ਵਿਦੇਸ਼ ਜਾਣ ਦੇ ਚਾਹਵਾਨਾਂ ਦੀ ਲੱਗੀ ਲਾਟਰੀ ! ਪੂਰੇ ਪਰਿਵਾਰ ਲਈ ਮਿਲ ਰਿਹਾ ਮਲਟੀਪਲ ਐਂਟਰੀ ਵੀਜ਼ਾ

ਵਿਦੇਸ਼ ਜਾਣ ਦੇ ਚਾਹਵਾਨਾਂ ਦੀ ਲੱਗੀ ਲਾਟਰੀ ! ਪੂਰੇ ਪਰਿਵਾਰ ਲਈ ਮਿਲ ਰਿਹਾ ਮਲਟੀਪਲ ਐਂਟਰੀ ਵੀਜ਼ਾ

ਇੰਟਰਨੈਸ਼ਨਲ ਡੈਸਕ- ਅਮਰੀਕਾ-ਇੰਗਲੈਂਡ ਵਰਗੇ ਦੇਸ਼ ਜਿੱਥੇ ਆਪਣੇ ਇਮੀਗ੍ਰੇਸ਼ਨ ਨਿਯਮ ਸਖ਼ਤ ਕਰਦੇ ਜਾ ਰਹੇ ਹਨ, ਉੱਥੇ ਹੀ ਰੂਸ ਦੀ ਸਰਕਾਰ ਨੇ ਅੰਤਰਰਾਸ਼ਟਰੀ ਸਬੰਧਾਂ ਅਤੇ ਵਪਾਰ ਨੂੰ ਉਤਸ਼ਾਹਿਤ ਕਰਨ ਲਈ ਇੱਕ ਵੱਡਾ ਐਲਾਨ ਕੀਤਾ ਹੈ। ਰੂਸ ਨੇ ਵਿਦੇਸ਼ੀ ਨਾਗਰਿਕਾਂ ਅਤੇ ਬਿਨਾਂ ਨਾਗਰਿਕਤਾ ਵਾਲੇ ਵਿਅਕਤੀਆਂ ਲਈ ਵੀਜ਼ਾ ਨਿਯਮਾਂ ਵਿੱਚ ਵੱਡੀ ਰਾਹਤ ਦਿੱਤੀ ਹੈ। 

ਰੂਸੀ ਪ੍ਰਸ਼ਾਸਨ ਵੱਲੋਂ ਜਾਰੀ ਅਧਿਕਾਰਤ ਬਿਆਨ ਮੁਤਾਬਕ, ਹੁਣ ਉਨ੍ਹਾਂ ਸਾਰੇ ਵਿਦੇਸ਼ੀ ਨਾਗਰਿਕਾਂ ਨੂੰ, ਜਿਨ੍ਹਾਂ ਨੂੰ ਰੂਸ ਵਿੱਚ 'ਪਰਸਨਜ਼ ਆਫ਼ ਇੰਟਰਸਟ', ਯਾਨੀ ਦੇਸ਼ ਦੇ ਹਿੱਤ ਜਾਂ ਵਪਾਰ ਲਈ ਅਹਿਮ ਵਿਅਕਤੀ ਵਜੋਂ ਮਾਨਤਾ ਦਿੱਤੀ ਗਈ ਹੈ, ਇੱਕ ਸਾਲ ਦੀ ਮਿਆਦ ਵਾਲਾ ਮਲਟੀਪਲ-ਐਂਟਰੀ ਬਿਜ਼ਨੈੱਸ ਵੀਜ਼ਾ ਜਾਰੀ ਕੀਤਾ ਜਾਵੇਗਾ।

ਇਸ ਨਵੀਂ ਵੀਜ਼ਾ ਨੀਤੀ ਦੀ ਸਭ ਤੋਂ ਖ਼ਾਸ ਗੱਲ ਇਹ ਹੈ ਕਿ ਇਹ ਸਹੂਲਤ ਸਿਰਫ਼ ਵਪਾਰੀਆਂ ਜਾਂ ਸਬੰਧਿਤ ਵਿਅਕਤੀਆਂ ਤੱਕ ਹੀ ਸੀਮਤ ਨਹੀਂ ਰਹੇਗੀ, ਬਲਕਿ ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਇਸ ਇੱਕ ਸਾਲ ਦੇ ਮਲਟੀਪਲ-ਐਂਟਰੀ ਵੀਜ਼ਾ ਲਈ ਅਪਲਾਈ ਕਰਨ ਦੇ ਯੋਗ ਹੋਣਗੇ।

'ਮਲਟੀਪਲ-ਐਂਟਰੀ' ਵੀਜ਼ਾ ਮਿਲਣ ਤੋਂ ਬਾਅਦ ਵਿਦੇਸ਼ੀ ਕਾਰੋਬਾਰੀ ਅਤੇ ਉਨ੍ਹਾਂ ਦੇ ਪਰਿਵਾਰ ਇੱਕ ਸਾਲ ਦੇ ਅੰਦਰ ਜਿੰਨੀ ਵਾਰ ਚਾਹੁਣ, ਬਿਨਾਂ ਕਿਸੇ ਰੁਕਾਵਟ ਦੇ ਰੂਸ ਆ-ਜਾ ਸਕਣਗੇ। ਉਨ੍ਹਾਂ ਨੂੰ ਹਰ ਵਾਰ ਨਵਾਂ ਵੀਜ਼ਾ ਲੈਣ ਦੀ ਪ੍ਰਕਿਰਿਆ ਵਿੱਚੋਂ ਨਹੀਂ ਲੰਘਣਾ ਪਵੇਗਾ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

Credit : www.jagbani.com

  • TODAY TOP NEWS