ਪੰਜਾਬ 'ਚ ਮਨੁੱਖਤਾ ਸ਼ਰਮਸਾਰ : ਮਹਿਲਾ ASI ਵੱਲੋਂ ਪੋਤੀ 'ਤੇ ਤਸ਼ੱਦਦ, ਹੋਈ ਸਸਪੈਂਡ

ਪੰਜਾਬ 'ਚ ਮਨੁੱਖਤਾ ਸ਼ਰਮਸਾਰ : ਮਹਿਲਾ ASI ਵੱਲੋਂ ਪੋਤੀ 'ਤੇ ਤਸ਼ੱਦਦ, ਹੋਈ ਸਸਪੈਂਡ

ਫਰੀਦਕੋਟ : ਸ਼ਹਿਰ ਦੇ ਡੋਗਰ ਬਸਤੀ ਇਲਾਕੇ ਵਿਚ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੀ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਇਕ ਮਹਿਲਾ ਏਐੱਸਆਈ ਵੱਲੋਂ ਆਪਣੀ 5 ਸਾਲਾਂ ਦੀ ਪੋਤਰੀ ਨਾਲ ਕਠੋਰਤਾ ਦੀ ਹੱਦ ਪਾਰ ਕਰ ਦਿੱਤੀ ਗਈ। ਦੱਸਿਆ ਜਾ ਰਿਹਾ ਹੈ ਕਿ ਔਰਤ ਨੇ ਬੱਚੀ ਦੇ ਹੱਥ ਪੈਰ ਬੰਨ੍ਹ ਕੇ ਉਸਨੂੰ ਘਰ ਦੇ ਬਾਹਰ ਗੇਟ ਨਾਲ ਕਈ ਘੰਟਿਆਂ ਤੱਕ ਧੁੱਪ ਵਿਚ ਬੰਨ੍ਹੀ ਰੱਖਿਆ। ਉਕਤ ਲੇਡੀ ਏਐੱਸਆਈ ਥਾਣਾ ਸਦਰ ਵਿਚ ਤਾਇਨਾਤ ਦੱਸੀ ਜਾ ਰਹੀ ਹੈ। ਜਿਵੇਂ ਹੀ ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ, ਪੁਲਸ ਪ੍ਰਸ਼ਾਸਨ ਤੁਰੰਤ ਹਰਕਤ ਵਿਚ ਆ ਗਿਆ। ਐੱਸਐੱਸਪੀ ਫਰੀਦਕੋਟ ਡਾ. ਪ੍ਰਗਿਆ ਜੈਨ ਵੱਲੋਂ ਮਾਮਲੇ ਦਾ ਗੰਭੀਰ ਿਸ ਲੈਂਦੇ ਹੋਏ ਲੇਡੀ ਏਐਸਆਈ ਨੂੰ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

Credit : www.jagbani.com

  • TODAY TOP NEWS