ਨਵੀਂ ਦਿੱਲੀ (ਭਾਸ਼ਾ) - ਕਰਜ਼ੇ ਦੇ ਬੋਝ ਥੱਲੇ ਦਬੇ ਜੇ. ਪੀ. ਸਮੂਹ ਨੂੰ ਇਕ ਹੋਰ ਝਟਕਾ ਲੱਗਾ ਹੈ। ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ (ਐੱਨ. ਸੀ. ਐੱਲ. ਟੀ.) ਨੇ ਕਰਜ਼ੇ ’ਚ ਡੁੱਬੇ ਸਮੂਹ ਜੈਪ੍ਰਕਾਸ਼ ਐਸੋਸੀਏਟਸ ਲਿਮਟਿਡ ਦੀ ਸਹਾਇਕ ਕੰਪਨੀ ਭਿਲਾਈ ਜੇ. ਪੀ. ਸੀਮੈਂਟ ਖਿਲਾਫ 45 ਕਰੋੜ ਰੁਪਏ ਦੀ ਖੁੰਝ ਲਈ ਦੀਵਾਲੀਆ ਕਾਰਵਾਈ ਸ਼ੁਰੂ ਕਰਨ ਦਾ ਹੁਕਮ ਦਿੱਤਾ ਹੈ।
ਐੱਨ. ਸੀ. ਐੱਲ. ਟੀ. ਦੀ ਕਟਕ ਬੈਂਚ ਨੇ ਕਿਹਾ ਹੈ ਕਿ ਕੰਪਨੀ ਦੇ ਆਪ੍ਰੇਸ਼ਨਲ ਕ੍ਰੈਡਿਟਰਸ ਸਿੱਧਗਿਰੀ ਹੋਲਡਿੰਗਸ ਪ੍ਰਾਈਵੇਟ ਲਿਮਟਿਡ ਦੀ ਮੰਗ ਸਵੀਕਾਰ ਕੀਤੇ ਜਾਣ ਤੋਂ ਬਾਅਦ ਉਸ ਖਿਲਾਫ ਦੀਵਾਲੀਆ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ। ਐੱਨ. ਸੀ. ਐੱਲ. ਟੀ. ਨੇ ਦੱਸਿਆ ਕਿ ਸਿੱਧਗਿਰੀ ਹੋਲਡਿੰਗਸ ਪ੍ਰਾਈਵੇਟ ਲਿਮਟਿਡ ’ਤੇ ਭਿਲਾਈ ਜੇ. ਪੀ. ਸੀਮੈਂਟ ਨੂੰ ਕੋਲੇ ਦੀ ਸਪਲਾਈ ਦੇ ਇੱਵਜ਼ ’ਚ 45 ਕਰੋਡ਼ ਰੁਪਏ ਬਕਾਇਆ ਸਨ। ਐੱਨ. ਸੀ. ਐੱਲ. ਟੀ. ਦੀ 2 ਮੈਂਬਰੀ ਬੈਂਚ ਨੇ ਇਕ ਅੰਤ੍ਰਿੰਮ ਹੱਲ ਪੇਸ਼ੇਵਰ (ਆਈ. ਆਰ. ਪੀ .) ਵੀ ਨਿਯੁਕਤ ਕੀਤਾ, ਜਿਸਨੇ ਕੰਪਨੀ ਦੇ ਨਿਰਦੇਸ਼ਕ ਮੰਡਲ ਨੂੰ ਮੁਅੱਤਲ ਕਰ ਦਿੱਤਾ ਹੈ। ਨਾਲ ਹੀ ਦੀਵਾਲੀਆ ਅਤੇ ਇਨਸਾਲਵੈਂਸੀ ਕੋਡ (ਆਈ. ਬੀ. ਸੀ.) ਦੇ ਪ੍ਰਬੰਧਾਂ ਤਹਿਤ ਕੰਪਨੀ ਨੂੰ ਵਿਕਰੀ, ਦੀਵਾਨੀ ਮੁਕੱਦਮਾ ਆਦਿ ਰਾਹੀਂ ਸੰਪਤੀਆਂ ’ਤੇ ਕਰਜ਼ਾ ਮੋਰੇਟੋਰੀਅਮ ਤਹਿਤ ਸੁਰੱਖਿਆ ਪ੍ਰਦਾਨ ਕੀਤਾ ਹੈ।
ਐੱਨ. ਸੀ. ਐੱਲ. ਟੀ. ਨੇ ਹੁਕਮਾਂ ’ਚ ਕੀ ਕਿਹਾ
ਐੱਨ. ਸੀ. ਐੱਲ. ਟੀ. ਦੇ ਮੈਂਬਰ ਦੀਪ ਚੰਦਰ ਜੋਸ਼ੀ ਅਤੇ ਬਨਵਾਰੀ ਲਾਲ ਮੀਣਾ ਦੀ ਬੈਂਚ ਨੇ ਕਿਹਾ ਕਿ ਅਸੀਂ ਇਹ ਮੰਨਣ ਲਈ ਇੱਛੁਕ ਹਾਂ ਕਿ ਇਕ ਬਕਾਇਆ ਸੰਚਾਲਨ ਕਰਜ਼ਾ ਅਤੇ ਇਕ ਭੁੱਲ ਮੌਜੂਦ ਹੈ। ਲਿਹਾਜ਼ਾ ਮੌਜੂਦਾ ਸਮੇਂ ਬਿਨੈ ਪੱਤਰ ’ਚ ਭਿਲਾਈ ਜੇ. ਪੀ. ਸੀਮੈਂਟ ਦੇ ਸੀ. ਆਈ. ਆਰ. ਪੀ. ਸ਼ੁਰੂ ਕਰਨ ਲਈ ਦੀਵਾਲੀਆ ਅਤੇ ਦੀਵਾਲੀਆਪਨ ਨਿਯਮ 2016 ਦੇ ਨਿਯਮ 6 ਨਾਲ ਕੋਡ ਦੀ ਧਾਰਾ 9 ਤਹਿਤ ਆਗਿਆ ਦਿੱਤੀ ਜਾਂਦੀ ਹੈ ਅਤੇ ਕਾਰਪੋਰੇਟ ਦੇਣਦਾਰ ਨੂੰ ਸਵੀਕਾਰ ਕੀਤਾ ਜਾਂਦਾ ਹੈ।
ਕਿੰਨੇ ਰੁਪਏ ਦਾ ਕੁਲ ਬਕਾਇਆ
ਕਰਜ਼ਦਾਤਾ ਨੇ 22 ਜੂਨ 2024 ਨੂੰ ਆਈ. ਬੀ. ਸੀ. ਤਹਿਤ ਕੁਲ 45.40 ਕਰੋੜ ਰੁਪਏ ਦੀ ਰਾਸ਼ੀ ਦਾ ਇਕ ਕਾਨੂੰਨੀ ਮੰਗ ਿਸ ਭੇਜਿਆ, ਜਿਸ ’ਚ 30.08 ਕਰੋੜ ਰੁਪਏ ਪ੍ਰਿੰਸੀਪਲ ਲਈ ਅਤੇ 15.32 ਕਰੋਡ਼ ਰੁਪਏ 24 ਫੀਸਦੀ ਦੀ ਦਰ ਨਾਲ ਵਿਆਜ ਦੇ ਤੌਰ ’ਤੇ ਮੰਗੇ ਗਏ ਸਨ, ਜਿਸ ਦਾ ਭੁਗਤਾਨ ਨਾ ਕੀਤੇ ਜਾਣ ਦਾ ਦਾਅਵਾ ਕੀਤਾ ਗਿਆ।
ਕੰਪਨੀ ਵੱਲੋਂ ਕੋਈ ਪ੍ਰਤੀਕਿਰਿਆ ਨਾ ਮਿਲਣ ’ਤੇ ਸਿੱਧਗਿਰੀ ਹੋਲਡਿੰਗਸ ਨੇ ਆਈ. ਬੀ. ਸੀ. ਦੀ ਧਾਰਾ 9 ਤਹਿਤ ਇਕ ਪਟੀਸ਼ਨ ਦਰਜ ਕਰਦੇ ਹੋਏ ਐੱਨ. ਸੀ. ਐੱਲ. ਟੀ. ਦਾ ਰੁਖ ਕੀਤਾ ਸੀ। ਹੁਣ ਕੰਪਨੀ ਖਿਲਾਫ ਦੀਵਾਲੀਆ ਪ੍ਰਕਿਰਿਆ ਸ਼ੁਰੂ ਕਰਨ ਦੀ ਗੱਲ ਕਹੀ ਗਈ ਹੈ।
ਕਿੰਨੀ ਹੈ ਕੰਪਨੀ ਦੀ ਕੀਮਤ
ਭਿਲਾਈ ਜੇ. ਪੀ. ਸੀਮੈਂਟ ਲਿਮਟਿਡ ’ਚ 74 ਫੀਸਦੀ ਹਿੱਸੇਦਾਰੀ ਜੇ. ਪੀ. ਸਮੂਹ ਦੀ ਹੈ, ਜਦੋਂ ਕਿ ਸਰਕਾਰੀ ਕੰਪਨੀ ਸਟੀਲ ਇੰਡੀਆ ਲਿਮਟਿਡ ਦੀ ਹਿੱਸੇਦਾਰੀ 26 ਫੀਸਦੀ ਦੇ ਆਸਪਾਸ ਹੈ। ਜੇਕਰ ਕੰਪਨੀ ਦੇ ਮੌਜੂਦਾ ਮਾਰਕੀਟ ਕੈਪ ਦੇ ਹਿਸਾਬ ਨਾਲ ਜੇ. ਪੀ. ਸਮੂਹ ਦੇ ਹਿੱਸੇ ਵਾਲੀ ਕੰਪਨੀ ਦੀ ਕੀਮਤ ਦਾ ਮੁਲਾਂਕਣ ਕਰੀਏ ਤਾਂ ਇਹ ਕਰੀਬ 1,450 ਕਰੋਡ਼ ਰੁਪਏ ਦੇ ਆਸ-ਪਾਸ ਹੋਵੇਗੀ। ਸਾਲ 2017 ’ਚ ਇਸ ਕੰਪਨੀ ਨੂੰ ਵੇਚਣ ਦੀ ਤਿਆਰੀ ਸੀ ਪਰ ਸੌਦਾ ਪੂਰਾ ਨਹੀਂ ਹੋ ਸਕਿਆ ਸੀ।
Credit : www.jagbani.com