ਇੰਟਰਨੈਸ਼ਨਲ ਡੈਸਕ- ਗੁਆਂਢੀ ਮੁਲਕ ਪਾਕਿਸਤਾਨ ਤੋਂ ਇਕ ਵੱਡੀ ਖਬਰ ਆ ਰਹੀ ਹੈ, ਜਿੱਥੇ 4 ਸੂਬਿਆਂ ਨੂੰ 12 ਹਿੱਸਿਆਂ ’ਚ ਵੰਡਣ ਦੀ ਤਿਆਰੀ ਚੱਲ ਰਹੀ ਹੈ। ਦੇਸ਼ ਦੇ ਸੰਚਾਰ ਮੰਤਰੀ ਅਬਦੁਲ ਅਲੀਮ ਖਾਨ ਨੇ ਕਿਹਾ ਹੈ ਕਿ ਦੇਸ਼ ’ਚ ਛੋਟੇ-ਛੋਟੇ ਸੂਬਿਆਂ ਦਾ ਬਣਨਾ ਹੁਣ ਤੈਅ ਹੈ।
ਉਨ੍ਹਾਂ ਦਾ ਤਰਕ ਹੈ ਕਿ ਇਸ ਨਾਲ ਸ਼ਾਸਨ ’ਚ ਸੁਧਾਰ ਹੋਵੇਗਾ। ਅਬਦੁਲ ਅਲੀਮ ਖਾਨ ਐਤਵਾਰ ਨੂੰ ਸ਼ੇਖੂਪੁਰਾ ’ਚ ਇਸਤਹਿਕਾਮ-ਏ-ਪਾਕਿਸਤਾਨ ਪਾਰਟੀ (ਆਈ. ਪੀ. ਪੀ.) ਦੇ ਵਰਕਰ ਸੰਮੇਲਨ ’ਚ ਸ਼ਾਮਲ ਹੋਏ। ਇਸ ਦੌਰਾਨ ਉਨ੍ਹਾਂ ਕਿਹਾ ਕਿ ਸਿੰਧ ਅਤੇ ਪੰਜਾਬ ’ਚ 3-3 ਨਵੇਂ ਸੂਬੇ ਬਣਾਏ ਜਾ ਸਕਦੇ ਹਨ। ਅਜਿਹੀ ਵੰਡ ਬਲੋਚਿਸਤਾਨ ਅਤੇ ਖੈਬਰ ਪਖਤੂਨਖਵਾ ’ਚ ਵੀ ਹੋ ਸਕਦੀ ਹੈ।
ਅਲੀਮ ਖਾਨ ਦੀ ਪਾਰਟੀ ਆਈ. ਪੀ. ਪੀ., ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦੀ ਗੱਠਜੋੜ ਸਰਕਾਰ ਦਾ ਹਿੱਸਾ ਹੈ। ਹਾਲਾਂਕਿ, ਬਿਲਾਵਲ ਭੁੱਟੋ ਦੀ ਪਾਰਟੀ ਪੀ. ਪੀ. ਪੀ. ਨੇ ਇਸ ਦਾ ਵਿਰੋਧ ਕੀਤਾ ਹੈ। ਸਿੰਧ ਦੇ ਮੁੱਖ ਮੰਤਰੀ ਮੁਰਾਦ ਅਲੀ ਸ਼ਾਹ ਨੇ ਧਮਕੀ ਦਿੰਦਿਆਂ ਕਿਹਾ ਕਿ ਅੱਲ੍ਹਾ ਤੋਂ ਇਲਾਵਾ ਕਿਸੇ ਕੋਲ ਸਿੰਧ ਨੂੰ ਵੰਡਣ ਦੀ ਤਾਕਤ ਨਹੀਂ ਹੈ।
Credit : www.jagbani.com