ਦਰਦਨਾਕ ਹਾਦਸਾ: ਰੇਲਗੱਡੀ ਹੇਠ ਆਉਣ ਕਾਰਨ 4 ਲੋਕਾਂ ਦੀ ਮੌਤ, ਮੇਲੇ ਤੋਂ ਵਾਪਸ ਜਾ ਰਹੇ ਸੀ ਘਰ

ਦਰਦਨਾਕ ਹਾਦਸਾ: ਰੇਲਗੱਡੀ ਹੇਠ ਆਉਣ ਕਾਰਨ 4 ਲੋਕਾਂ ਦੀ ਮੌਤ, ਮੇਲੇ ਤੋਂ ਵਾਪਸ ਜਾ ਰਹੇ ਸੀ ਘਰ

ਬੇਗੂਸਰਾਏ — ਬਿਹਾਰ ਦੇ ਬੇਗੂਸਰਾਇ ਜ਼ਿਲ੍ਹੇ ‘ਚ ਇੱਕ ਭਿਆਨਕ ਰੇਲ ਹਾਦਸੇ ਦੀ ਖ਼ਬਰ ਸਾਹਮਣੇ ਆਈ ਹੈ। ਟਰੇਨ ਦੀ ਚਪੇਟ ‘ਚ ਆਉਣ ਨਾਲ ਚਾਰ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਾਣਕਾਰੀ ਅਨੁਸਾਰ, ਇਹ ਸਾਰੇ ਲੋਕ ਕਾਲੀ ਮੇਲਾ ਦੇਖ ਕੇ ਵਾਪਸ ਘਰ ਜਾ ਰਹੇ ਸਨ, ਜਦੋਂ ਉਹਨਾਂ ਨੇ ਰੇਲਵੇ ਪਟੜੀ ਪਾਰ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਇਹ ਦਰਦਨਾਕ ਹਾਦਸਾ ਵਾਪਰ ਗਿਆ।

ਕਿੱਥੇ ਵਾਪਰਿਆ ਹਾਦਸਾ
ਇਹ ਘਟਨਾ ਸਾਹੇਬਪੁਰ ਕਮਾਲ ਥਾਣਾ ਖੇਤਰ ਦੇ ਰਹੂਆ ਪਿੰਡ ਦੇ ਨੇੜੇ ਵਾਪਰੀ। ਹਾਦਸੇ ਵਿੱਚ ਇੱਕ ਆਦਮੀ, ਇੱਕ ਔਰਤ ਅਤੇ ਇੱਕ ਕੁੜੀ ਸਮੇਤ ਚਾਰ ਲੋਕਾਂ ਦੀ ਮੌਤ ਹੋਈ ਹੈ।

ਪੁਲਸ ਨੇ ਸ਼ੁਰੂ ਕੀਤੀ ਜਾਂਚ
ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਸ ਮੌਕੇ ‘ਤੇ ਪਹੁੰਚ ਗਈ ਅਤੇ ਸਾਰੀਆਂ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸਥਾਨਕ ਲੋਕਾਂ ਵਿੱਚ ਇਸ ਦਰਦਨਾਕ ਹਾਦਸੇ ਤੋਂ ਬਾਅਦ ਮਾਹੌਲ ਗਮਗੀਨ ਹੈ।
 

Credit : www.jagbani.com

  • TODAY TOP NEWS