ਜਲੰਧਰ- ਪੰਜਾਬ ਦੇ ਕਈ ਇਲਾਕਿਆਂ ਵਿਚ ਭਲਕੇ ਯਾਨੀ ਕਿ ਐਤਵਾਰ ਨੂੰ ਲੰਬਾ ਪਾਵਰ ਕੱਟ ਲੱਗਣ ਜਾ ਰਿਹਾ ਹੈ। ਪੰਜਾਬ ਬਿਜਲੀ ਵਿਭਾਗ ਵੱਲੋਂ ਜ਼ਰੂਰੀ ਮੁਰੰਮਤ ਕਾਰਨ ਕਈ ਥਾਈਂ ਬਿਜਲੀ ਬੰਦ ਰੱਖੀ ਜਾਵੇਗੀ, ਜਿਸ ਬਾਰੇ ਸ਼ਹਿਰਾਂ ਵਿਚ ਅਗਾਊਂ ਸੂਚਨਾ ਵੀ ਦਿੱਤੀ ਗਈ ਹੈ ਅਤੇ ਸਮਾਂ ਵੀ ਨਿਰਧਾਰਿਤ ਕੀਤਾ ਗਿਆ ਹੈ। ਇਥੇ ਇਹ ਵੀ ਦੱਸ ਦੇਈਏ ਕਿ ਐਤਵਾਰ ਦੀ ਛੁੱਟੀ ਹੋਣ ਕਾਰਨ ਬਿਜਲੀ ਨਾ ਆਉਣ 'ਤੇ ਪੰਜਾਬ ਵਾਸੀਆਂ ਦੀ ਛੁੱਟੀ ਦਾ ਮਜ਼ਾ ਵੀ ਖਰਾਬ ਹੋਵੇਗਾ।
ਸੁਲਤਾਨਪੁਰ ਲੋਧੀ 'ਚ ਬਿਜਲੀ ਬੰਦ ਰਹੇਗੀ
ਸੁਲਤਾਨਪੁਰ ਲੋਧੀ (ਧੰਜੂ)- ਪੰਜਾਬ ਰਾਜ ਪਾਵਰਕਾਮ ਕਾਰਪੋਰੇਸ਼ਨ ਗਰਿੱਡ ਤਲਵੰਡੀ ਚੌਧਰੀਆਂ ਤੋਂ ਚੱਲਣ ਫੀਡਰ 15 ਮਾਰਚ ਨੂੰ ਬੰਦ ਰਹਿਣਗੇ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਇੰਜੀਨੀਅਰ ਜੋਗਿੰਦਰ ਸਿੰਘ ਅਤੇ ਜੇ. ਈ. ਕੁਲਦੀਪ ਸਿੰਘ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਸੁਲਤਾਨਪੁਰ ਲੋਧੀ ਤੋਂ ਤਲਵੰਡੀ ਚੌਧਰੀਆਂ ਤੱਕ 66 ਕੇ ਵੀ ਲਾਈਨ ਦੀ ਉਸਾਰੀ ਚੱਲ ਰਹੀ ਹੈ। ਉਨ੍ਹਾਂ ਦੱਸਿਆ ਕਿ ਤਲਵੰਡੀ ਚੌਧਰੀਆਂ ਗਰਿੱਡ ਨਾਲ ਲੱਗਦੇ ਪਿੰਡਾਂ ਵਿਚ 15 ਤਾਰੀਖ਼ ਨੂੰ ਸਵੇਰੇ 10 ਤੋਂ ਸ਼ਾਮ 5 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ।
ਮੋਗਾ ਵਿਚ ਬਿਜਲੀ ਰਹੇਗੀ ਬੰਦ
ਮੋਗਾ (ਬਿੰਦਾ)-ਮੋਗਾ-1 ਬਿਜਲੀ ਘਰ ਵਿਖੇ ਤੋਂ 66 ਕੇ. ਵੀ. ਲਾਈਨ ਫੋਕਲ ਪੁਆਇੰਟ ਮੋਗਾ ਦੀ ਮੁਰੰਮਤ ਕਾਰਨ ਇਥੇ 16 ਮਾਰਚ ਦਿਨ ਸੋਮਵਾਰ 132 ਕੇ. ਵੀ. 66 ਕੇ. ਵੀ. ਬਿਜਲੀ ਘਰ ਫੋਕਲ ਪੁਆਇੰਟ ਮੋਗਾ ਬੰਦ ਰਹੇਗਾ। ਇਸ ਨਾਲ 11 ਕੇ. ਵੀ. ਆਈ. ਟੀ. ਆਈ. ਫੀਡਰ, 11 ਕੇ. ਵੀ. ਸ਼ਹੀਦ ਭਗਤ ਸਿੰਘ ਫੀਡਰ ਸਵੇਰੇ 09.00 ਤੋਂ ਸ਼ਾਮ 05.00 ਵਜੇ ਤੱਕ ਬੰਦ ਰਹਿਣਗੇ। ਇਹ ਜਾਣਕਾਰੀ ਐੱਸ.ਡੀ.ਓ ਜਗਸੀਰ ਸਿੰਘ ਅਤੇ ਜੇ.ਈ ਰਜਿੰਦਰ ਸਿੰਘ ਵਿਰਦੀ ਉੱਤਰੀ ਮੋਗਾ ਦਿੰਦੇ ਹੋਏ ਦੱਸਿਆ ਕਿ ਇਸ ਨਾਲ ਸਰਕਾਰੀ ਆਈ.ਟੀ.ਆਈ, ਧਰਮ ਸਿੰਘ ਨਗਰ, ਕੱਚਾ ਦੁਸਾਂਝ ਰੋਡ, ਬੇਦੀ ਨਗਰ, ਗੋਧੇਵਾਲਾ, ਕਰਤਾਰ ਨਗਰ, ਦਮਨ ਸਿੰਘ ਗਿੱਲ ਨਗਰ, ਵਿਸ਼ਵਕਰਮਾ ਭਵਨ, ਸ਼ਹੀਦ ਭਗਤ ਸਿੰਘ ਨਗਰ, ਬੇਦੀ ਨਗਰ, ਗੋਧੇਵਾਲਾ ਆਦਿ ਇਲਾਕਾ ਪ੍ਰਭਾਵਿਤ ਰਹੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
Credit : www.jagbani.com