ਨੈਸ਼ਨਲ ਡੈਸਕ : ਧਨਬਾਦ ਡਿਵੀਜ਼ਨਲ ਜੇਲ੍ਹ ਤੋਂ ਇੱਕ ਅਜਿਹੀ ਸਨਸਨੀਖੇਜ਼ ਘਟਨਾ ਸਾਹਮਣੇ ਆਈ ਹੈ, ਜਿਸ ਨੇ ਹੋਸ਼ ਉੱਡਾ ਕੇ ਰੱਖ ਦਿੱਤੇ। ਨਾਬਾਲਗ ਨਾਲ ਬਲਾਤਕਾਰ ਅਤੇ ਉਸ ਨੂੰ ਭਜਾ ਕੇ ਲੈ ਜਾਣ ਦੇ ਮਾਮਲੇ ਵਿੱਚ 22 ਸਾਲ ਦੀ ਸਜ਼ਾ ਕੱਟ ਰਹੇ ਇਕ ਕੈਦੀ ਵਲੋਂ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੇ ਜਾਣ ਦੀ ਸੂਚਨਾ ਮਿਲੀ ਹੈ। ਕੈਦੀ ਦੀ ਪਛਾਣ ਜਤਿੰਦਰ ਰਾਵਾਨੀ ਵਜੋਂ ਹੋਈ ਹੈ, ਜਿਸ ਨੇ ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਆਪਣੇ ਹੱਥ 'ਤੇ ਇਕ ਸੋਸਾਇਡ ਲਿਖਿਆ।
ਪੜ੍ਹੋ ਇਹ ਵੀ - ਫਲਾਇਟ ਵਾਂਗ ਹੁਣ ਰੇਲ ਗੱਡੀ 'ਚ ਵੀ ਲੈ ਜਾ ਸਕੋਗੇ ਸਿਰਫ਼ ਇੰਨੇ ਬੈਗ, ਆ ਗਈ ਨਵੀਂ ਪਾਲਸੀ
ਜੇਲ੍ਹ ਪ੍ਰਸ਼ਾਸਨ ਨੂੰ ਜਿਸ ਸਮੇਂ ਕੈਦੀ ਵਲੋਂ ਖ਼ੁਦਕੁਸ਼ੀ ਕੀਤੇ ਜਾਣ ਦਾ ਪਤਾ ਲੱਗਾ ਤਾਂ ਉਹਨਾਂ ਉਸਨੂੰ ਤੁਰੰਤ SNMMCH ਧਨਬਾਦ ਵਿੱਚ ਦਾਖਲ ਕਰਵਾਇਆ, ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ। ਡਾਕਟਰਾਂ ਅਨੁਸਾਰ ਕੈਦੀ ਹੀ ਹਾਲਤ ਇਸ ਸਮੇਂ ਗੰਭੀਰ ਹੈ। ਇਸ ਘਟਨਾ ਦਾ ਪਤਾ ਲੱਗਣ ਤੋਂ ਬਾਅਦ ਉਸ ਦੇ ਪਰਿਵਾਰ ਵਾਲੇ ਵੀ ਹਸਪਤਾਲ ਵਿਖੇ ਪਹੁੰਚ ਗਏ। ਉਸ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਦੇਰ ਰਾਤ ਜੇਲ੍ਹ ਤੋਂ ਫੋਨ ਆਇਆ ਕਿ ਉਨ੍ਹਾਂ ਦਾ ਪੁੱਤਰ ਹਸਪਤਾਲ ਦਾਖਲ ਹੈ। ਉੱਥੇ ਜਾ ਕੇ ਸਾਨੂੰ ਪਤਾ ਲੱਗਾ ਕਿ ਉਸਨੇ ਜੇਲ੍ਹ ਦੇ ਅੰਦਰ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ।
ਪੜ੍ਹੋ ਇਹ ਵੀ - ਹੁਣ ਹਵਾਈ ਅੱਡੇ 'ਤੇ ਖੁੱਲ੍ਹਣਗੇ ਬਾਰ! ਸਿਰਫ਼ ਇਸ ਸ਼ਹਿਰ 'ਚ NO ਐਂਟਰੀ, ਜਾਣੋ ਕਿਉਂ
ਜਾਣੋ ਪੂਰਾ ਮਾਮਲਾ
ਜੇਲ੍ਹ 'ਚ ਸਜ਼ਾ ਕੱਟ ਰਿਹਾ ਕੈਦੀ ਜਤਿੰਦਰ ਮੂਲ ਰੂਪ ਵਿੱਚ ਗੋਧਰ ਰਵਾਨੀ ਬਸਤੀ ਦਾ ਰਹਿਣ ਵਾਲਾ ਹੈ। ਜਤਿੰਦਰ ਇੱਕ ਸਾਲ ਤੋਂ ਜੇਲ੍ਹ ਵਿੱਚ ਹੈ। ਦੋ ਸਾਲ ਪਹਿਲਾਂ ਉਹ ਇੱਕ ਨਾਬਾਲਗ ਕੁੜੀ ਨੂੰ ਲੈ ਕੇ ਫ਼ਰਾਰ ਹੋ ਗਿਆ ਸੀ, ਜਿਸ ਸਬੰਧ ਵਿਚ ਕੁੜੀ ਦੇ ਰਿਸ਼ਤੇਦਾਰਾਂ ਨੇ ਜਤਿੰਦਰ ਵਿਰੁੱਧ ਥਾਣੇ ਵਿੱਚ ਐਫਆਈਆਰ ਦਰਜ ਕਰਵਾਈ ਸੀ। ਪੁਲਸ ਨੇ ਕਾਫ਼ੀ ਸਮੇਂ ਬਾਅਦ ਜਦੋਂ ਦੋਵਾਂ ਦੀ ਭਾਲ ਕਰ ਲਈ ਤਾਂ ਉਸ ਸਮੇਂ ਕੁੜੀ ਚਾਰ ਮਹੀਨਿਆਂ ਦੀ ਗਰਭਵਤੀ ਸੀ। ਨੌਜਵਾਨ ਨੂੰ ਜੇਲ੍ਹ ਭੇਜ ਦਿੱਤਾ ਗਿਆ ਅਤੇ ਅਦਾਲਤ ਨੇ ਨੌਜਵਾਨ ਨੂੰ ਸਜ਼ਾ ਸੁਣਾ ਦਿੱਤੀ।
ਪੜ੍ਹੋ ਇਹ ਵੀ - ਤੇਜ਼ੀ ਨਾਲ ਫੈਲ ਰਹੀ ਇਹ ਘਾਤਕ ਬੀਮਾਰੀ: ਕੁੜੀ ਦੀ ਮੌਤ ਮਗਰੋਂ ਸਿਹਤ ਵਿਭਾਗ ਨੂੰ ਪਈਆਂ ਭਾਜੜਾਂ
ਹੱਥ 'ਤੇ ਲਿਖਿਆ ਸੁਸਾਈਡ
ਕੈਦੀ ਜਤਿੰਦਰ ਨੇ ਖ਼ੁਦਕੁਸ਼ੀ ਦੀ ਕੋਸ਼ਿਸ਼ ਕਰਨ ਤੋਂ ਪਹਿਲਾਂ ਆਪਣੀ ਹਥੇਲੀ 'ਤੇ ਪ੍ਰੇਮਿਕਾ ਨੂੰ ਲੈ ਕੇ ਇਕ ਲਿਖਿਆ। ਉਸ ਨੇ ਲਿਖਿਆ ਕਿ, 'ਆਈ ਲਵ ਯੂ ਬਾਬੂ' ਮੈਂ ਤੈਨੂੰ ਬਹੁਤ ਪਿਆਰ ਕਰਦਾ ਹਾਂ ਪਰ ਪਿਆਰ ਵਿਚ ਮੈਨੂੰ ਧੋਖਾ ਮਿਲਿਆ। ਮੈਂ ਤੇਰੇ ਬਿਨਾ ਨਹੀ ਰਹਿ ਸਕਦਾ, ਇਸ ਕਰਕੇ ਮੈਂ ਖ਼ੁਦਕੁਸ਼ੀ ਕਰ ਰਿਹਾ ਹੈ। ਉਸਨੂੰ ਝੂਠੇ ਦੋਸ਼ ਵਿੱਚ ਫਸਾਇਆ ਗਿਆ ਹੈ। ਸੁਸਾਈਟ ਵਿਚ ਨੌਜਵਾਨ ਨੇ ਆਪਣੀ ਪ੍ਰੇਮਿਕਾ ਅਤੇ ਉਸਦੇ ਪਿਤਾ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਪੜ੍ਹੋ ਇਹ ਵੀ - ਇਸ ਦਿਨ ਲੱਗਣਗੇ ਸੂਰਜ ਤੇ ਚੰਦਰ ਗ੍ਰਹਿਣ? ਜਾਣੋ ਤਾਰੀਖ਼ ਤੇ ਸਮਾਂ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Credit : www.jagbani.com