ਤੇਲ-ਗੈਸ ਦੀ ਕਿੱਲਤ ਵਿਚਾਲੇ Strait Of Hormuz ਬਾਰੇ ਇਰਾਨ ਦਾ ਵੱਡਾ ਬਿਆਨ

ਤੇਲ-ਗੈਸ ਦੀ ਕਿੱਲਤ ਵਿਚਾਲੇ Strait Of Hormuz ਬਾਰੇ ਇਰਾਨ ਦਾ ਵੱਡਾ ਬਿਆਨ

ਇੰਟਰਨੈਸ਼ਨਲ ਡੈਸਕ- ਪੱਛਮੀ ਏਸ਼ੀਆ ਵਿੱਚ ਜਾਰੀ ਜੰਗ ਹੁਣ ਇੱਕ ਅਜਿਹੇ ਮੋੜ 'ਤੇ ਪਹੁੰਚ ਗਈ ਹੈ ਜਿੱਥੇ ਪੂਰੀ ਦੁਨੀਆ ਦੀ ਆਰਥਿਕਤਾ ਖ਼ਤਰੇ ਵਿੱਚ ਹੈ। ਅੰਤਰਰਾਸ਼ਟਰੀ ਸਮੁੰਦਰੀ ਸੰਗਠਨ (IMO) ਵਿੱਚ ਇਰਾਨੀ ਆਗੂ ਅਲੀ ਮੂਸਵੀ ਨੇ ਐਲਾਨ ਕੀਤਾ ਹੈ ਕਿ ਹਾਰਮੁਜ਼ ਦੀ ਖਾੜੀ ਸਿਰਫ਼ ਇਰਾਨ ਦੇ ਦੁਸ਼ਮਣਾਂ ਲਈ ਬੰਦ ਹੈ ਤੇ ਬਾਕੀ ਦੇਸ਼ਾਂ ਲਈ ਇਹ ਰਸਤਾ ਪੂਰੀ ਤਰ੍ਹਾਂ ਖੁੱਲ੍ਹਾ ਹੈ। ਇਸ ਦੇ ਜਵਾਬ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਰਾਨ ਨੂੰ ਸਿੱਧੀ ਫ਼ੌਜੀ ਕਾਰਵਾਈ ਦੀ ਧਮਕੀ ਦਿੱਤੀ ਹੈ।

ਅਲੀ ਮੂਸਵੀ ਨੇ ਸਪੱਸ਼ਟ ਕੀਤਾ ਕਿ ਵਿਦੇਸ਼ੀ ਜਹਾਜ਼ ਹਰਮੁਜ਼ ਦੀ ਖਾੜੀ ਵਿੱਚੋਂ ਲੰਘ ਸਕਦੇ ਹਨ, ਪਰ ਉਨ੍ਹਾਂ ਨੂੰ ਸੁਰੱਖਿਆ ਨਿਯਮਾਂ ਲਈ ਇਰਾਨੀ ਸਰਕਾਰ ਨਾਲ ਤਾਲਮੇਲ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਮੌਜੂਦਾ ਤਣਾਅ ਦੀ ਜੜ੍ਹ ਅਮਰੀਕਾ ਅਤੇ ਇਜ਼ਰਾਈਲ ਵੱਲੋਂ ਛੇੜੀ ਗਈ ਜੰਗ ਹੈ।

ਜ਼ਿਕਰਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਸੋਸ਼ਲ ਮੀਡੀਆ 'ਤੇ ਪੋਸਟ ਕਰਦਿਆਂ ਕਿਹਾ, "ਜੇਕਰ ਇਰਾਨ ਨੇ ਅਗਲੇ 48 ਘੰਟਿਆਂ ਦੇ ਅੰਦਰ ਹਾਰਮੁਜ਼ ਦੀ ਖਾੜੀ ਨੂੰ ਪੂਰੀ ਤਰ੍ਹਾਂ ਨਹੀਂ ਖੋਲ੍ਹਿਆ, ਤਾਂ ਅਮਰੀਕਾ ਇਰਾਨ ਦੇ ਸਾਰੇ ਪਾਵਰ ਪਲਾਂਟਾਂ ਨੂੰ ਤਬਾਹ ਕਰ ਦੇਵੇਗਾ।" ਹਰਮੁਜ਼ ਦੀ ਖਾੜੀ ਦੁਨੀਆ ਦੇ 20 ਫ਼ੀਸਦੀ ਤੇਲ ਅਤੇ ਗੈਸ ਦੀ ਸਪਲਾਈ ਦਾ ਮੁੱਖ ਰਸਤਾ ਹੈ। ਇਰਾਨ ਵੱਲੋਂ ਇਹ ਰਸਤਾ ਬੰਦ ਕੀਤੇ ਜਾਣ ਮਗਰੋਂ ਗਲੋਬਲ ਮਾਰਕੀਟ ਵਿੱਚ ਤੇਲ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ।

ਅਮਰੀਕੀ ਰੱਖਿਆ ਖੁਫੀਆ ਏਜੰਸੀ ਦੇ ਅਨੁਸਾਰ, ਇਰਾਨ ਕੋਲ ਇੰਨੀ ਸਮਰੱਥਾ ਹੈ ਕਿ ਉਹ ਹਾਰਮੁਜ਼ ਦੀ ਖਾੜੀ ਨੂੰ 1 ਤੋਂ 6 ਮਹੀਨਿਆਂ ਤੱਕ ਬੰਦ ਰੱਖ ਸਕਦਾ ਹੈ। ਇਹ ਰਿਪੋਰਟ ਟਰੰਪ ਪ੍ਰਸ਼ਾਸਨ ਲਈ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ ਕਿਉਂਕਿ ਲੰਬੇ ਸਮੇਂ ਤੱਕ ਰਸਤਾ ਬੰਦ ਰਹਿਣ ਨਾਲ ਅਮਰੀਕੀ ਆਰਥਿਕਤਾ ਨੂੰ ਭਾਰੀ ਨੁਕਸਾਨ ਹੋ ਸਕਦਾ ਹੈ। ਜੇਕਰ ਇਰਾਨ ਟਰੰਪ ਦੀ ਧਮਕੀ ਅੱਗੇ ਨਹੀਂ ਝੁਕਦਾ, ਤਾਂ ਅਸੀਂ ਅਮਰੀਕਾ ਵੱਲੋਂ ਇਰਾਨ ਦੇ ਊਰਜਾ ਢਾਂਚੇ 'ਤੇ ਵੱਡੇ ਹਵਾਈ ਹਮਲੇ ਦੇਖ ਸਕਦੇ ਹਾਂ। ਇਸ ਨਾਲ ਜੰਗ ਪੂਰੇ ਖਾੜੀ ਖੇਤਰ ਵਿੱਚ ਫੈਲ ਜਾਵੇਗੀ, ਜਿਸ ਦਾ ਅਸਰ ਭਾਰਤ ਸਮੇਤ ਪੂਰੀ ਦੁਨੀਆ 'ਤੇ ਪਵੇਗਾ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

Credit : www.jagbani.com

  • TODAY TOP NEWS