ਫਰੀਦਕੋਟ- ਸ਼੍ਰੋਮਣੀ ਅਕਾਲੀ ਦਲ ਨੇ ਹਲਕਾ ਕੋਟਕਪੂਰਾ ਤੋਂ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ। ਅਕਾਲੀ ਦਲ ਵੱਲੋਂ ਮਨਤਾਰ ਸਿੰਘ ਬਰਾੜ ਨੂੰ ਹਲਕਾ ਕੋਟਕਪੂਰਾ ਤੋਂ ਉਮੀਦਵਾਰ ਐਲਾਨਿਆ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੋਟਕਪੂਰਾ ਵਿਖੇ ਦਾਣਾ ਮੰਡੀ 'ਚ ਕੀਤੀ ਗਈ 'ਪੰਜਾਬ ਬਚਾਓ ਰੈਲੀ' ਦੌਰਾਨ ਇਸ਼ਾਰਿਆਂ-ਇਸ਼ਾਰਿਆਂ 'ਚ ਬੋਲਦੇ ਕਿਹਾ ਕਿ ਮਨਤਾਰ ਸਿੰਘ ਬਰਾੜ ਨੂੰ ਜਿਤਾ ਦਿਓ। ਮਨਤਾਰ ਸਿੰਘ ਬਰਾੜ ਮੇਰੇ ਭਰਾਵਾਂ ਵਰਗੇ ਹਨ, ਮੈਂ ਇਸ ਨੂੰ ਕਿਸੇ ਚੀਜ਼ ਲਈ ਨਾਂਹ ਨਹੀਂ ਕਰ ਸਕਦਾ।
ਮਨਤਾਰ ਸਿੰਘ ਬਰਾੜ ਬੇਹੱਦ ਈਮਾਨਦਾਰ ਅਤੇ ਹਿੰਮਤ ਵਾਲੇ ਇਨਸਾਨ ਹਨ। ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਇਹ ਹੁਣ ਤੁਹਾਡੇ 'ਤੇ ਹੈ, ਜੇਕਰ ਤੁਸੀਂ ਆਪਣੇ ਹਲਕੇ ਨੂੰ ਵਧੀਆ ਬਣਾਉਣਾ ਹੈ ਤਾਂ ਮਨਤਾਰ ਨੂੰ ਜਿਤਾ ਦਿਓ, ਹਲਕੇ ਦੇ ਵਿਕਾਸ ਪੱਖੋਂ ਪੂਰਾ ਨਜ਼ਾਰਾ ਲਿਆ ਦੇਵਾਂਗੇ। ਫਿਰ ਵੇਖੀਓ ਕਿਵੇਂ ਪੰਜਾਬ ਅੱਗੇ ਵਧਦਾ ਹੈ।
ਉਥੇ ਹੀ ਸੁਖਬੀਰ ਬਾਦਲ ਨੇ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਤੰਜ ਕੱਸਦੇ ਹੋਏ ਕਿਹਾ ਕਿ ਉਹ ਸੂਬਾ ਹੀ ਤਰੱਕੀ ਕਰਦਾ ਹੈ, ਜਿੱਥੇ ਡਰ ਦਾ ਮਾਹੌਲ ਨਾ ਹੋਵੇ ਪਰ ਅੱਜ ਪੰਜਾਬ 'ਚ ਹਰ ਪਾਸੇ ਡਰ ਦਾ ਮਾਹੌਲ ਬਣ ਗਿਆ ਹੈ। ਗੈਂਗਸਟਰਵਾਦ ਵਧਿਆ ਹੈ। ਫਿਰੌਤੀ ਦੀਆਂ ਕਾਲਾਂ ਆ ਰਹੀਆਂ ਹਨ।
ਆਪਣੀ ਸਰਕਾਰ ਵੇਲੇ ਦੇ ਕੰਮਾਂ ਦਾ ਜ਼ਿਕਰ ਕਰਦੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜੋ ਕੁਝ ਵੀ ਅੱਜ ਪੰਜਾਬ 'ਚ ਬਣਿਆ ਹੋਇਆ ਹੈ, ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੱਲੋਂ ਹੀ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਆਉਣ 'ਤੇ ਬੰਦ ਕੀਤੀਆਂ ਗਈਆਂ ਸਾਰੀਆਂ ਸਕੀਮਾਂ ਮੁੜ ਤੋਂ ਚਾਲੂ ਕੀਤੀਆਂ ਜਾਣਗੀਆਂ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
Credit : www.jagbani.com