ਕਹਿਰ ਓ ਰੱਬਾ! ਰੂਹ ਕੰਬਾਊ ਹਾਦਸੇ 'ਚ ਇੱਕੋ ਪਰਿਵਾਰ ਦੇ 5 ਲੋਕ ਜ਼ਿੰਦਾ ਸੜੇ, ਮਚਿਆ ਚੀਕ-ਚਿਹਾੜਾ

ਕਹਿਰ ਓ ਰੱਬਾ! ਰੂਹ ਕੰਬਾਊ ਹਾਦਸੇ 'ਚ ਇੱਕੋ ਪਰਿਵਾਰ ਦੇ 5 ਲੋਕ ਜ਼ਿੰਦਾ ਸੜੇ, ਮਚਿਆ ਚੀਕ-ਚਿਹਾੜਾ

ਬਾਰਾਬੰਕੀ : ਉੱਤਰ ਪ੍ਰਦੇਸ਼ ਦੇ ਬਾਰਾਬੰਕੀ ਜ਼ਿਲ੍ਹੇ ਦੇ ਹੈਦਰਗੜ੍ਹ ਪੂਰਵਾਂਚਲ ਐਕਸਪ੍ਰੈਸਵੇਅ 'ਤੇ ਡੀਹ ਪਿੰਡ ਨੇੜੇ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ। ਪੂਰਵਾਂਚਲ ਐਕਸਪ੍ਰੈਸਵੇਅ ’ਤੇ ਵਾਪਰੇ ਇਸ ਭਿਆਨਕ ਦੁਖਾਂਤ ਦੌਰਾਨ ਇਕ ਮਾਂ, ਪੁੱਤਰ ਤੇ 3 ਬੇਟੀਆਂ ਦੀ ਜ਼ਿੰਦਾ ਸੜਨ ਨਾਲ ਮੌਤ ਹੋ ਗਈ। ਇਸ ਦੁਖਦਾਈ ਹਾਦਸੇ ਤੋਂ ਬਾਅਦ ਘਟਨਾ ਵਾਲੀ ਥਾਂ 'ਤੇ ਚੀਕ-ਚਿਹਾੜਾ ਮਚ ਗਿਆ। 

ਪੜ੍ਹੋ ਇਹ ਵੀ - ਸੜਕ 'ਤੇ ਜਾਂਦੀ ਕਾਰ ਉੱਪਰ ਆ ਡਿੱਗਾ ਜਹਾਜ਼, ਪੈ ਗਈਆਂ ਭਾਜੜਾਂ (ਵੀਡੀਓ)

ਜਾਣਕਾਰੀ ਮੁਤਾਬਕ ਸੁਬੇਹਾ ਥਾਣਾ ਖੇਤਰ ਦੇ ਅਮਿਤਪੁਰਵਾ ਤੇ ਡੀਹੇ ਪਿੰਡਾਂ ਦਰਮਿਆਨ ਐਕਸਪ੍ਰੈਸਵੇਅ ’ਤੇ ਖੜੀ ਇਕ ਵੈਗਨਆਰ ਕਾਰ ਨੂੰ ਇਕ ਹੋਰ ਕਾਰ ਨੇ ਪਿੱਛੋਂ ਤੋਂ ਆ ਕੇ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਤੋਂ ਬਾਅਦ ਵੈਗਨਆਰ ਨੂੰ ਅੱਗ ਲੱਗ ਗਈ, ਜਿਸ ਨਾਲ ਇਕ ਡਰਾਈਵਰ ਤੇ ਦੀਵਾਨ ਜਾਵੇਦ ਅਸ਼ਰਫ ਦੇ ਪਰਿਵਾਰ ਦੇ 5 ਮੈਂਬਰ ਮੌਕੇ ’ਤੇ ਸੜ ਗਏ। ਦੋਵੇਂ ਕਾਰਾਂ ਗੋਰਖਪੁਰ ਤੋਂ ਦਿੱਲੀ ਜਾ ਰਹੀਆਂ ਸਨ। ਮ੍ਰਿਤਕਾਂ ’ਚ ਵਾਰਾਣਸੀ ਦੇ ਰਹੀਮਪੁਰ ਲੋਹਟਾ ਦਾ ਰਹਿਣ ਵਾਲਾ ਜਾਵੇਦ ਅਸ਼ਰਫ, ਉਸ ਦੀ ਪਤਨੀ ਗੁਲਫਸ਼ਾ ਉਰਫ਼ ਚਾਂਦਨੀ (30), ਪੁੱਤਰ ਜਿਆਨ (10), ਧੀਆਂ ਸਮਰੀਨ (12), ਇਲਮਾ (6), ਇਜ਼ਮਾ (4), ਤੇ ਕਾਰ ਡਰਾਈਵਰ ਸ਼ਾਮਲ ਹਨ।

ਪੜ੍ਹੋ ਇਹ ਵੀ - ਠੰਡ ਕਾਰਨ ਬਦਲਿਆ ਸਕੂਲਾਂ ਦਾ ਸਮਾਂ! ਹੁਣ ਇਸ ਸਮੇਂ ਲੱਗਣਗੀਆਂ ਕਲਾਸਾਂ, ਇਸ ਸੂਬੇ 'ਚ ਜਾਰੀ ਹੋਏ ਹੁਕਮ

ਜਾਂਚ ਦੌਰਾਨ ਪਤਾ ਲੱਗਾ ਹੈ ਕਿ ਜਾਵੇਦ ਅਸ਼ਰਫ ਆਜ਼ਮਗੜ੍ਹ ਦੇ ਇਕ ਪੁਲਸ ਥਾਣੇ ’ਚ ਤਾਇਨਾਤ ਹੈ। ਸੂਚਨਾ ਮਿਲਣ ’ਤੇ ਪਹੁੰਚੇ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਅੱਗ ’ਤੇ ਕਾਬੂ ਪਾਇਆ ਪਰ ਉਦੋਂ ਤੱਕ ਦੋਵੇਂ ਕਾਰਾਂ ਪੂਰੀ ਤਰ੍ਹਾਂ ਸੜ ਚੁੱਕੀਆਂ ਸਨ। ਦੂਜੀ ਕਾਰ ’ਚ ਸਫ਼ਰ ਕਰ ਰਹੇ ਜੀਸਨ ਪੁੱਤਰ ਗੱਫਾਰ (24), ਤ੍ਰਿਪਤੀ (17), ਦੀਪਤੀ (16), ਦੀਪਾਂਸ਼ੂ ਦੀ ਪਤਨੀ ਪ੍ਰਗਤੀ (23) ਤੇ ਦੀਪਾਂਸ਼ੂ (24) ਵਾਸੀ ਬਲਾਕ 16, ਸਾਊਥ ਪੁਰੀ, ਦਿੱਲੀ ਜ਼ਖ਼ਮੀ ਹੋ ਗਏ।

ਪੜ੍ਹੋ ਇਹ ਵੀ - ਖ਼ੁਸ਼ਖ਼ਬਰੀ: ਨਵੇਂ ਸਾਲ ਤੋਂ ਵਧੇਗੀ ਮੁਲਾਜ਼ਮਾਂ ਦੀ ਤਨਖ਼ਾਹ! ਇਸ ਸੂਬਾ ਸਰਕਾਰ ਨੇ ਕਰ 'ਤਾ ਐਲਾਨ

Credit : www.jagbani.com

  • TODAY TOP NEWS