ਸਾਵਧਾਨ ਪੰਜਾਬੀਓ! ਖੁੱਲ੍ਹਣ ਲੱਗੇ ਭਾਖੜਾ ਦੇ ਫਲੱਡ ਗੇਟ, ਮੋਹਲੇਧਾਰ ਮੀਂਹ ਵਿਚਾਲੇ ਖ਼ਤਰੇ ਦੀ ਘੰਟੀ

ਸਾਵਧਾਨ ਪੰਜਾਬੀਓ! ਖੁੱਲ੍ਹਣ ਲੱਗੇ ਭਾਖੜਾ ਦੇ ਫਲੱਡ ਗੇਟ, ਮੋਹਲੇਧਾਰ ਮੀਂਹ ਵਿਚਾਲੇ ਖ਼ਤਰੇ ਦੀ ਘੰਟੀ

ਚੰਡੀਗੜ੍ਹ: ਪੰਜਾਬ ਦੇ ਕਈ ਇਲਾਕਿਆਂ ਵਿਚ ਇਸ ਵੇਲੇ ਮੋਹਲਦਾਰ ਮੀਂਹ ਪੈ ਰਿਹਾ ਹੈ। ਇਸ ਵਿਚਾਲੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੇ ਭਾਖੜਾ ਡੈਮ ਦੇ ਫਲੱਡ ਗੇਟ ਖੋਲ੍ਹਣ ਦਾ ਫ਼ੈਸਲਾ ਲਿਆ ਹੈ। BBMB ਵੱਲੋਂ ਜਾਰੀ ਕੀਤੇ ਗਏ ਪੱਤਰ ਮੁਤਾਬਕ ਅੱਜ ਦੁਪਹਿਰ 3 ਵਜੇ ਤੋਂ ਲੜੀਵਾਰ ਢੰਗ ਨਾਲ ਭਾਖੜਾ ਡੈਮ ਦੇ ਗੇਟ ਖੋਲ੍ਹੇ ਜਾ ਰਹੇ ਹਨ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਭਲਕੇ ਛੁੱਟੀ ਦਾ ਐਲਾਨ! ਸਕੂਲ-ਕਾਲਜ ਤੇ ਦਫ਼ਤਰ ਰਹਿਣਗੇ ਬੰਦ, ਜਾਣੋ ਵਜ੍ਹਾ

ਅੱਜ ਦੁਪਹਿਰ 3 ਵਜੇ ਪਹਿਲੇ ਪੜਾਅ 'ਚ ਫਲੱਡ ਕੰਟਰੋਲ ਗੇਟ 1 ਫੁੱਟ,  4 ਵਜੇ ਦੂਜੇ ਪੜਾਅ 'ਚ 2 ਫੁੱਟ ਤੇ 5 ਵਜੇ ਤੀਜੇ ਪੜਾਅ 'ਚ 3 ਫੁੱਟ ਤਕ ਖੋਲ੍ਹੇ ਜਾਣਗੇ। ਬੀ.ਬੀ.ਐੱਮ.ਬੀ. ਪ੍ਰਸ਼ਾਸਨ ਨੇ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕਰਦੇ ਹੋਏ ਨਿਰਧਾਰਤ ਸਮੇਂ ਮੁਤਾਬਕ ਕਾਰਵਾਈ ਯਕੀਨੀ ਬਣਾਉਣ ਦੇ ਹੁਕਮ ਦਿੱਤੇ ਹਨ ਤਾਂ ਜੋ ਪਾਣੀ ਛੱਡਣ ਦੀ ਪ੍ਰਕਿਰਿਆ ਸੁਚਾਰੂ ਅਤੇ ਸੁਰੱਖਿਅਤ ਢੰਗ ਨਾਲ ਪੂਰੀ ਕੀਤੀ ਜਾ ਸਕੇ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ: ਮੁਲਾਜ਼ਮ 24 ਘੰਟੇ ਰਹਿਣਗੇ On Duty! ਜਾਰੀ ਹੋ ਗਏ ਨਵੇਂ ਨਿਰਦੇਸ਼

ਬੀ.ਬੀ.ਐੱਮ.ਬੀ. ਅਨੁਸਾਰ ਅੱਜ ਸਵੇਰੇ 6 ਵਜੇ ਭਾਖੜਾ ਡੈਮ ਦਾ ਪਾਣੀ ਦਾ ਪੱਧਰ 1665.06 ਫੁੱਟ ਤਕ ਪਹੁੰਚ ਚੁੱਕਿਆ ਹੈ, ਜਦਕਿ ਡੈਮ ਦੀ ਆਮ ਜਲ ਭੰਡਾਰਣ ਸਮਰੱਥਾ 1680 ਫੁੱਟ ਹੈ। ਡੈਮ ਦੀ ਕੁੱਲ ਸਮਰੱਥਾ ਦਾ 87 ਫ਼ੀਸਦੀ ਹਿੱਸਾ ਪਾਣੀ ਨਾਲ ਭਰਿਆ ਹੋਇਆ ਹੈ ਤੇ ਇਸ ਵਿਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। 

- ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

Credit : www.jagbani.com

  • TODAY TOP NEWS