PM Modi-Team India: ਮਹਿਲਾ ਚੈਂਪੀਅਨਜ਼ ਨਾਲ ਮਿਲੇ ਪੀਐੱਮ ਮੋਦੀ, ਪੂਰਾ ਵੀਡੀਓ ਆਇਆ ਸਾਹਮਣੇ

PM Modi-Team India: ਮਹਿਲਾ ਚੈਂਪੀਅਨਜ਼ ਨਾਲ ਮਿਲੇ ਪੀਐੱਮ ਮੋਦੀ, ਪੂਰਾ ਵੀਡੀਓ ਆਇਆ ਸਾਹਮਣੇ

ਸਪੋਰਟਸ ਡੈਸਕ- ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਇਤਿਹਾਸ ਰਚ ਦਿੱਤਾ ਹੈ। ਟੀਮ ਨੇ ਦੱਖਣੀ ਅਫ਼ਰੀਕਾ ਨੂੰ ਹਰਾ ਕੇ ਪਹਿਲੀ ਵਾਰ ਵਨਡੇ ਵਿਸ਼ਵ ਕੱਪ ਦਾ ਖਿਤਾਬ ਆਪਣੇ ਨਾਮ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਜੇਤੂ ਟੀਮ ਨਾਲ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਭਾਰਤੀ ਮਹਿਲਾ ਕ੍ਰਿਕਟ ਟੀਮ ਨਾਲ ਹੋਈ ਗੱਲਬਾਤ ਦਾ ਪੂਰਾ ਵੀਡੀਓ ਆਪਣੇ ਟਵਿੱਟਰ ਹੈਂਡਲ ਤੋਂ ਸਾਂਝਾ ਕੀਤਾ ਹੈ। ਇਸ ਦੌਰਾਨ ਟੀਮ ਇੰਡੀਆ ਦੀਆਂ ਖਿਡਾਰਨਾਂ ਨੇ ਪੀਐੱਮ ਨਾਲ ਆਪਣੇ ਤਜਰਬੇ ਸਾਂਝੇ ਕੀਤੇ।

ਇਸ ਮੁਲਾਕਾਤ ਦੌਰਾਨ ਟੀਮ ਇੰਡੀਆ ਦੇ ਨਾਲ ਕੋਚ ਅਮੋਲ ਮਜ਼ੂਮਦਾਰ ਅਤੇ ਬੀ.ਸੀ.ਸੀ.ਆਈ. ਪ੍ਰਧਾਨ ਮਿਥੁਨ ਮਨਹਾਸ ਵੀ ਮੌਜੂਦ ਸਨ। ਗੱਲਬਾਤ ਦੀ ਸ਼ੁਰੂਆਤ ਕਰਦਿਆਂ ਕੋਚ ਅਮੋਲ ਮਜ਼ੂਮਦਾਰ ਨੇ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਹ ਪੀਐੱਮ ਦੀ ਰਿਹਾਇਸ਼ 'ਤੇ ਆ ਕੇ ਖਾਸ ਮਹਿਸੂਸ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਟੀਮ ਪਿਛਲੇ ਦੋ ਸਾਲਾਂ ਤੋਂ ਮਿਹਨਤ ਕਰ ਰਹੀ ਸੀ, ਅਤੇ ਇਹ ਮਿਹਨਤ ਰੰਗ ਲਿਆਈ ਹੈ।

ਕਪਤਾਨ ਹਰਮਨਪ੍ਰੀਤ ਕੌਰ ਨੇ ਪ੍ਰਧਾਨ ਮੰਤਰੀ ਨਾਲ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਯਾਦ ਹੈ ਕਿ ਉਹ 2017 ਵਿੱਚ ਵੀ ਪੀਐੱਮ ਨੂੰ ਮਿਲੇ ਸਨ, ਪਰ ਉਦੋਂ ਉਹ ਟਰਾਫੀ ਨਾਲ ਨਹੀਂ ਆਏ ਸਨ। ਉਨ੍ਹਾਂ ਲਈ ਇਹ ਸਨਮਾਨ ਦੀ ਗੱਲ ਹੈ ਕਿ ਜਿਸ ਚੀਜ਼ ਲਈ ਉਹ ਇੰਨੇ ਸਾਲਾਂ ਤੋਂ ਮਿਹਨਤ ਕਰ ਰਹੇ ਸਨ, ਉਹ ਟਰਾਫੀ ਲੈ ਕੇ ਆਏ। ਉਨ੍ਹਾਂ ਕਿਹਾ ਕਿ ਪੀਐੱਮ ਨੂੰ ਮਿਲ ਕੇ ਉਨ੍ਹਾਂ ਦੀ ਖੁਸ਼ੀ ਦੁੱਗਣੀ ਹੋ ਗਈ ਹੈ। ਹਰਮਨਪ੍ਰੀਤ ਨੇ ਭਵਿੱਖ ਵਿੱਚ ਹੋਰ ਜ਼ਿਆਦਾ ਵਾਰ ਮਿਲਣ ਦੀ ਇੱਛਾ ਜ਼ਾਹਰ ਕੀਤੀ।

ਪ੍ਰਧਾਨ ਮੰਤਰੀ ਮੋਦੀ ਨੇ ਟੀਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਸੱਚਮੁੱਚ ਬਹੁਤ ਵੱਡਾ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਕ੍ਰਿਕਟ ਸਿਰਫ਼ ਇੱਕ ਖੇਡ ਨਹੀਂ, ਇਹ ਲੋਕਾਂ ਦੀ ਜ਼ਿੰਦਗੀ ਬਣ ਗਿਆ ਹੈ। ਪੀਐੱਮ ਨੇ ਇਸ ਗੱਲ ਦਾ ਜ਼ਿਕਰ ਵੀ ਕੀਤਾ ਕਿ ਜਦੋਂ ਟੀਮ ਲਗਾਤਾਰ ਤਿੰਨ ਮੈਚ ਹਾਰੀ ਸੀ, ਤਾਂ 'ਟਰੋਲਿੰਗ ਸੈਨਾ' ਉਨ੍ਹਾਂ ਦੇ ਪਿੱਛੇ ਪੈ ਗਈ ਸੀ।

ਸਮ੍ਰਿਤੀ ਮੰਧਾਨਾ ਨੇ ਪੀਐੱਮ ਮੋਦੀ ਨੂੰ ਪ੍ਰੇਰਣਾ ਦਾ ਸ੍ਰੋਤ ਦੱਸਿਆ। ਉਨ੍ਹਾਂ ਨੂੰ 2017 ਵਿੱਚ ਟਰਾਫੀ ਨਾ ਲਿਆਉਣ ਤੋਂ ਬਾਅਦ ਪੁੱਛਿਆ ਗਿਆ ਇੱਕ ਸਵਾਲ ਯਾਦ ਸੀ, ਜਿਸ ਦਾ ਜਵਾਬ ਪੀਐੱਮ ਨੇ ਦਿੱਤਾ ਸੀ, ਅਤੇ ਉਸ ਜਵਾਬ ਨੇ ਕਾਫ਼ੀ ਮਦਦ ਕੀਤੀ। ਮੰਧਾਨਾ ਨੇ ਕਿਹਾ ਕਿ ਕਾਫ਼ੀ ਵਾਰ ਦਿਲ ਟੁੱਟਿਆ, ਪਰ ਇਹ ਕਿਸਮਤ ਸੀ ਕਿ ਉਨ੍ਹਾਂ ਨੇ ਪਹਿਲਾ ਵਿਸ਼ਵ ਕੱਪ ਭਾਰਤ ਵਿੱਚ ਹੀ ਜਿੱਤਿਆ। ਉਨ੍ਹਾਂ ਨੇ ਇਹ ਵੀ ਕੀਤਾ ਕਿ ਹਰ ਖੇਤਰ ਵਿੱਚ ਲੜਕੀਆਂ ਚੰਗਾ ਕਰ ਰਹੀਆਂ ਹਨ, ਭਾਵੇਂ ਉਹ ਇਸਰੋ ਦਾ ਲਾਂਚ ਹੋਵੇ।

Credit : www.jagbani.com

  • TODAY TOP NEWS