ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਗੁ. ਸ੍ਰੀ ਬੇਰ ਸਾਹਿਬ ਵਿਖੇ ਲੱਖਾਂ ਸ਼ਰਧਾਲੂ ਹੋਏ ਨਤਮਸਤਕ

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਗੁ. ਸ੍ਰੀ ਬੇਰ ਸਾਹਿਬ ਵਿਖੇ ਲੱਖਾਂ ਸ਼ਰਧਾਲੂ ਹੋਏ ਨਤਮਸਤਕ

ਸੁਲਤਾਨਪੁਰ ਲੋਧੀ-ਸਿੱਖ ਧਰਮ ਦੇ ਬਾਨੀ, ਮਨੁੱਖਤਾ ਦੇ ਰਹਿਬਰ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 556ਵਾਂ ਪ੍ਰਕਾਸ਼ ਪੁਰਬ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਲੱਖਾਂ ਸ਼ਰਧਾਲੂ ਦੇਸ਼-ਵਿਦੇਸ਼ ਤੋਂ ਨਤਮਸਤਕ ਹੋਣ ਲਈ ਪੁੱਜੇ। ਇਸ ਦੌਰਾਨ ‘ਸਤਿਨਾਮ ਵਾਹਿਗੁਰੂ’ ਦੇ ਜਾਪ ਨਾਲ ਪਾਵਨ ਨਗਰੀ ਗੂੰਜ ਉੱਠੀ।

PunjabKesari

ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਸਾਹਮਣੇ ਬੇਬੇ ਨਾਨਕੀ ਨਿਵਾਸ ਸਰਾਂ ਵਾਲੇ ਪਾਸਿਓਂ ਅਤੇ ਗੁਰਦੁਆਰਾ ਸ੍ਰੀ ਹੱਟ ਸਾਹਿਬ ਵਾਲਿਓ ਪਾਸਿਓਂ ਪੂਰਾ ਦਿਨ ਹੀ ਸੰਗਤਾਂ ਦੀ ਪੈਦਲ ਆਵਾਜਾਈ ਦੀ ਭੀੜ ਰਹੀ। ਤੜਕੇ ਤੋਂ ਹੀ ਸੰਗਤਾਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਦਰਸ਼ਨ ਕਰਨ ਲਈ ਪੁੱਜ ਰਹੀਆਂ ਸਨ। ਸਤਿਗੁਰੂ ਪਾਤਸ਼ਾਹ ਜੀ ਦਾ ਪ੍ਰਕਾਸ਼ ਗੁਰਪੁਰਬ ਪੂਰੀ ਦੁਨੀਆ ਵਿਚ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਸ੍ਰੀ ਬੇਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪੁੱਜੀਆਂ ਸੰਗਤਾਂ ਨੂੰ ਭਾਈ ਬਾਲਾ ਜੀ ਨਿਸ਼ਕਾਮ ਸੇਵਾ ਸੋਸਾਇਟੀ ਦੇ ਨੌਜਵਾਨਾਂ ਵੱਲੋਂ ਰੋਕ-ਰੋਕ ਕੇ ਦਰਸ਼ਨ ਕਰਵਾਏ ਗਏ। ਮੁੱਖ ਸ੍ਰੀ ਦਰਬਾਰ ਸਾਹਿਬ ਵਿਖੇ ਸੁੰਦਰ ਜਲੌਅ ਸਾਹਿਬ ਵੀ ਸਜਾਏ ਗਏ।

PunjabKesari

ਜਥੇ. ਬਲਦੇਵ ਸਿੰਘ ਕਲਿਆਣ ਜੂਨੀਅਰ ਮੀਤ ਪ੍ਰਧਾਨ ਨੇ ਪ੍ਰਕਾਸ਼ ਪੁਰਬ ਅਤੇ ਸੰਗਤਾਂ ਨੂੰ ਸਤਿਗੁਰੂ ਜੀ ਦੀਆਂ ਸਿੱਖਿਆਵਾਂ ’ਤੇ ਚੱਲਣ ਦੀ ਪ੍ਰੇਰਣਾ ਕੀਤੀ। ਇਸ ਸਮੇਂ ਜਥੇ. ਮਹਿੰਦਰ ਸਿੰਘ ਆਹਲੀ ਰਿਟਾ ਮੁੱਖ ਸਕੱਤਰ, ਗਿਆਨੀ ਸਤਨਾਮ ਸਿੰਘ ਹੈੱਡ ਗ੍ਰੰਥੀ, ਸਾਬਕਾ ਮੈਨੇਜਰ ਜਰਨੈਲ ਸਿੰਘ ਬੂਲੇ ਗੁਰਦੁਆਰਾ ਬੇਰ ਸਾਹਿਬ, ਚੈਚਲ ਸਿੰਘ ਐਡੀਸ਼ਨਲ ਮੈਨੇਜਰ, ਜਥੇ. ਕੁਲਦੀਪ ਸਿੰਘ ਬੂਲੇ ਜ਼ਿਲਾ ਪ੍ਰਧਾਨ, ਬੇਰ ਸਾਹਿਬ ਦੇ ਅਕਾਊਟੈਂਟ ਜਰਨੈਲ ਸਿੰਘ, ਪਵਨਦੀਪ ਸਿੰਘ ਰਿਕਾਰਡ ਕੀਪਰ ਅਤੇ ਹੋਰ ਧਾਰਮਿਕ ਹਸਤੀਆਂ ਸ਼ਿਰਕਤ ਕੀਤੀ। ਗੁਰਦੁਆਰਾ ਬੇਰ ਸਾਹਿਬ ਦੇ ਮੈਨੇਜਰ ਅਵਤਾਰ ਸਿੰਘ ਦੀ ਅਗਵਾਈ ’ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਲਈ ਵੱਖ-ਵੱਖ ਵਿਸ਼ਾਲ ਲੰਗਰਾਂ ਤੇ ਸੁੰਦਰ ਪੰਡਾਲਾਂ ਦੇ ਪ੍ਰਬੰਧ ਕੀਤੇ ਗਏ। ਗੁਰਦੁਆਰਾ ਸੰਤਘਾਟ ਸਾਹਿਬ, ਗੁਰਦੁਆਰਾ ਕੋਠੜੀ ਸਾਹਿਬ, ਗੁਰਦੁਆਰਾ ਹੱਟ ਸਾਹਿਬ, ਗੁਰਦੁਆਰਾ ਗੁਰੂ ਕਾ ਬਾਗ ਸਾਹਿਬ, ਗੁਰਦੁਆਰਾ ਸਿਹਰਾ ਸਾਹਿਬ ਤੇ ਗੁਰਦੁਆਰਾ ਅੰਤਰਯਾਮਤਾ ਸਾਹਿਬ ਵਿਖੇ ਵੀ ਪ੍ਰਕਾਸ਼ ਪੁਰਬ ਮਨਾਇਆ ਗਿਆ।

PunjabKesari

ਇਸ ਸਮੇਂ ਗਿਆਨੀ ਰਘਬੀਰ ਸਿੰਘ ਹੈੱਡ ਗ੍ਰੰਥੀ ਦਰਬਾਰ ਸਾਹਿਬ ਅੰਮ੍ਰਿਤਸਰ, ਖੰਨੇ ਵਾਲੇ ਸਵਾਮੀ ਜੀ, ਪ੍ਰਬੰਧਕਾਂ ’ਚ ਸ਼੍ਰੋਮਣੀ ਕਮੇਟੀ ਦੇ ਮੁੱਖ ਗੁ. ਇੰਸ. ਜਗਦੀਸ਼ ਸਿੰਘ ਮੱਲ੍ਹੀ, ਇੰਸ. ਸੁਖਜੀਤ ਸਿੰਘ ਧੂਰੀ, ਇੰਸ. ਹਰਪਾਲ ਸਿੰਘ ਮੁਕਤਸਰੀ, ਗੁ. ਇੰਸ. ਰਣਜੀਤ ਸਿੰਘ, ਬਲਵਿੰਦਰ ਸਿੰਘ ਸਮਰਾਏ ਗੁ. ਇੰਸਪੈਕਟਰ, ਗੁ. ਇੰਸ. ਜਤਿੰਦਰ ਸਿੰਘ ਗਿੱਲ, ਗੁ. ਇੰਸਪੈਕਟਰ ਰਾਜਵਿੰਦਰ ਸਿੰਘ ਰਾਜੂ, ਬਲਜਿੰਦਰ ਸਿੰਘ ਮੱਲ੍ਹੀ, ਪਰਮਜੀਤ ਸਿੰਘ ਝੰਡੇਰ, ਸੁਖਜੀਵਨ ਸਿੰਘ, ਗੁਰਿੰਦਰਵੀਰ ਸਿੰਘ ਗੁ. ਇੰਸਪੈਕਟਰ, ਨਿਰਮਲ ਸਿੰਘ ਮੀਤ ਮੈਨੇਜਰ ਗੋਇੰਦਵਾਲ ਸਾਹਿਬ, ਜਗਤਾਰ ਸਿੰਘ ਮੀਤ ਮੈਨੇਜਰ ਬਾਬਾ ਬਕਾਲਾ, ਹਰਜੀਤ ਸਿੰਘ ਮੌਦਾ ਗੁ. ਇੰਸਪੈਕਟਰ ਆਦਿ ਹਾਜ਼ਰ ਸਨ।

PunjabKesari

PunjabKesari

ਉੱਚ ਕੋਟੀ ਦੇ ਰਾਗੀ, ਕਵੀਸ਼ਰੀ, ਢਾਡੀ ਤੇ ਕਥਾ ਵਾਚਕਾਂ ਸੰਗਤਾਂ ਨੂੰ ਪੂਰਾ ਦਿਨ ਸੁਣਾਇਆ ਗੁਰੂ ਜਸ
ਭਾਈ ਮਰਦਾਨਾ ਜੀ ਦੀਵਾਨ ਹਾਲ ਵਿਖੇ ਬਹੁਤ ਸੁੰਦਰ ਦੀਵਾਨ ਸਜਾਏ ਗਏ। ਸੰਗਤਾਂ ਵੱਲੋਂ ਪਵਿੱਤਰ ਸਰੋਵਰ ਵਿਚ ਇਸ਼ਨਾਨ ਕਰਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਤੇ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ ਗਿਆ। ਗੁਰਦੁਆਰਾ ਬੇਰ ਸਾਹਿਬ ਵਿਖੇ ਸਜੇ ਦੀਵਾਨ ’ਚ ਭਾਈ ਪਰਮਿੰਦਰ ਸਿੰਘ ਹਜ਼ੂਰੀ ਰਾਗੀ ਜਥਾ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ, ਭਾਈ ਦਿਲਬਾਗ ਸਿੰਘ ਪ੍ਰਧਾਨ ਰਾਗੀ ਸਭਾ ਗੁਰਦੁਆਰਾ ਬੇਰ ਸਾਹਿਬ, ਭਾਈ ਬੱਗਾ ਸਿੰਘ ਰਾਗੀ, ਭਾਈ ਸਰਬਜੀਤ ਸਿੰਘ ਰਾਗੀ, ਭਾਈ ਦਿਆਲ ਸਿੰਘ ਮੁੱਖ ਰਾਗੀ, ਭਾਈ ਮਨਪ੍ਰੀਤ ਸਿੰਘ ਪ੍ਰਚਾਰਕ, ਭਾਈ ਨਿਸ਼ਾਨ ਸਿੰਘ ਝਬਾਲ ਕਵੀਸ਼ਰੀ, ਭਾਈ ਰਣਜੀਤ ਸਿੰਘ ਚੋਹਲਾ ਸਾਹਿਬ, ਰਾਜ ਸਿੰਘ ਆਹਲੀ, ਭਾਈ ਸ਼ਿੰਗਾਰਾ ਸਿੰਘ ਸ਼ੌਕੀ, ਬੀਬੀ ਜਸਬੀਰ ਕੌਰ ਜੱਸ ਢਾਡੀ ਜਥਾ, ਭਾਈ ਰਣਜੀਤ ਸਿੰਘ ਕਵੀਸ਼ਰੀ, ਭਾਈ ਅਮਰੀਕ ਸਿੰਘ ਮਾਹੀ ਕਵੀਸ਼ਰੀ ਜਥਾ, ਭਾਈ ਜਰਨੈਲ ਸਿੰਘ ਬੈਂਸ ਢਾਡੀ, ਗੁਰਜੀਤ ਸਿੰਘ ਕਪੂਰਥਲਾ ਢਾਡੀ ਜਥਾ, ਭਾਈ ਅਵਤਾਰ ਸਿੰਘ ਦੂਲੋਵਾਲ ਕਵੀਸ਼ਰੀ ਜਥਾ, ਭਾਈ ਸੰਦੀਪ ਸਿੰਘ ਚੰਦਨ ਕਵੀਸ਼ਰੀ ਜਥਾ ਤੇ ਵੱਖ-ਵੱਖ ਉੱਚ ਕੋਟੀ ਦੇ ਰਾਗੀ ਜਥਿਆਂ, ਕਵੀਸ਼ਰੀ ਤੇ ਵਿਦਵਾਨ ਕਥਾ ਵਾਚਕਾਂ ਸੰਗਤਾਂ ਨੂੰ ਗੁਰੂ ਜਸ ਸਰਵਣ ਕਰਵਾਇਆ।

PunjabKesari

ਰਾਤ ਦੇ ਦੀਵਾਨ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਜਥੇ. ਬਲਦੇਵ ਸਿੰਘ ਕਲਿਆਣ, ਜਥੇ. ਜਰਨੈਲ ਸਿੰਘ ਡੋਗਰਾਂਵਾਲ, ਬੀਬੀ ਗੁਰਪ੍ਰੀਤ ਕੌਰ ਰੂਹੀ ਮੈਂਬਰ ਸ਼੍ਰੋਮਣੀ ਕਮੇਟੀ, ਮੈਨੇਜਰ ਅਵਤਾਰ ਸਿੰਘ, ਮਹਿੰਦਰ ਸਿੰਘ ਆਹਲੀ ਰਿਟਾ. ਸਕੱਤਰ ਤੇ ਭਾਈ ਹਰਿੰਦਰ ਸਿੰਘ, ਭਾਈ ਰਿੱਕਲ ਸਿੰਘ ਹਜੂਰੀ ਰਾਗੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਜਥੇ ਨੇ ਹਾਜ਼ਰੀ ਭਰੀ। ਦੀਵਾਨ ਵਿਚ ਭਾਈ ਕਰਨਜੀਤ ਸਿੰਘ ਕਥਾ ਵਾਚਕ ਬੇਰ ਸਾਹਿਬ, ਭਾਈ ਮਨਪ੍ਰੀਤ ਸਿੰਘ ਪ੍ਰਚਾਰਕ ਭਾਈ ਦਿਆਲ ਸਿੰਘ ਦਾ ਰਾਗੀ ਜਥਾ ਤੇ ਹੋਰ ਜਥਿਆਂ ਸੰਗਤਾਂ ਨੂੰ ਗੁਰ ਇਤਿਹਾਸ ਸੁਣਾਇਆ। ਰਾਤ ਨੂੰ ਭਾਈ ਕੰਵਲਜੀਤ ਸਿੰਘ ਤੇ ਭਾਈ ਦਿਆਲ ਸਿੰਘ, ਭਾਈ ਦਿਲਬਾਗ ਸਿੰਘ ਤੇ ਹੋਰ ਜਥਿਆਂ ਗੁਰਬਾਣੀ ਕੀਰਤਨ ਨਾਲ ਨਿਹਾਲ ਕੀਤਾ। ਇਸ ਤੋਂ ਪਹਿਲਾਂ ਰਾਤ ਕਵੀ ਦਰਬਾਰ ’ਚ ਕਵੀਆਂ ਨੇ ਆਪਣੀਆਂ ਸ੍ਰੀ ਗੁਰੂ ਨਾਨਕ ਸਾਹਿਬ ਸਬੰਧੀ ਕਵਿਤਾਵਾਂ ਸੁਣਾਈਆਂ।

PunjabKesari

PunjabKesari

PunjabKesari

PunjabKesari

PunjabKesari

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Credit : www.jagbani.com

  • TODAY TOP NEWS