ਸਪੋਰਟਸ ਡੈਸਕ- ਭਾਰਤ ਅਤੇ ਆਸਟ੍ਰੇਲੀਆ (IND vs AUS) ਵਿਚਾਲੇ ਪਹਿਲਾ T20 ਮੁਕਾਬਲਾ ਅੱਜ ਕੈਨਬਰਾ ਦੇ ਮਨੁਕਾ ਓਵਲ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਆਸਟ੍ਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਇੱਥੋਂ ਦੀ ਪਿੱਚ ਪੂਰੀ ਤਰ੍ਹਾਂ ਨਾਲ ਬੱਲੇਬਾਜ਼ਾਂ ਦੇ ਅਨੁਕੂਲ ਮੰਨੀ ਜਾਂਦੀ ਹੈ। ਰਿਪੋਰਟਾਂ ਅਨੁਸਾਰ, ਇਹ ਵਿਕਟ ਬਰਾਬਰ ਉਛਾਲ ਅਤੇ ਤੇਜ਼ ਆਊਟਫੀਲਡ ਕਾਰਨ ਉੱਚ ਸਕੋਰ ਵਾਲਾ ਮੁਕਾਬਲਾ ਦੇਣ ਵਾਲੀ ਹੈ।
ਦੋਵੇਂ ਦੇਸ਼ਾਂ ਦੀ ਪਲੇਇੰਗ 11
ਆਸਟ੍ਰੇਲੀਆ : ਮਿਸ਼ੇਲ ਮਾਰਸ਼ (ਕਪਤਾਨ), ਟ੍ਰੈਵਿਸ ਹੈੱਡ, ਜੋਸ਼ ਇੰਗਲਿਸ (ਵਿਕਟਕੀਪਰ), ਟਿਮ ਡੇਵਿਡ, ਮਿਸ਼ੇਲ ਓਵਨ, ਮਾਰਕਸ ਸਟੋਇਨਿਸ, ਜੋਸ਼ ਫਿਲਿਪ, ਜ਼ੇਵੀਅਰ ਬਾਰਟਲੇਟ, ਨਾਥਨ ਐਲਿਸ, ਮੈਥਿਊ ਕੁਹਨੇਮੈਨ, ਜੋਸ਼ ਹੇਜ਼ਲਵੁੱਡ
ਭਾਰਤ : ਅਭਿਸ਼ੇਕ ਸ਼ਰਮਾ, ਸ਼ੁਭਮਨ ਗਿੱਲ, ਸੂਰਿਆਕੁਮਾਰ ਯਾਦਵ (ਕਪਤਾਨ), ਤਿਲਕ ਵਰਮਾ, ਸੰਜੂ ਸੈਮਸਨ (ਵਿਕਟਕੀਪਰ), ਸ਼ਿਵਮ ਦੂਬੇ, ਅਕਸ਼ਰ ਪਟੇਲ, ਹਰਸ਼ਿਤ ਰਾਣਾ, ਕੁਲਦੀਪ ਯਾਦਵ, ਵਰੁਣ ਚੱਕਰਵਰਤੀ, ਜਸਪ੍ਰੀਤ ਬੁਮਰਾਹ
Credit : www.jagbani.com