ਸੰਗਰੂਰ- ਕੈਨੇਡਾ ’ਚ ਕਤਲ ਕੀਤੀ ਗਈ 27 ਸਾਲਾ ਨੌਜਵਾਨ ਕੁੜੀ ਅਮਨਪ੍ਰੀਤ ਕੌਰ ਸੈਣੀ ਦਾ ਸੰਗਰੂਰ ਵਿਖੇ ਸਸਕਾਰ ਹੋਇਆ। ਅਮਨਪ੍ਰੀਤ ਕੌਰ ਸੈਣੀ ਦੀ ਮ੍ਰਿਤਕ ਦੇਹ ਸੰਗਰੂਰ ਵਿਖੇ ਉਨ੍ਹਾਂ ਦੇ ਘਰ ਪਹੁੰਚੀ ਜਿਸ ਤੋਂ ਬਾਅਦ ਉੱਭਾਵਾਲ ਰੋਡ ਸਥਿਤ ਸ਼ਮਸਾਨਘਾਟ ਵਿਖੇ ਸਸਕਾਰ ਹੋਇਆ। ਸੈਣੀ ਦੀ ਮ੍ਰਿਤਕ ਦੇਹ ਨੂੰ ਘਰ ਤੋਂ ਲਿਜਾਉਂਦੇ ਸਮੇਂ ਰਿਸ਼ਤੇਦਾਰਾਂ, ਸਕੇ ਸਬੰਧੀਆਂ ਤੋਂ ਇਲਾਵਾ ਭਾਰੀ ਗਿਣਤੀ ਸੰਗਰੂਰ ਦੇ ਲੋਕ ਵੀ ਮੌਜੂਦ ਰਹੇ ਅਤੇ ਸਭ ਨੇ ਨਮ ਅੱਖਾਂ ਨਾਲ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਅਤੇ ਆਤਮਿਕ ਸ਼ਾਂਤੀ ਲਈ ਰੱਬ ਅੱਗੇ ਅਰਦਾਸ ਕੀਤੀ। ਅਮਨਪ੍ਰੀਤ ਕੌਰ ਦੇ ਮਾਪਿਆਂ ਅਤੇ ਰਿਸ਼ਤੇਦਾਰਾਂ ਦਾ ਰੋ-ਰੋ ਕੇ ਬੂਰਾ ਹਾਲ ਸੀ। ਪਰਿਵਾਰ ਨਾਲ ਵੱਖ-ਵੱਖ ਰਾਜਸੀ, ਧਾਰਮਿਕ ਅਤੇ ਸਮਾਜ ਸੇਵੀ ਆਗੂਆਂ ਵੱਲੋਂ ਭਾਰੀ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।
ਇਹ ਖ਼ਬਰ ਵੀ ਪੜ੍ਹੋ - ਜਿੰਨੇ ਵੀ ਨਵੇਂ ਅਕਾਲੀ ਦਲ ਬਣਨਗੇ, ਸਾਰੇ ਹੀ ਨਕਾਰੇ ਜਾਣਗੇ: ਸੁਖਬੀਰ ਬਾਦਲ
PR ਦੀ ਉਮੀਦ ਵਿਚ ਸੀ ਅਮਨਪ੍ਰੀਤ
ਅਮਨਪ੍ਰੀਤ ਕੌਰ ਸੈਣੀ 2021 'ਚ ਕੈਨੇਡਾ ਗਈ ਸੀ। ਉਸ ਦੇ ਪਿਤਾ ਇੰਦਰਜੀਤ ਸਿੰਘ ਨੇ ਦੱਸਿਆ ਕਿ ਅਮਨਪ੍ਰੀਤ ਬਹੁਤ ਹੋਣਹਾਰ ਸੀ ਅਤੇ ਉੱਥੇ ਇਕ ਕੈਨੇਡੀਅਨ ਹਸਪਤਾਲ ਵਿਚ ਕੰਮ ਕਰ ਰਹੀ ਸੀ। ਉਹ ਜਲਦ ਹੀ ਸਥਾਈ ਨਿਵਾਸੀ (PR) ਦਾ ਦਰਜਾ ਹਾਸਲ ਕਰਨ ਵਾਲੀ ਸੀ। ਆਪਣੀ ਮਿਹਨਤ ਦੇ ਦਮ 'ਤੇ ਉਹ ਚੰਗੀ ਜ਼ਿੰਦਗੀ ਜੀਅ ਰਹੀ ਸੀ।
ਲਾਪਤਾ ਹੋਣ ਦੇ ਦੋ ਦਿਨ ਬਾਅਦ ਮਿਲੀ ਲਾਸ਼
ਪਰਿਵਾਰ ਨੇ ਦੱਸਿਆ ਕਿ ਅਮਨਪ੍ਰੀਤ 20 ਅਕਤੂਬਰ ਨੂੰ ਕੈਨੇਡਾ ਵਿਚ ਲਾਪਤਾ ਹੋ ਗਈ ਸੀ, ਜਿਸ ਦੀ ਰਿਪੋਰਟ ਦਰਜ ਕਰਵਾਈ ਗਈ। ਪੁਲਸ ਦੀ ਡੂੰਘੀ ਜਾਂਚ ਤੋਂ ਬਾਅਦ ਪਤਾ ਲੱਗਾ ਕਿ ਉਸ ਦਾ ਕਤਲ ਹੋ ਗਿਆ ਹੈ ਅਤੇ ਉਸ ਦੀ ਲਾਸ਼ ਦੋ ਦਿਨ ਬਾਅਦ ਲਿੰਕਨ, ਓਨਟਾਰੀਓ ਵਿੱਚ ਬਰਾਮਦ ਕੀਤੀ ਗਈ।
Credit : www.jagbani.com