ਸਮਾਣਾ-ਸਮਾਣਾ-ਪਟਿਆਲਾ ਸੜਕ ’ਤੇ ਸਥਿਤ ਪਿੰਡ ਭਾਨਰਾ ਨੇੜੇ ਮਿੱਟੀ ਨਾਲ ਭਰੇ ਇਕ ਟਿੱਪਰ ਦੀ ਚਾਰੇ ਨਾਲ ਭਰੀ ਟਰੈਕਟਰ-ਟਰਾਲੀ ਨਾਲ ਟੱਕਰ ਹੋਣ ਕਾਰਨ ਟਰੈਕਟਰ ਸਵਾਰ 2 ਨੌਜਵਾਨਾਂ ਦੀ ਮੌਤ ਹੋ ਗਈ, ਜਦਕਿ ਇਕ ਗੰਭੀਰ ਜ਼ਖ਼ਮੀ ਹੋ ਗਿਆ। ਜਾਣਕਾਰੀ ਅਨੁਸਾਰ ਬੀਤੇ ਦਿਨ ਪਿੰਡ ਬਾਦਸ਼ਾਹਪੁਰ ਕਾਲੇਕੀ ਨਿਵਾਸੀ ਰਾਜਵਿੰਦਰ ਸਿੰਘ (35) ਪੁੱਤਰ ਨਿਰਭੈ ਸਿੰਘ ਆਪਣੇ ਭੂਆ ਦੇ ਪੁੱਤਰ ਦਿਲਪ੍ਰੀਤ ਸਿੰਘ ਅਤੇ ਮਜ਼ਦੂਰ ਗਿਰਧਾਰੀ ਲਾਲ ਨਾਲ ਟਰੈਕਟਰ-ਟਰਾਲੀ ’ਤੇ ਚਾਰਾ ਲੱਦ ਕੇ ਵੇਚਣ ਲਈ ਪਟਿਆਲਾ ਜਾ ਰਿਹਾ ਸੀ। ਜਦੋਂ ਉਹ ਪਿੰਡ ਭਾਨਰਾ ਨੇੜੇ ਪਹੁੰਚੇ ਤਾਂ ਇਕ ਤੇਜ਼ ਰਫ਼ਤਾਰ ਮਿੱਟੀ ਨਾਲ ਭਰੇ ਟਿੱਪਰ ਦੇ ਚਾਲਕ ਨੇ ਟਰੈਕਟਰ-ਟਰਾਲੀ ਨੂੰ ਪਿੱਛਿਓਂ ਟੱਕਰ ਮਾਰ ਦਿੱਤੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
Credit : www.jagbani.com