ਈਰਾਨ ਜੰਗ ਵਿਚਾਲੇ PM ਮੋਦੀ ਨੇ ਸੱਦ ਲਈ ਹਾਈ ਲੈਵਲ ਮੀਟਿੰਗ ! ਤੇਲ-ਗੈਸ ਬਾਰੇ ਹੋ ਸਕਦੈ ਵੱਡਾ ਐਲਾਨ

ਈਰਾਨ ਜੰਗ ਵਿਚਾਲੇ PM ਮੋਦੀ ਨੇ ਸੱਦ ਲਈ ਹਾਈ ਲੈਵਲ ਮੀਟਿੰਗ ! ਤੇਲ-ਗੈਸ ਬਾਰੇ ਹੋ ਸਕਦੈ ਵੱਡਾ ਐਲਾਨ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੱਛਮੀ ਏਸ਼ੀਆ 'ਚ ਬਦਲਦੀ ਸਥਿਤੀ ਦੇ ਮੱਦੇਨਜ਼ਰ ਪੈਟਰੋਲੀਅਮ, ਊਰਜਾ ਅਤੇ ਖਾਦ ਖੇਤਰਾਂ ਦਾ ਜਾਇਜ਼ਾ ਲੈਣ ਲਈ ਐਤਵਾਰ ਸ਼ਾਮ ਸੀਨੀਅਰ ਮੰਤਰੀਆਂ ਨਾਲ ਇਕ ਬੈਠਕ ਦੀ ਪ੍ਰਧਾਨਗੀ ਕਰਨਗੇ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਸੂਤਰਾਂ ਨੇ ਦੱਸਿਆ ਕਿ ਬੈਠਕ ਦਾ ਮੁੱਖ ਮਕਸਦ ਦੇਸ਼ ਭਰ 'ਚ ਨਿਰਵਿਘਨ ਸਪਲਾਈ ਅਤੇ ਕੁਸ਼ਲ ਵੰਡ ਯਕੀਨੀ ਕਰਨਾ ਹੈ ਅਤੇ ਸਰਕਾਰ ਇਸ ਦਿਸ਼ਾ 'ਚ ਸਰਗਰਮ ਕਦਮ ਚੁੱਕ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਮੁੱਖ ਜ਼ੋਰ ਉਪਭੋਗਤਾ ਅਤੇ ਉਦਯੋਗ ਦੇ ਹਿੱਤਾਂ ਦੀ ਰੱਖਿਆ ਲਈ ਗਲੋਬਲ ਘਟਨਾਕ੍ਰਮ 'ਤੇ ਲਗਾਤਾਰ ਨਜ਼ਰ ਰੱਖਣ 'ਤੇ ਹੈ। ਪੀ.ਐੱਮ. ਮੋਦੀ ਨੇ 12 ਮਾਰਚ ਨੂੰ ਕਿਹਾ ਸੀ ਕਿ ਪੱਛਮੀ ਏਸ਼ੀਆ 'ਚ ਯੁੱਧ ਨੇ ਵਿਸ਼ਵਿਆਪੀ ਊਰਜਾ ਸੰਕਟ ਪੈਦਾ ਕਰ ਦਿੱਤਾ ਹੈ, ਜੋ ਰਾਸ਼ਟਰੀ ਚਰਿੱਤਰ ਦੀ ਇਕ ਗੰਭੀਰ ਪ੍ਰੀਖਿਆ ਹੈ ਅਤੇ ਇਸ ਨਾਲ ਸ਼ਾਂਤੀ, ਸਬਰ ਅਤੇ ਲੋਕਾਂ 'ਚ ਜ਼ਿਆਦਾ ਜਾਗਰੂਕਤਾ ਰਾਹੀਂ ਨਜਿੱਠਣ ਦੀ ਲੋੜ ਹੈ। 

ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਉਨ੍ਹਾਂ ਦੀ ਸਰਕਾਰ ਅੰਤਰਰਾਸ਼ਟਰੀ ਸਪਲਾਈ ਲੜੀ 'ਚ ਪੈਦਾ ਰੁਕਾਵਟਾਂ ਨਾਲ ਨਜਿੱਠਣ ਲਈ ਲਗਾਤਾਰ ਕੰਮ ਕਰ ਰਹੀ ਹੈ। ਪੀ.ਐੱਮ. ਮੋਦੀ ਨੇ ਕਿਹਾ ਸੀ,''ਇਹ ਪਤਾ ਲਗਾਉਣ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਪਲਾਈ ਚੇਨ 'ਚ ਆਈਆਂ ਰੁਕਾਵਟਾਂ ਨੂੰ ਅਸੀਂ ਕਿਵੇਂ ਦੂਰ ਕਰ ਸਕਦੇ ਹਾਂ।'' ਅਮਰੀਕਾ ਅਤੇ ਇਜ਼ਰਾਈਲ ਵਲੋਂ ਈਰਾਨ 'ਤੇ 28 ਫਰਵਰੀ ਨੂੰ ਹਮਲਾ ਕੀਤੇ ਜਾਣ ਤੋਂ ਬਾਅਦ ਯੁੱਧ ਦੀ ਸ਼ੁਰੂਆਤ ਹੋਈ। ਈਰਾਨ ਨੇ ਜਵਾਬੀ ਕਾਰਵਾਈ ਕਰਦੇ ਹੋਏ ਇਜ਼ਰਾਈਲ ਅਤੇ ਖਾੜੀ ਖੇਤਰ ਦੇ ਆਪਣੇ ਕਈ ਗੁਆਂਢੀ ਦੇਸ਼ਾਂ 'ਤੇ ਹਮਲਾ ਕੀਤਾ। ਈਰਾਨ ਨੇ Strait of Hormuz ਨੂੰ ਪ੍ਰਭਾਵਿਤ ਕਰ ਦਿੱਤਾ ਹੈ, ਜੋ ਇਕ ਮੁੱਖ ਸਮੁੰਦਰੀ ਮਾਰਗ ਹੈ ਅਤੇ ਇਸ ਰਾਹੀਂ ਦੁਨੀਆ ਦੀ 20 ਫੀਸਦੀ ਊਰਜਾ ਦੀ ਆਵਾਜਾਈ ਹੁੰਦੀ ਹੈ। ਜੰਗ ਸ਼ੁਰੂ ਹੋਣ ਦੇ ਬਾਅਦ ਤੋਂ ਈਰਾਨ ਨੇ ਬਹੁਤ ਘੱਟ ਬੇੜਿਆਂ ਨੂੰ ਇਸ ਤੋਂ ਲੰਘਣ ਦੀ ਮਨਜ਼ੂਰੀ ਦਿੱਤੀ ਹੈ। ਇਸ ਕਾਰਨ ਭਾਰਤ ਸਮੇਤ ਕਈ ਦੇਸ਼ਾਂ 'ਚ ਊਰਜਾ ਸਪਲਾਈ 'ਚ ਗੰਭੀਰ ਰੁਕਾਵਟ ਪੈਦਾ ਹੋ ਗਈ ਹੈ। ਟਕਰਾਅ ਹੋਣ ਦੇ ਬਾਅਦ ਤੋਂ ਪੀ.ਐੱਮ. ਮੋਦੀ ਨੇ ਸਾਊਦੀ ਅਰਬ, ਸੰਯੁਕਤ ਅਰਬ ਅਮੀਰਾਤ, ਕਤਰ, ਬਹਿਰੀਨ, ਕੁਵੈਤ, ਜਾਰਡਨ, ਫਰਾਂਸ, ਮਲੇਸ਼ੀਆ, ਇਜ਼ਰਾਈਲ ਅਤੇ ਈਰਾਨ ਦੇ ਆਗੂਆਂ ਨਾਲ ਟੈਲੀਫੋਨ 'ਤੇ ਗੱਲਬਾਤ ਕੀਤੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

Credit : www.jagbani.com

  • TODAY TOP NEWS