ਇੰਟਰਨੈਸ਼ਨਲ ਡੈਸਕ- ਅਮਰੀਕਾ ਦੇ 250ਵੇਂ ਆਜ਼ਾਦੀ ਦਿਵਸ ਮੌਕੇ ਇਤਿਹਾਸ ਵਿਚ ਇੱਕ ਨਵਾਂ ਅਧਿਆਇ ਜੁੜਨ ਵਾਲਾ ਹੈ। ਅਮਰੀਕਾ ਦੇ ਰਾਸਟਰਪਤੀ ਡੋਨਾਲਡ ਟਰੰਪ ਦੀ ਤਸਵੀਰ ਵਾਲਾ ਸੋਨੇ ਦਾ ਸਿੱਕਾ ਜਾਰੀ ਹੋਣ ਜਾ ਰਿਹਾ ਹੈ। ਇਹ ਸਿਰਫ਼ ਦੂਜੀ ਵਾਰ ਹੋਵੇਗਾ ਜਦੋਂ ਕੋਈ ਜੀਵਤ ਰਾਸ਼ਟਰਪਤੀ ਸਿੱਕੇ 'ਤੇ ਆਪਣਾ ਚਿਹਰਾ ਦੇਖੇਗਾ। ਇਸ ਤੋਂ ਪਹਿਲਾਂ ਅਜਿਹਾ 1926 ਵਿੱਚ ਸਾਬਕਾ ਅਮਰੀਕੀ ਰਾਸ਼ਟਰਪਤੀ ਕੋਲਵਿਨ ਕੂਲੀਜ ਨਾਲ ਜਾਰਜ ਵਾਸ਼ਿੰਗਟਨ ਦੇ ਸਨਮਾਨ ਵਿੱਚ ਯਾਦਗਾਰੀ ਸਿੱਕਿਆਂ 'ਤੇ ਹੋਇਆ ਸੀ, ਜਦੋਂ ਆਜ਼ਾਦੀ ਦੀ 150ਵੀਂ ਵਰ੍ਹੇਗੰਢ ਮਨਾਈ ਗਈ ਸੀ।ਇਸ ਵਾਰ ਇਹ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਲਈ ਮਾਣ ਵਾਲਾ ਮੌਕਾ ਹੈ। ਟਰੰਪ ਨੂੰ ਅਮਰੀਕਾ ਦੇ 250ਵੇਂ ਆਜ਼ਾਦੀ ਦਿਵਸ ਦੀ ਯਾਦ ਵਿੱਚ 24 ਕੈਰੇਟ ਦੇ ਸੋਨੇ ਦੇ ਸਿੱਕੇ 'ਤੇ ਪ੍ਰਦਰਸ਼ਿਤ ਕੀਤਾ ਜਾਵੇਗਾ। 24 ਕੈਰੇਟ ਦੇ ਸੋਨੇ ਦੇ ਇਸ ਸਿੱਕੇ ਵਿੱਚ ਟਰੰਪ ਨੂੰ ਰੈਜ਼ੋਲਿਊਟ ਡੈਸਕ 'ਤੇ ਹੱਥ ਜੋੜ ਕੇ ਖੜ੍ਹਾ ਦਿਖਾਇਆ ਗਿਆ ਹੈ।

ਇਸ ਸੋਨੇ ਦੇ ਸਿੱਕੇ ਦੇ ਡਿਜ਼ਾਈਨ ਨੂੰ ਅਮਰੀਕੀ ਫਾਈਨ ਆਰਟਸ ਕਮਿਸ਼ਨ ਦੁਆਰਾ ਮਨਜ਼ੂਰੀ ਦਿੱਤੀ ਗਈ ਹੈ ਅਤੇ ਇਹ ਅਮਰੀਕਾ ਦੇ 250ਵੇਂ ਆਜ਼ਾਦੀ ਦਿਵਸ ਦੇ ਵਿਸ਼ੇਸ਼ ਸੰਗ੍ਰਹਿ ਦਾ ਹਿੱਸਾ ਹੋਵੇਗਾ। ਇਹ ਸਿੱਕਾ ਆਮ ਮੁਦਰਾ ਤੋਂ ਵੱਖਰਾ ਹੋਵੇਗਾ। ਅਮਰੀਕੀ ਫਾਈਨ ਆਰਟਸ ਕਮਿਸ਼ਨ ਨੇ 19 ਮਾਰਚ ਨੂੰ ਇਸ ਸੋਨੇ ਦੇ ਸਿੱਕੇ ਦੇ ਡਿਜ਼ਾਈਨ ਨੂੰ ਮਨਜ਼ੂਰੀ ਦੇ ਦਿੱਤੀ ਸੀ। ਅੰਤਿਮ ਆਕਾਰ ਨੂੰ ਅੰਤਿਮ ਰੂਪ ਦੇਣ ਤੋਂ ਬਾਅਦ ਇਸਨੂੰ ਛਾਪਿਆ ਜਾਵੇਗਾ। ਇਸ ਮਾਮਲੇ ਬਾਰੇ ਅਮਰੀਕੀ ਖਜ਼ਾਨਾ ਸਕੱਤਰ ਬ੍ਰੈਂਡਨ ਬੀਚ ਨੇ ਕਿਹਾ ਕਿ ਇਹ ਸਿੱਕਾ ਆਮ ਮੁਦਰਾ ਤੋਂ ਵੱਖਰਾ ਹੋਵੇਗਾ ਅਤੇ ਇਹ ਫੈਸਲਾ ਸਿਰਫ਼ ਖਜ਼ਾਨਾ ਵਿਭਾਗ ਕੋਲ ਹੈ। ਗੌਰਤਲਬ ਹੈ ਕਿ ਇਹ ਸਿੱਕਾ ਅਮਰੀਕਾ ਦੀ 250ਵੀਂ ਵਰ੍ਹੇਗੰਢ ਨੂੰ ਮਨਾਉਣ ਲਈ ਜਾਰੀ ਕੀਤੇ ਜਾਣ ਵਾਲੇ ਵਿਸ਼ੇਸ਼ ਸਿੱਕਿਆਂ ਅਤੇ ਮੈਡਲਾਂ ਵਿੱਚੋਂ ਇੱਕ ਹੋਵੇਗਾ।
ਪੜ੍ਹੋ ਇਹ ਅਹਿਮ ਖ਼ਬਰ- ਈਰਾਨ ਕੋਲ ਸਿਰਫ਼ 48 ਘੰਟੇ: Trump ਨੇ ਹੋਰਮੁਜ਼ ਖੋਲ੍ਹਣ ਲਈ ਦਿੱਤੀ ਆਖਰੀ ਚੇਤਾਵਨੀ
ਲੋਕ ਕਰ ਰਿਹੈ ਵਿਰੋਧ
ਹਾਲਾਂਕਿ ਅਮਰੀਕੀ ਕਾਨੂੰਨ ਮੁਦਰਾ 'ਤੇ ਇੱਕ ਜੀਵਤ ਰਾਸ਼ਟਰਪਤੀ ਨੂੰ ਦਰਸਾਉਣ ਦੀ ਮਨਾਹੀ ਕਰਦਾ ਹੈ। ਇਸ ਕਾਰਨ ਬਹੁਤ ਸਾਰੇ ਲੋਕਾਂ ਨੇ ਇਸ ਕਦਮ ਨੂੰ ਦੇਸ਼ ਦੇ ਮੁੱਲਾਂ ਦੇ ਵਿਰੁੱਧ ਅਤੇ ਸ਼ਰਮਨਾਕ ਕਿਹਾ। ਇਸ ਖ਼ਬਰ ਤੋਂ ਬਾਅਦ ਅਮਰੀਕੀ ਸੈਨੇਟਰ ਜੈਫ ਮਰਕਲੇ ਨੇ ਕਿਹਾ ਕਿ ਸਿੱਕਿਆਂ 'ਤੇ ਚਿਹਰੇ ਲਗਾਉਣਾ ਰਾਜਿਆਂ ਅਤੇ ਤਾਨਾਸ਼ਾਹਾਂ ਦਾ ਕੰਮ ਹੈ, ਲੋਕਤੰਤਰੀ ਨੇਤਾਵਾਂ ਦਾ ਨਹੀਂ। ਆਲੋਚਕ ਇਸਨੂੰ ਟਰੰਪ ਦੀ ਵਾਸ਼ਿੰਗਟਨ 'ਤੇ ਆਪਣੀ ਛਾਪ ਛੱਡਣ ਦੀ ਕੋਸ਼ਿਸ਼ ਮੰਨ ਰਹੇ ਹਨ। ਪਹਿਲਾਂ,ਟਰੰਪ ਨੇ ਕੈਨੇਡੀ ਸੈਂਟਰ ਦਾ ਨਾਮ ਬਦਲ ਕੇ ਟਰੰਪ-ਕੈਨੇਡੀ ਸੈਂਟਰ ਰੱਖਿਆ ਸੀ ਅਤੇ ਆਪਣਾ ਨਾਮ ਯੂਐਸ ਇੰਸਟੀਚਿਊਟ ਆਫ਼ ਪੀਸ ਬਿਲਡਿੰਗ ਵਿੱਚ ਜੋੜਿਆ ਸੀ। ਟਰੰਪ ਨੇ ਵ੍ਹਾਈਟ ਹਾਊਸ ਦੇ ਆਲੇ-ਦੁਆਲੇ ਵੱਡੀਆਂ ਤਬਦੀਲੀਆਂ ਦਾ ਵੀ ਪ੍ਰਸਤਾਵ ਰੱਖਿਆ, ਜਿਸ ਵਿੱਚ ਇੱਕ ਵਿਜ਼ਟਰ ਸਕ੍ਰੀਨਿੰਗ ਸੈਂਟਰ ਬਣਾਉਣਾ ਅਤੇ ਈਸਟ ਵਿੰਗ ਨੂੰ ਢਾਹ ਕੇ ਆਪਣਾ ਲੰਬੇ ਸਮੇਂ ਤੋਂ ਲੋੜੀਂਦਾ ਬਾਲਰੂਮ ਬਣਾਉਣਾ ਸ਼ਾਮਲ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Credit : www.jagbani.com