ਜਲੰਧਰ: ਪੰਜਾਬ ਦੇ ਕਈ ਇਲਾਕਿਆਂ ਵਿਚ ਭਲਕੇ ਯਾਨੀ 16 ਅਪ੍ਰੈਲ ਨੂੰ ਲੰਮਾ ਪਾਵਰ ਕੱਟ ਲੱਗਣ ਜਾ ਰਿਹਾ ਹੈ। ਕੁਝ ਇਲਾਕਿਆਂ ਵਿਚ ਸਵੇਰੇ 9 ਵਜੇ ਤੋਂ ਬਿਜਲੀ ਸਪਲਾਈ ਬੰਦ ਹੋ ਜਾਵੇਗੀ। ਜ਼ਰੂਰੀ ਮੁਰੰਮਤ ਕਾਰਨ ਬਿਜਲੀ ਦੀ ਸਪਲਾਈ 8 ਘੰਟਿਆਂ ਤਕ ਪ੍ਰਭਾਵਿਤ ਰਹਿ ਸਕਦੀ ਹੈ। ਪਾਵਰਕੌਮ ਵੱਲੋਂ ਇਸ ਸਬੰਧੀ ਅਗਾਊਂ ਸੂਚਨਾ ਵੀ ਜਾਰੀ ਕੀਤੀ ਗਈ ਹੈ-
ਸ਼ਾਮ 5 ਵਜੇ ਤੱਕ ਬੰਦ ਰਹੇਗੀ ਬੱਤੀ
ਮਹਿਲ ਕਲਾਂ (ਵਿਵੇਕ ਸਿੰਧਵਾਨੀ, ਰਵੀ): ਪਾਵਰਕਾਮ ਉਪ ਮੰਡਲ ਮਹਿਲ ਕਲਾਂ ਅਧੀਨ ਆਉਂਦੇ ਇਲਾਕਿਆਂ ਵਿਚ ਜ਼ਰੂਰੀ ਮੁਰੰਮਤ ਦੇ ਚੱਲਦਿਆਂ 16 ਅਪ੍ਰੈਲ ਨੂੰ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇੰਜੀਨੀਅਰ ਮੋਹਿਤ ਬਾਂਸਲ, ਸਹਾਇਕ ਕਾਰਜਕਾਰੀ ਇੰਜੀਨੀਅਰ, ਉਪ ਮੰਡਲ ਮਹਿਲ ਕਲਾਂ ਨੇ ਦੱਸਿਆ ਕਿ 220 ਕੇ.ਵੀ. ਗਰਿੱਡ ਸਬ ਸਟੇਸ਼ਨ ਮਹਿਲ ਕਲਾਂ ਤੋਂ ਚੱਲਦੇ ਵੱਖ-ਵੱਖ ਫੀਡਰਾਂ ਦੀ ਬਿਜਲੀ ਸਪਲਾਈ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰੱਖੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਇਸ ਕਟੌਤੀ ਕਾਰਨ 11 ਕੇ.ਵੀ. ਉਦਯੋਗਿਕ ਕੈਟਾਗਰੀ-2, ਮਹਿਲ ਕਲਾਂ ਯੂ.ਪੀ.ਐਸ., ਮਹਿਲ ਖੁਰਦ ਯੂ.ਪੀ.ਐਸ., ਵਜੀਦਕੇ ਯੂ.ਪੀ.ਐਸ., ਸਹਿਜੜਾ ਯੂ.ਪੀ.ਐਸ. ਅਤੇ ਕਲਾਲ ਮਾਜਰਾ ਯੂ.ਪੀ.ਐਸ. ਫੀਡਰਾਂ ਨਾਲ ਸਬੰਧਤ ਇਲਾਕੇ ਪ੍ਰਭਾਵਿਤ ਹੋਣਗੇ। ਇਸ ਕੱਟ ਕਾਰਨ ਪਿੰਡ ਮਹਿਲ ਖੁਰਦ, ਗੰਗੋਹਰ, ਪੰਡੋਰੀ, ਨਿਹਾਲੂਵਾਲ, ਬਾਹਮਣੀਆਂ, ਮਹਿਲ ਕਲਾਂ, ਵਜੀਦਕੇ ਕਲਾਂ, ਵਜੀਦਕੇ ਖੁਰਦ, ਸਹੋਰ, ਸਹਿਜੜਾ, ਕਲਾਲਾ, ਕਿਰਪਾਲ ਸਿੰਘ ਵਾਲਾ ਅਤੇ ਕਲਾਲ ਮਾਜਰਾ ਦੇ ਖੇਤਰਾਂ ਵਿੱਚ ਬਿਜਲੀ ਸਪਲਾਈ ਬੰਦ ਰਹੇਗੀ। ਉਨ੍ਹਾਂ ਖਪਤਕਾਰਾਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ।
ਟਾਂਡਾ 'ਚ ਵੀ ਬੰਦ ਰਹੇਗੀ ਬਿਜਲੀ
ਟਾਂਡਾ ਉੜਮੁੜ (ਮੋਮੀ)- ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਅਧੀਨ ਚਲਦੇ 66 ਕੇ.ਵੀ. ਸਬ ਸਟੇਸ਼ਨ ਦੇ ਫੀਡਰ ਫੋਕਲ ਪੁਆਇੰਟ ਖੁਣ ਖੁਣ ਕਲਾਂ, 24 ਘੰਟੇ ਯੂ. ਪੀ. ਐੱਸ. ਫੀਡਰ ਖੁਣ ਖੁਣ ਕਲਾਂ ਅਤੇ ਕੁਰਾਲਾ ਏ.ਪੀ. ਤੇ 11 ਕੇ.ਵੀ ਲਾਈਨਾਂ ਦੀ ਦੀ ਜ਼ਰੂਰੀ ਮੁਰੰਮਤ ਕਾਰਨ 16 ਅਪ੍ਰੈਲ ਨੂੰ ਇਨ੍ਹਾਂ ਫੀਡਰਾਂ ਤੋਂ ਚਲਦੇ ਵੱਖ-ਵੱਖ ਪਿੰਡਾਂ ਦੀ ਬਿਜਲੀ ਸਪਲਾਈ ਬੰਦ ਰਹੇਗੀ। ਇਸ ਸਬੰਧੀ ਜਾਣਕਾਰੀ ਦਿੰਦੇ ਸਹਾਇਕ ਕਾਰਜਕਾਰੀ ਇੰਜੀਨੀਅਰ ਸਭ-ਅਰਬਨ ਟਾਂਡਾ ਸੁਖਵੰਤ ਸਿੰਘ ਨੇ ਦੱਸਿਆ ਕਿ ਜ਼ਰੂਰੀ ਮੁਰੰਮਤ ਕਾਰਨ ਅੱਜ 16 ਅਪ੍ਰੈਲ ਨੂੰ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ।
ਇਨ੍ਹਾਂ ਪਿੰਡਾਂ 'ਚ ਵੀ ਲੱਗੇਗਾ POWER CUT
ਈਸੜੂ (ਬੈਨੀਪਾਲ)- ਉਪ ਮੰਡਲ ਅਫਸਰ ਪੀ.ਐੱਸ.ਪੀ.ਸੀ.ਐੱਲ. ਜਰਗ ਪਰਮਜੀਤ ਸਿੰਘ ਖਟੜਾ ਤੇ ਇੰਜ. ਜਗਜੀਤ ਸਿੰਘ (ਜੇ.ਈ.) ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਰਗ ਤੋਂ ਚੱਲਦੇ 11 ਕੇ.ਵੀ. ਸ਼ਹਿਰੀ ਫੀਡਰ ਈਸੜੂ ਤੇ 11 ਕੇ.ਵੀ. ਸ਼ਹਿਰੀ ਫੀਡਰ ਜਲਾਜਣ ਅਤੇ 11 ਕੇ.ਵੀ. ਫਤਿਹਪੁਰ ਫੀਡਰ 16 ਅਪ੍ਰੈਲ ਦਿਨ ਵੀਰਵਾਰ ਨੂੰ ਜਰੂਰੀ ਮੁਰੰਮਤ ਕਾਰਨ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹਿਣਗੇ। ਇਸ ਕਾਰਨ ਜਲਾਜਣ, ਦੀਵਾ, ਫਤਿਹਪੁਰ, ਪੰਜਰੁੱਖਾ, ਨਸਰਾਲੀ, ਈਸੜੂ ਆਦਿ ਪਿੰਡਾਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ।
Credit : www.jagbani.com