰ 2 ਲੋਕਾਂ ਦੀ ਮੌਤ ਹੋ ਗਈ। ਹਾਲਾਂਕਿ ਚਾਲਕ ਦਲ ਦੇ 4 ਮੈਂਬਰਾਂ ਨੂੰ ਬਚਾਅ ਲਿਆ ਗਿਆ ਅਤੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਹਾਂਗਕਾਂਗ ਹਵਾਈ ਅੱਡਾ ਅਥਾਰਟੀ ਦੇ ਅਨੁਸਾਰ, ਉਡਾਣ ਦੁਬਈ ਤੋਂ ਆ ਰਹੀ ਸੀ ਅਤੇ ਸਵੇਰੇ 3:50 ਵਜੇ ਹਾਂਗਕਾਂਗ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਤਰਨ ਵਾਲੀ ਸੀ।

PunjabKesari

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 

 

Credit : www.jagbani.com

  • TODAY TOP NEWS