ਮੋਗਾ : ਧਰਮਕੋਟ ਦੇ ਪੰਡੋਰੀ ਰੋਡ 'ਤੇ ਗੁਰਪ੍ਰੀਤ ਸਿੰਘ ਉਰਫ ਗੈਰੀ ਪੁੱਤਰ ਕੁਲਵੰਤ ਸਿੰਘ ਵਾਸੀ ਧਰਮਕੋਟ ਦੀ ਲਾਸ਼ ਉਸੇ ਦੀ ਸਕਾਰਪੀਓ ਵਿਚੋਂ ਬਰਾਮਦ ਹੋਈ ਹੈ। ਪਹਿਲਾਂ ਖਦਸ਼ਾ ਜ਼ਾਰ ਕੀਤਾ ਜਾ ਰਿਹਾ ਸੀ ਕਿ ਗੈਰੀ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਹੈ ਪਰ ਪੁਲਸ ਨੇ ਇਸ ਮਾਮਲੇ ਨੂੰ ਲੈ ਕੇ ਖੁਲਾਸਾ ਕੀਤਾ ਹੈ ਕਿ ਗੈਰੀ ਨੇ ਖੁਦਕੁਸ਼ੀ ਕੀਤੀ ਹੈ। ਪੁਲਸ ਮੁਤਾਬਕ ਇਸ ਮਾਮਲੇ ਵਿਚ ਸਾਰੇ ਪੱਖਾਂ ਤੋਂ ਜਾਂਚ ਕੀਤੀ ਜਾ ਰਹੀ ਹੈ। ਦੂਜੇ ਪਾਸੇ ਪਰਿਵਾਰ ਨੇ ਆਖਿਆ ਹੈ ਕਿ ਉਨ੍ਹਾਂ ਦੇ ਪੁੱਤ ਨੇ ਖੁਦਕੁਸ਼ੀ ਨਹੀਂ ਕੀਤੀ ਸਗੋਂ ਉਸ ਦਾ ਕਤਲ ਹੋਇਆ ਹੈ। ਗੁਰਪ੍ਰੀਤ ਸਿੰਘ ਉਫ ਗੈਰੀ ਨੂੰ ਸੁਰੱਖਿਆ ਵੀ ਮਿਲੀ ਹੋਈ ਸੀ ਪਰ ਅੱਜ ਉਸ ਦੇ ਨਾਲ ਕੋਈ ਵੀ ਸੁਰੱਖਿਆ ਮੁਲਾਜ਼ਮ ਨਹੀਂ ਸੀ।
ਕਿਵੇਂ ਵਾਪਰੀ ਘਟਨਾ
ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਗੁਰਪ੍ਰੀਤ ਸਿੰਘ ਗੈਰੀ ਕਲੈਕਸ਼ਨ ਦੇ ਨਾਮ 'ਤੇ ਧਰਮਕੋਟ ਵਿਖੇ ਰੈਡੀਮੇਟ ਕੱਪੜਿਆਂ ਦੀ ਦੁਕਾਨ ਕਰਦਾ ਸੀ ਅਤੇ ਘਰ ਕਹਿ ਕੇ ਗਿਆ ਸੀ ਕਿ ਕਾਰ ਧਵਾਉਣ ਚੱਲਿਆ ਹੈ। ਪਰਿਵਾਰ ਮੁਤਾਬਕ ਜਦੋਂ ਕਾਫੀ ਦੇਰ ਹੋਣ ਦੇ ਬਾਵਜੂਦ ਉਹ ਘਰ ਨਹੀਂ ਆਇਆ ਤਾਂ ਉਸ ਨੂੰ ਫੋਨ ਕੀਤਾ ਗਿਆ ਪਰ ਉਸ ਨੇ ਫੋਨ ਨਹੀਂ ਚੁੱਕਿਆ। ਇਸ ਦੌਰਾਨ ਜਦੋਂ ਉਸ ਦੀ ਭਾਲ ਕਰਦਿਆਂ ਦੁਕਾਨ ਦਾ ਮੁਲਾਜ਼ਮ ਉਥੇ ਪਹੁੰਚਿਆ ਤਾਂ ਖੂਨ ਨਾਲ ਲੱਥਪਥ ਗੁਰਪ੍ਰੀਤ ਸਕਾਰਪੀਓ ਗੱਡੀ ਵਿਚ ਹੀ ਪਿਆ ਹੋਇਆ ਸੀ। ਇਸ ਤੋਂ ਬਾਅਦ ਪਰਿਵਾਰਿਕ ਮੈਂਬਰ ਉਕਤ ਜਗ੍ਹਾ 'ਤੇ ਪਹੁੰਚੇ ਅਤੇ ਗੁਰਪ੍ਰੀਤ ਨੂੰ ਉਸੇ ਗੱਡੀ ਵਿਚ ਮੋਗਾ ਦੇ ਸਰਕਾਰੀ ਹਸਪਤਾਲ ਲੈ ਕੇ ਪਹੁੰਚੇ, ਜਿੱਥੇ ਕਿ ਡਾਕਟਰਾਂ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
Credit : www.jagbani.com