ਜਲੰਧਰ- ਕੈਂਬ੍ਰਿਜ ਸਕੂਲ ਦੀ 14 ਸਾਲਾ ਵਿਦਿਆਰਥਣ ਭੁਵਿਕਾ ਦੀ ਜਲੰਧਰ ਹਾਈਟਸ ਵਿੱਚ ਸ਼ੱਕੀ ਹਾਲਾਤ ਵਿੱਚ ਮੌਤ ਹੋ ਗਈ ਸੀ। ਅੱਠਵੀਂ ਜਮਾਤ ਦੀ ਵਿਦਿਆਰਥਣ ਭੁਵਿਕਾ ਦੀ ਛੇਵੀਂ ਮੰਜ਼ਿਲ ਤੋਂ ਡਿੱਗਣ ਕਾਰਨ ਮੌਤ ਹੋਈ। ਅੱਜ ਪੋਸਟਮਾਰਟਮ ਤੋਂ ਬਾਅਦ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਕੈਂਬ੍ਰਿਜ ਸਕੂਲ ਦੀ ਵਿਦਿਆਰਥਣ ਭੁਵਿਕਾ ਦੀ ਮੌਤ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੈ।

ਉਥੇ ਹੀ ਇਸ ਮਾਮਲੇ ਵਿਚ ਇਕ ਹੋਰ ਸੀ. ਸੀ. ਟੀ. ਵੀ. ਫੁਟੇਜ਼ ਸਾਹਮਣੇ ਆਈ ਹੈ। ਅਧਿਕਾਰੀ ਨੇ ਦੱਸਿਆ ਕਿ ਸੀ. ਸੀ. ਟੀ. ਵੀ. ਦੇ ਆਧਾਰ 'ਤੇ ਹੁਣ ਤੱਕ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਵਿਦਿਆਰਥਣ ਪੈਦਲ ਸਕੂਲ ਤੋਂ ਨਿਕਲੀ ਅਤੇ ਆਟੋ-ਰਿਕਸ਼ਾ ਫੜਿਆ ਅਤੇ ਸੁਰੱਖਿਆ ਗਾਰਡ ਤੋਂ ਜਲੰਧਰ ਹਾਈਟਸ ਵਿੱਚ ਰਹਿਣ ਵਾਲੇ ਆਪਣੇ ਦੋਸਤਾਂ ਦਾ ਪਤਾ ਪੁੱਛਿਆ। ਫਿਰ ਉਹ ਲਿਫ਼ਟ ਦੇ ਜ਼ਰੀਏ ਸੱਤਵੇਂ ਫਲੋਰ 'ਤੇ ਚਲੀ ਗਈ। ਇਸ ਦੌਰਾਨ ਉਸ ਨੇ ਇਕ ਫ਼ੌਜੀ ਅਧਿਕਾਰੀ ਦੀ ਪਤਨੀ ਤੋਂ ਪੌੜ੍ਹੀ ਉਧਾਰ ਲਈ। ਉਹ ਫਿਰ ਪੌੜ੍ਹੀ ਲਗਾ ਕੇ ਨੇੜੇ ਹੀ ਬੈਠ ਗਈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਛੇਵੀਂ ਮੰਜ਼ਿਲ ਦੇ ਫਲੈਟ 'ਤੇ ਨੌਕਰਾਣੀ ਆਈ ਅਤੇ ਪੁੱਛਿਆ ਕਿ ਕੁੜੀ ਕਿੱਥੇ ਬੈਠੀ ਹੈ। ਜਿਸ ਤੋਂ ਬਾਅਦ ਇਕ ਵਿਅਕਤੀ ਨੇ ਦੱਸਿਆ ਕਿ ਉਹ ਸੋਚ ਰਿਹਾ ਸੀ ਕਿ ਕੁੜੀ ਨੂੰ ਫੜ ਲਿਆ ਜਾਵੇ ਪਰ ਉਦੋਂ ਤੱਕ ਕੁੜੀ ਨੇ ਛਾਲ ਮਾਰ ਦਿੱਤੀ।

ਪੁਲਸ ਨੇ ਦੱਸਿਆ ਕਿ ਪਰਿਵਾਰ ਦੀ ਗਲਤਫਹਿਮੀ ਦੂਰ ਹੋ ਗਈ ਹੈ ਅਤੇ ਧਾਰਾ 174 ਦੇ ਤਹਿਤ ਢੁੱਕਵੀਂ ਕਾਰਵਾਈ ਕੀਤੀ ਗਈ ਹੈ। ਮ੍ਰਿਤਕ ਕੁੜੀ ਦੀ ਰਿਸ਼ਤੇਦਾਰ ਭਾਰਤੀ ਨੇ ਕਿਹਾ ਕਿ ਉਹ ਇਸ ਗੱਲ ਤੋਂ ਹੈਰਾਨ ਸਨ ਕਿ ਕੁੜੀ ਜਲੰਧਰ ਹਾਈਟਸ ਕਿਵੇਂ ਪਹੁੰਚੀ। ਬਾਅਦ ਵਿੱਚ ਇਹ ਖ਼ੁਲਾਸਾ ਹੋਇਆ ਕਿ ਕੁੜੀ ਆਪਣੇ ਆਪ ਸਕੂਲ ਵਿਚੋਂ ਨਿਕਲੀ ਅਤੇ ਇਕ ਆਟੋ ਲੈ ਕੇ ਜਲੰਧਰ ਹਾਈਟਸ ਚਲੀ ਗਈ। ਸੁਰੱਖਿਆ ਗਾਰਡ ਨਾਲ ਗੱਲ ਕਰਨ ਤੋਂ ਬਾਅਦ ਉਹ ਫਲੈਟ ਵਿੱਚ ਗਈ ਅਤੇ ਖ਼ੁਦਕੁਸ਼ੀ ਕਰ ਲਈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
Credit : www.jagbani.com