ਔਰਤ ਨੂੰ ਗਰਭਵਤੀ ਕਰਨ ਦਾ ਇਸ਼ਤਿਹਾਰ ਦੇਖ ਵਿਅਕਤੀ ਨੇ ਗੁਆ ਦਿੱਤੇ 11 ਲੱਖ ਰੁਪਏ

ਔਰਤ ਨੂੰ ਗਰਭਵਤੀ ਕਰਨ ਦਾ ਇਸ਼ਤਿਹਾਰ ਦੇਖ ਵਿਅਕਤੀ ਨੇ ਗੁਆ ਦਿੱਤੇ 11 ਲੱਖ ਰੁਪਏ

ਪੁਣੇ: ਮਹਾਰਾਸ਼ਟਰ ਦੇ ਪੁਣੇ ਸ਼ਹਿਰ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਠੇਕੇਦਾਰ ਆਦਮੀ ਨੇ ਇੰਟਰਨੈੱਟ ‘ਤੇ ਛਪੇ ਇੱਕ ਅਜੀਬੋ-ਗਰੀਬ ਵਿਗਿਆਪਨ ਦੇਖ ਕੇ 11 ਲੱਖ ਰੁਪਏ ਗਵਾ ਬੈਠਾ। ਇਸ਼ਤਿਹਾਰ ਵਿੱਚ ਲਿਖਿਆ ਸੀ, "ਮੈਂ ਇੱਕ ਅਜਿਹੇ ਆਦਮੀ ਦੀ ਭਾਲ ਕਰ ਰਹੀ ਹਾਂ ਜੋ ਮੈਨੂੰ ਗਰਭਵਤੀ ਕਰ ਸਕੇ।"

ਠੱਗਾਂ ਨੇ ਬਣਾਈ ਚਾਲਾਕ ਯੋਜਨਾ
ਜਦੋਂ ਉਸ ਵਿਗਿਆਪਨ ਨੂੰ ਦੇਖ ਕੇ ਠੇਕੇਦਾਰ ਨੇ ਰੁਚੀ ਦਿਖਾਈ ਅਤੇ ਸੰਪਰਕ ਕੀਤਾ, ਤਾਂ ਠੱਗਾਂ ਨੇ ਉਸ ਤੋਂ ਕਈ ਕਿਸਮ ਦੀਆਂ ਫੀਸਾਂ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਵੱਲੋਂ “ਮੁਢੱਲੀ ਫੀਸ, ਮੈਂਬਰਸ਼ਿਪ ਫੀਸ, ਗੋਪਨੀਯਤਾ ਫੀਸ” ਵਰਗੇ ਬਹਾਨਿਆਂ ਨਾਲ ਉਸ ਤੋਂ ਪੈਸੇ ਮੰਗੇ ਗਏ। ਉਨ੍ਹਾਂ ਕਿਹਾ ਕਿ ਜੇਕਰ ਉਸ ਨੇ ਇਹ ਫੀਸ ਨਾ ਭਰੀ ਤਾਂ ਉਸ ਨੂੰ “ਮੌਕਾ” ਨਹੀਂ ਮਿਲੇਗਾ। ਇਸ ਤਰ੍ਹਾਂ ਠੱਗਾਂ ਨੇ ਉਸ ਤੋਂ ਕਈ ਕਿਸ਼ਤਾਂ ਵਿੱਚ ਕੁੱਲ 11 ਲੱਖ ਰੁਪਏ ਵਸੂਲ ਕਰ ਲਏ।

ਠੱਗੀ ਦਾ ਪਤਾ ਉਦੋਂ ਲੱਗਾ ਜਦੋਂ ਕਾਲਾਂ ਬੰਦ ਹੋਈਆਂ 
ਰਕਮ ਟਰਾਂਸਫਰ ਕਰਨ ਤੋਂ ਬਾਅਦ ਜਦੋਂ ਠੇਕੇਦਾਰ ਨੂੰ ਠੱਗਾਂ ਵੱਲੋਂ ਕੋਈ ਜਵਾਬ ਨਹੀਂ ਮਿਲਿਆ ਅਤੇ ਕਾਲਾਂ ਰਿਸੀਵ ਹੋਣੀਆਂ ਬੰਦ ਹੋ ਗਈਆਂ ਤਾਂ ਉਸ ਨੂੰ ਠੱਗੀ ਦਾ ਅਹਿਸਾਸ ਹੋਇਆ। ਫਿਰ ਉਹ ਪੁਲਸ ਕੋਲ ਪਹੁੰਚਿਆ ਅਤੇ ਪੂਰੀ ਘਟਨਾ ਦੀ ਸ਼ਿਕਾਇਤ ਦਰਜ ਕਰਵਾਈ।

ਪੁਲਸ ਨੇ ਲੋਕਾਂ ਨੂੰ ਕੀਤਾ ਸਚੇਤ
ਪੁਣੇ ਪੁਲਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਪਤਾ ਲਗਾਇਆ ਜਾ ਰਿਹਾ ਹੈ ਕਿ ਠੱਗ ਕਿੱਥੋਂ ਇਹ ਕਾਰਵਾਈ ਚਲਾ ਰਹੇ ਸਨ। ਪੁਲਸ ਨੇ ਲੋਕਾਂ ਨੂੰ ਚਿਤਾਵਨੀ ਦਿੱਤੀ ਕਿ ਇਸ ਤਰ੍ਹਾਂ ਦੇ ਵਿਗਿਆਪਨਾਂ ਜਾਂ ਅਣਜਾਣ ਲਿੰਕਾਂ ਤੇ ਵਿਸ਼ਵਾਸ ਨਾ ਕਰਨ।

ਇਸਦੇ ਨਾਲ ਹੀ ਪੁਲਸ ਨੇ “ਡਿਜੀਟਲ ਅਰੇਸਟ” ਵਰਗੇ ਠੱਗੀ ਦੇ ਨਵੇਂ ਤਰੀਕਿਆਂ ਤੋਂ ਵੀ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ। ਪੁਲਸ ਦਾ ਕਹਿਣਾ ਹੈ ਕਿ ਅਣਜਾਣ ਨੰਬਰਾਂ ਤੋਂ ਆਉਣ ਵਾਲੇ ਕਾਲ ਜਾਂ ਮੈਸੇਜ ਦਾ ਜਵਾਬ ਨਾ ਦਿੱਤਾ ਜਾਵੇ, ਨਹੀਂ ਤਾਂ ਕੋਈ ਵੀ ਵਿਅਕਤੀ ਸਾਈਬਰ ਠੱਗੀ ਦਾ ਸ਼ਿਕਾਰ ਬਣ ਸਕਦਾ ਹੈ।
 

Credit : www.jagbani.com

  • TODAY TOP NEWS