ਲੁਧਿਆਣਾ : ਸੈਂਟ੍ਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਨੇ ਕਲਾਸ 10ਵੀਂ ਦੇ ਸਾਇੰਸ ਅਤੇ ਸੋਸ਼ਲ ਸਾਇੰਸ ਵਿਸ਼ਿਆਂ ਦੀਆਂ ਬੋਰਡ ਪ੍ਰੀਖਿਆਵਾਂ ਲਈ ਇਕ ਨਵਾਂ ਿਸ ਜਾਰੀ ਕੀਤਾ ਹੈ। ਇਸ ਿਸ ’ਚ ਦੋਵੇਂ ਪੇਪਰ ਪੈਟਰਨ ਦੇ ਲਈ ਜ਼ਿਆਦਾ ਸੰਰਚਿਤ (ਸਟਰੱਕਚਰਡ) ਅਤੇ ਅਨੁਸ਼ਾਸਿਤ ਫਾਰਮੇਟ ਪੇਸ਼ ਕੀਤਾ ਗਿਆ ਹੈ। ਉਹ ਸਾਰੇ ਉਮੀਦਵਾਰ, ਜੋ ਇਸ ਸਾਲ ਬੋਰਡ ਪ੍ਰੀਖਿਆਵਾਂ ਵਿਚ ਸ਼ਾਮਲ ਹੋ ਰਹੇ ਹਨ, ਉਨ੍ਹਾਂ ਨੂੰ ਇਨ੍ਹਾਂ ਨਵੇਂ ਨਿਰਦੇਸ਼ਾਂ ਅਤੇ ਪੇਪਰ ਪੈਟਰਨ ’ਚ ਬਦਲਾਅ ਦੀ ਜਾਣਕਾਰੀ ਜ਼ਰੂਰ ਦੇਖ ਲੈਣੀ ਚਾਹੀਦੀ ਹੈ। ਉਮੀਦਵਾਰ ਸੀ. ਬੀ. ਐੱਸ. ਈ. ਦੀ ਅਧਿਕਾਰਤ ਵੈੱਬਸਾਈਟ ’ਤੇ ਨਿਰਦੇਸ਼ ਿਸ ਦੇਖ ਸਕਦੇ ਹਨ। ਅਧਿਕਾਰਤ ਿਸ ਮੁਤਾਬਕ ਸਾਇੰਸ ਦੇ ਪੇਪਰ ਨੂੰ ਤਿੰਨ ਮਾਰਕ ਸੈਕਸ਼ਨਾਂ ’ਚ ਵੰਡਿਆ ਜਾਵੇਗਾ, ਜਿਸ ਵਿਚ ਸੈਕਸ਼ਨ ਏ ਬਾਇਓਲੋਜੀ, ਸੈਕਸ਼ਨ-ਬੀ ਕੈਮਿਸਟਰੀ ਅਤੇ ਸੈਕਸ਼ਨ ਸੀ ਫਿਜ਼ੀਕਸ ਸ਼ਾਮਲ ਹੋਵੇਗਾ। ਵਿਦਿਆਰਥੀਆਂ ਨੂੰ ਪ੍ਰੀਖਿਆ ਸ਼ੁਰੂ ਕਰਨ ਤੋਂ ਪਹਿਲਾਂ ਆਪਣੀ ਉੱਤਰ ਪੁਸਤਕ ’ਚ ਇਨ੍ਹਾਂ ਖੰਡਾਂ ਨੂੰ ਵੰਡ ਕੇ ਅਤੇ ਲੇਬਲ ਕਰਕੇ ਠੀਕ ਉਹੀ ਢਾਂਚਾ ਦੁਹਰਾਉਣਾ ਪਵੇਗਾ। ਉੱਤਰ ਹਰ ਸੈਕਸ਼ਨ ਲਈ ਦਿੱਤੀ ਗਈ ਜਗ੍ਹਾ ਵਿਚ ਹੀ ਲਿਖੇ ਜਾਣੇ ਜ਼ਰੂਰੀ ਹੋਣਗੇ। ਬੋਰਡ ਨੇ ਸਪੱਸ਼ਟ ਕੀਤਾ ਕਿ ਗਲਤ ਸੈਕਸ਼ਨ ’ਚ ਜਵਾਬ ਲਿਖਣਾ ਜਾਂ ਸੈਕਸ਼ਨ ਦੇ ਮੁਤਾਬਕ ਜਵਾਬਾਂ ਨੂੰ ਨਾ ਵੰਡਣਾ ਜ਼ਰੂਰੀ ਨਹੀਂ ਹੋਵੇਗਾ।
ਸੋਸ਼ਲ ਸਾਇੰਸ ਪੇਪਰ ਦੇ ਲਈ ਨਵਾਂ ਢਾਂਚਾ
ਨਿਰਦੇਸ਼ ਨਾ ਮੰਨਣ ’ਤੇ ਮੁੱਲਾਂਕਣ ’ਤੇ ਅਸਰ
ਸਕੂਲਾਂ ਅਤੇ ਵਿਦਿਆਰਥੀਆਂ ਲਈ ਨਿਰਦੇਸ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
Credit : www.jagbani.com